ਪੂਰੀ ਦੁਨੀਆ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਟਵਿੱਟਰ ਅਕਾਊਂਟ ‘ਤੇ ਭਾਰਤ ‘ਚ ਲਾਈ ਗਈ ਪਾਬੰਦੀ

Written by  Shaminder   |  July 02nd 2022 04:04 PM  |  Updated: July 02nd 2022 04:04 PM

ਪੂਰੀ ਦੁਨੀਆ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਟਵਿੱਟਰ ਅਕਾਊਂਟ ‘ਤੇ ਭਾਰਤ ‘ਚ ਲਾਈ ਗਈ ਪਾਬੰਦੀ

ਪੂਰੀ ਦੁਨੀਆ ‘ਚ ਆਪਣੇ ਸੇਵਾ ਭਾਵ ਦੇ ਲਈ ਜਾਣੇ ਜਾਂਦੇ ਖਾਲਸਾ ਏਡ (Khalsa Aid)  ਦੇ ਸੰਸਥਾਪਕ ਰਵੀ ਸਿੰਘ ਖਾਲਸਾ (Ravi Singh Khalsa ) ਦਾ ਟਵਿੱਟਰ ਅਕਾਊਂਟ ‘ਤੇ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ । ਇਸ ਨੂੰ ਸਿਰਫ ਪੰਜਾਬੀਅਤ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ । ਰਵੀ ਸਿੰਘ ਖਾਲਸਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦੀ ਪੁਸ਼ਟੀ ਕੀਤੀ ਹੈ ।

Ravi singh Khalsa ,,, image From instagram

ਹੋਰ ਪੜ੍ਹੋ : ਆਸਾਮ ਹੜ੍ਹ ਪੀੜਤਾਂ ਮਦਦ ਕਰਨ ਪਹੁੰਚੀ ਖਾਲਸਾ ਏਡ ਦੀ ਟੀਮ, ਲਗਾਤਾਰ ਲੰਗਰ ਤੇ ਲੋੜੀਦਾ ਚੀਜ਼ਾਂ ਦੀ ਸੇਵਾ ਜਾਰੀ

ਇਸ ਪੋਸਟ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤ ‘ਚ ਉਨ੍ਹਾਂ ਦੇ ਅਕਾਊਂਟ ‘ਤੇ ਪਾਬੰਦੀ ਲਗਾਈ ਗਈ ਹੈ । ਕਿਸੇ ਕਾਨੂੰਨੀ ਮੰਗ ਦੇ ਜਵਾਬ ‘ਚ ਉਨ੍ਹਾਂ ਦੇ ਟਵਿੱਟਰ ਆਕਊਂਟ ‘ਤੇ ਭਾਰਤ ‘ਚ ਪਾਬੰਦੀ ਲਗਾਈ ਗਈ ਹੈ । ਦੱਸ ਦਈਏ ਕਿ ਪੂਰੀ ਦੁਨੀਆ ‘ਚ ਖਾਲਸਾ ਏਡ ਦੇ ਵਲੰਟੀਅਰ ਆਪਣੇ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਹਨ ।

Ravi singh khalsa ,, image From instagram

ਹੋਰ ਪੜ੍ਹੋ : ਖਾਲਸਾ ਏਡ ਨੂੰ ਸੇਵਾ ਕਰਦਿਆਂ 23 ਸਾਲ ਹੋਏ ਪੂਰੇ, ਵਲੰਟੀਅਰਸ ਨੇ ਕੇਕ ਕੱਟ ਕੇ ਮਨਾਇਆ ਜਸ਼ਨ

ਲਾਕਡਾਊਨ ਦੌਰਾਨ ਜਿੱਥੇ ਸਰਕਾਰਾਂ ਲੋਕਾਂ ਨੂੰ ਦਿੱਲੀ ‘ਚ ਆਕਸੀਜਨ ਸਿਲੰਡਰ ਮੁਹੱਈਆ ਕਰਵਾਉਣ ‘ਚ ਨਾਕਾਮ ਰਹੀਆਂ ਸਨ । ਉੱਥੇ ਖਾਲਸਾ ਏਡ ਦੇ ਵਲੰਟੀਅਰਸ ਨੇ ਪਹੁੰਚ ਕੇ ਲੋਕਾਂ ਦੇ ਘਰਾਂ ਤੱਕ ਸਿਲੰਡਰ ਪਹੁੰਚਾਏ ਸਨ ।

Khalsa Aid founder Ravi Singh Khalsa's Twitter account withheld image From instagram

ਪਰ ਇਸ ਏਨੀ ਵੱਡੀ ਸੰਸਥਾ ਨੂੰ ਚਲਾਉਣ ਵਾਲੇ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ‘ਤੇ ਪਾਬੰਦੀ ਲਗਾਉਣਾ ਬਹੁਤ ਹੀ ਸ਼ਰਮਨਾਕ ਹੈ । ਦੱਸ ਦਈਏ ਕਿ ਦੁਨੀਆ ‘ਚ ਕਿਤੇ ਵੀ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਜਾਂ ਫਿਰ ਕਿਸੇ ਵੀ ਆਰਥਿਕ ਤੌਰ ਤੇ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਸੰਸਥਾ ਵੱਲੋਂ ਸਭ ਤੋਂ ਪਹਿਲਾਂ ਮਦਦ ਲਈ ਅੱਗੇ ਆਇਆ ਜਾਂਦਾ ਹੈ ।

 

View this post on Instagram

 

A post shared by Ravi Singh (@ravisinghka)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network