ਬਰਫੀਲੇ ਗਲੇਸ਼ੀਅਰ 'ਚ ਕੁਝ ਇਸ ਤਰੀਕੇ ਨਾਲ ਕਬੱਡੀ ਖੇਡਦੇ ਨੇ ਜਾਂਬਾਜ਼ ਫੌਜੀ ਜਵਾਨ, ਵੀਡੀਓ ਹੋ ਰਿਹਾ ਹੈ ਵਾਇਰਲ

Written by  Aaseen Khan   |  June 19th 2019 04:18 PM  |  Updated: June 19th 2019 04:18 PM

ਬਰਫੀਲੇ ਗਲੇਸ਼ੀਅਰ 'ਚ ਕੁਝ ਇਸ ਤਰੀਕੇ ਨਾਲ ਕਬੱਡੀ ਖੇਡਦੇ ਨੇ ਜਾਂਬਾਜ਼ ਫੌਜੀ ਜਵਾਨ, ਵੀਡੀਓ ਹੋ ਰਿਹਾ ਹੈ ਵਾਇਰਲ

ਦੇਸ਼ ਦੀ ਫੌਜ ਸਰਹੱਦਾਂ 'ਤੇ ਖੜ ਹਰ ਤਰ੍ਹਾਂ ਦੇ ਹਲਾਤਾਂ 'ਚ ਦੇਸ਼ ਦੀ ਰੱਖਿਆ ਕਰਦੀ ਹੈ। ਪਰ ਇਸ ਦੇ ਨਾਲ ਹੀ ਭਾਰਤੀ ਫੌਜ ਦੇ ਜਵਾਨ ਆਪਣੇ ਮਨੋਰੰਜਨ ਲਈ ਵੀ ਤਰ੍ਹਾਂ ਤਰ੍ਹਾਂ ਦੇ ਢੰਗ ਅਪਣਾਉਂਦੇ ਰਹਿੰਦੇ ਹਨ। ਅਜਿਹਾ ਹੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਫੌਜੀ ਜਵਾਨ ਮਾਈਨਸ ਡਿਗਰੀ ਟੈਂਪਰੇਚਰ 'ਚ ਕਬੱਡੀ ਖੇਡ ਰਹੇ ਹਨ। ਜਿਸ ਜਗ੍ਹਾ ਆਮ ਵਿਅਕਤੀ ਕੁਝ ਪਲਾਂ ਲਈ ਖੜ ਵੀ ਮੁਸ਼ਕਿਲ ਨਾਲ ਹੋ ਸਕਦਾ ਹੈ ਉੱਥੇ ਇਹ ਜਾਂਬਾਜ਼ ਜਵਾਨ ਕਬੱਡੀ ਖੇਡ ਰਹੇ ਹਨ।

ਹੋਰ ਵੇਖੋ : ਹੋਰ ਵੇਖੋ : ‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਗੀਤ ‘ਤੇ ਦਰਸ਼ਕਾਂ ਦੇ ਸੁਨੇਹੇ ਕਰ ਰਹੇ ਨੇ ਹਰਭਜਨ ਮਾਨ ਜਜ਼ਬਾਤੀ

ਵੀਡੀਓ ਕਿੱਥੋਂ ਦਾ ਇਸ ਬਾਰੇ ਹਾਲੇ ਕੋਈ ਪੁਸ਼ਟੀ ਤਾਂ ਨਹੀਂ ਹੋਈ ਹੈ, ਪਰ ਸ਼ੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਰਿਹਾ ਹੈ ਅਤੇ ਹਰ ਕੋਈ ਇਹਨਾਂ ਜਵਾਨਾਂ ਨੂੰ ਸਲਾਮ ਕਰ ਰਿਹਾ ਹੈ। ਡਿਊਟੀ ਦੇ ਨਾਲ ਇਹ ਜਵਾਨ ਸ਼ਰੀਰਕ ਤੌਰ 'ਤੇ ਵੀ ਇਸ ਤਰ੍ਹਾਂ ਆਪਣੇ ਆਪ ਨੂੰ ਫਿੱਟ ਤੇ ਤੰਦਰੁਸਤ ਰੱਖਦੇ ਹਨ। ਇਸ ਤੋਂ ਪਹਿਲਾਂ ਵੀ ਅਜਿਹੇ ਬਰਫੀਲੇ ਗਲੇਸ਼ੀਅਰਾਂ 'ਚ ਭਾਰਤੀ ਫੌਜ ਦੇ ਜਵਾਨਾਂ ਦੀਆਂ ਅਜਿਹੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network