ਇੰਦਰਜੀਤ ਨਿੱਕੂ ਗਿੱਪੀ ਗਰੇਵਾਲ ਦੇ ਬੇਟਿਆਂ ਦੇ ਨਾਲ ਆਏ ਨਜ਼ਰ, ਤਸਵੀਰ ਹੋ ਰਹੀ ਵਾਇਰਲ

written by Shaminder | September 02, 2022

ਇੰਦਰਜੀਤ ਨਿੱਕੂ (Inderjit Nikku) ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹਨ । ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ‘ਚ ਉਹ ਗਿੱਪੀ ਗਰੇਵਾਲ ਦੇ ਤਿੰਨਾਂ ਬੇਟਿਆਂ ਦੇ ਨਾਲ ਦਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਇੰਦਰਜੀਤ ਨਿੱਕੂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਛਿੰਦਾ ਅਤੇ ਏਕਮ ਗਰੇਵਾਲ ਖੜੇ ਹੋਏ ਹਨ ।

inderjit nikku and Gippy Grewal image From instagram

ਹੋਰ ਪੜ੍ਹੋ : ਹਿੰਮਤ ਸੰਧੂ ਦਾ ਨਵਾਂ ਗੀਤ ‘ਯਾਰ ਮੇਰੇ’ ਰਿਲੀਜ਼, ਯਾਰਾਂ ਦੀ ਯਾਰੀ ਨੂੰ ਬਿਆਨ ਕਰਦਾ ਹੈ ਗੀਤ

ਜਦੋਂਕਿ ਗੁਰਬਾਜ਼ ਗਰੇਵਾਲ ਨੂੰ ਨਿੱਕੂ ਨੇ ਆਪਣੇ ਮੋਢਿਆਂ ‘ਤੇ ਚੁੱਕਿਆ ਹੋਇਆ ਹੈ । ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਵਾਇਰਲ ਹੋ ਰਹੀ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ।

Babbu Maan And Inderjit Nikku-min image From instagram

ਹੋਰ ਪੜ੍ਹੋ : ਹਰਭਜਨ ਮਾਨ ਨੂੰ ਵੀ ਹੈ ਫੋਨ ‘ਤੇ ਲੱਗੇ ਰਹਿਣ ਦੀ ਆਦਤ, ਕਿਹਾ ‘ਇਹ ਸਮਾਰਟ ਫੋਨ ਵੀ ਬੀਮਾਰੀ ਈ ਆ ਯਾਰ’

ਜਿਸ ‘ਚ ਉਹ ਇੱਕ ਬਾਬੇ ਦੇ ਦਰਬਾਰ ‘ਚ ਆਪਣੀਆਂ ਸਮੱਸਿਆਵਾਂ ਨੂੰ ਦੱਸਦੇ ਹੋਏ ਨਜ਼ਰ ਆਏ ਸਨ ।ਇਸ ਦੌਰਾਨ ਉਹ ਭਾਵੁਕ ਵੀ ਹੋ ਗਏ ਸਨ । ਜਿਸ ਤੋਂ ਬਾਅਦ ਕਈ ਗਾਇਕ ਉਨ੍ਹਾਂ ਦੀ ਸਪੋਟ ‘ਚ ਅੱਗੇ ਆਏ ਸਨ । ਉਨ੍ਹਾਂ ਚੋਂ ਪਹਿਲਾਂ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਅਤੇ ਹੋਰ ਕਈ ਗਾਇਕ ਸ਼ਾਮਿਲ ਸਨ ।

Inderjit Nikku, image From instagram

ਗਿੱਪੀ ਗਰੇਵਾਲ ਨੇ ਤਾਂ ਉਨ੍ਹਾਂ ਨੂੰ ਆਪਣੇ ਵਿਦੇਸ਼ ਟੂਰ ਵਾਲੇ ਕੈਲੰਡਰ ‘ਚ ਵੀ ਉਨ੍ਹਾਂ ਦੀ ਤਸਵੀਰ ਲਗਵਾਈ ਸੀ । ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਆਪਣੀ ਫ਼ਿਲਮ ‘ਚ ਉਨ੍ਹਾਂ ਨੂੰ ਗਵਾਉਣ ਦਾ ਭਰੋਸਾ ਦਿਵਾਇਆ ਸੀ । ਇਸ ਤੋਂ ਇਲਾਵਾ ਨਿੱਕੂ ਦੇ ਫੈਨਸ ਵੀ ਉਨ੍ਹਾਂ ਨੂੰ ਫੋਨ ਕਰਕੇ ਭਰੋਸਾ ਦਿੰਦੇ ਨਜ਼ਰ ਆਏ ਸਨ ।

 

View this post on Instagram

 

A post shared by Inderjit Nikku (@inderjitnikku)

You may also like