Advertisment

ਪੀਟੀਸੀ ਪੰਜਾਬੀ 'ਤੇ ਗਾਇਕ ਇੰਦਰਜੀਤ ਨਿੱਕੂ ਦਾ ਨਵਾਂ ਗੀਤ 'ਕਸੂਰ' 25 ਸਤੰਬਰ ਨੂੰ ਹੋਵੇਗਾ ਰਿਲੀਜ਼

author-image
By Pushp Raj
New Update
ਪੀਟੀਸੀ ਪੰਜਾਬੀ 'ਤੇ ਗਾਇਕ ਇੰਦਰਜੀਤ ਨਿੱਕੂ ਦਾ ਨਵਾਂ ਗੀਤ 'ਕਸੂਰ' 25 ਸਤੰਬਰ ਨੂੰ ਹੋਵੇਗਾ ਰਿਲੀਜ਼
Advertisment
Inderjit Nikku's new song 'Kasoor': ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਇੰਦਰਜੀਤ ਨਿੱਕੂ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਨਵੀਂ ਦਿਸ਼ਾ ਮਿਲ ਚੁੱਕੀ ਹੈ। ਲੰਮੇਂ ਸਮੇਂ ਦੇ ਬ੍ਰੇਕ ਤੋਂ ਬਾਅਦ ਇੰਦਰਜੀਤ ਨਿੱਕੂ ਦੇ ਇੱਕ ਤੋਂ ਬਾਅਦ ਇੱਕ ਨਵੇਂ ਗੀਤ ਰਿਲੀਜ਼ ਹੋ ਰਹੇ ਹਨ। ਫੈਨਜ਼ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। 25 ਸਤੰਬਰ ਨੂੰ ਇੰਦਰਜੀਤ ਨਿੱਕੂ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਪੀਟੀਸੀ ਪੰਜਾਬੀ ਉੱਤੇ ਰਿਲੀਜ਼ ਹੋਵੇਗਾ।
Advertisment
publive-image Image Source: ptc network ਇੰਦਰਜੀਤ ਨਿੱਕੂ ਦੇ ਇਸ ਨਵੇਂ ਗੀਤ ਦਾ ਟਾਈਟਲ 'ਕਸੂਰ' ਹੈ। ਦਰਜੀਤ ਨਿੱਕੂ ਦਾ ਨਵਾਂ ਗੀਤ 'ਕਸੂਰ' 25 ਸਤੰਬਰ ਨੂੰ ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋਵੇਗਾ। ਦਰਸ਼ਕ ਪੀਟੀਸੀ ਦੇ ਅਧਿਕਾਰਿਤ ਯੂਟਿਊਬ ਚੈਨਲ, ਵੈਬਸਾਈਟ ਤੇ ਪੀਟੀਸੀ ਦੇ ਮਿਊਜ਼ਿਕ ਚੈਨਲ ਉੱਤੇ ਇਸ ਗੀਤ ਨੂੰ ਸੁਣ ਸਕਣਗੇ। ਇਸ ਗੀਤ ਨੂੰ ਗਾਇਕ ਇੰਦਰਜੀਤ ਨਿੱਕੂ ਨੇ ਆਪਣੀ ਆਵਾਜ਼ ਵਿੱਚ ਗਾਇਆ ਹੈ। ਗੀਤ ਦੇ ਬੋਲ ਵੀ ਗਾਇਕ ਨੇ ਖ਼ੁਦ ਹੀ ਲਿਖੇ ਹਨ। ਇਸ ਗੀਤ ਨੂੰ ਐਸਕੇਵੀ ਮਿਊਜ਼ਿਕ ਕੰਪਨੀ ਹੇਠ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਨੂੰ ਅਮ੍ਰਿਤ ਰੰਧਾਵਾ ਅਤੇ ਨੀਰਜ ਸੈਨੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ। publive-image Image Source: ptc network ਇੰਦਰਜੀਤ ਨਿੱਕੂ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤਾਂ ਲਈ ਮਸ਼ਹੂਰ ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਵੀ ਵਧਾਈ ਦਿੱਤੀ ਹੈ। ਮੀਕਾ ਸਿੰਘ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸਟੋਰੀ ਸ਼ੇਅਰ ਕਰਦੇ ਹੋਏ ਇੱਕ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੀਕਾ ਸਿੰਘ ਨੇ ਕੈਪਸ਼ਨ ਦੇ ਵਿੱਚ ਲਿਖਿਆ, "chaa gaya @inderjitnikku"। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਮੀਕਾ ਸਿੰਘ ਗਾਇਕ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ। ਦੱਸ ਦਈਏ ਕਿ ਅਗਸਤ ਮਹੀਨੇ `ਚ ਨਿੱਕੂ ਉਸ ਸਮੇਂ ਸੁਰਖੀਆਂ `ਚ ਆ ਗਏ ਸੀ, ਜਦੋਂ ਉਹ ਇੱਕ ਬਾਬੇ ਦੇ ਦਰਬਾਰ `ਚ ਰੋ ਕੇ ਆਪਣਾ ਦੁੱਖੜਾ ਸੁਣਾਉਂਦੇ ਨਜ਼ਰ ਆਏ ਸੀ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ। publive-image Image Source: ptc network ਹੋਰ ਪੜ੍ਹੋ: ਗਿੱਪੀ ਗਰੇਵਾਲ ਨੇ ਪੁੱਤਰ ਸ਼ਿੰਦਾ ਗਰੇਵਾਲ ਨਾਲ ਫਨੀ ਅੰਦਾਜ਼ 'ਚ ਪਾਇਆ ਭੰਗੜਾ, ਹੱਸ ਹੱਸ ਦੂਹਰੇ ਹੋਏ ਫੈਨਜ਼, ਵੇਖੋ ਵੀਡੀਓ ਇਸ ਤੋਂ ਬਾਅਦ ਸਭ ਦੇ ਸਾਹਮਣੇ ਆ ਗਿਆ ਸੀ ਕਿ ਨਿੱਕੂ ਬੁਰੇ ਦੌਰ `ਚੋਂ ਗੁਜ਼ਰ ਰਹੇ ਹਨ। ਨਿੱਕੂ ਦੀ ਜ਼ਿੰਦਗੀ `ਚੋਂ ਉਹ ਬੁਰਾ ਦੌਰ ਹੁਣ ਗੁਜ਼ਰ ਚੁੱਕਿਆ ਹੈ। ਇੱਕ ਵਾਰ ਫ਼ਿਰ ਤੋਂ ਉਨ੍ਹਾਂ ਦੀ ਜ਼ਿੰਦਗੀ `ਚ ਖੁਸ਼ੀਆਂ ਦੇ ਰੰਗ ਭਰ ਗਏ ਹਨ। ਹਾਲ ਹੀ ਵਿੱਚ ਨੀਰੂ ਬਾਜਵਾ ਦੀ ਫ਼ਿਲਮ ਕ੍ਰਿਮੀਨਲ ਤੋਂ ਨਿੱਕੂ ਦਾ ਗੀਤ ਪਿਆਰ ਦੀ ਗੱਲ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ
Advertisment

Stay updated with the latest news headlines.

Follow us:
Advertisment
Advertisment
Latest Stories
Advertisment