Advertisment

ਕੋਰੋਨਾ ਮਰੀਜ਼ ਦੇ ਕੋਲ ਆਉਣ ‘ਤੇ ਮਿਲੇਗੀ ਜਾਣਕਾਰੀ, ਭਾਰਤ ਸਰਕਾਰ ਵੱਲੋਂ ਲਾਂਚ ਕੀਤੀ ‘Corona Kavach’ ਐਪ

author-image
By Lajwinder kaur
New Update
ਕੋਰੋਨਾ ਮਰੀਜ਼ ਦੇ ਕੋਲ ਆਉਣ ‘ਤੇ ਮਿਲੇਗੀ ਜਾਣਕਾਰੀ, ਭਾਰਤ ਸਰਕਾਰ ਵੱਲੋਂ ਲਾਂਚ ਕੀਤੀ ‘Corona Kavach’ ਐਪ
Advertisment
ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ  ਹੈ । ਇਸ ਖਤਰਨਾਕ ਵਾਇਰਸ ਨੇ ਆਪਣੇ ਪੈਰ ਹਰ ਦੇਸ਼ ‘ਚ ਫੈਲਾਏ ਹੋਏ  ਨੇ ਤੇ ਇਸ ਮਾਰ ਤੋਂ ਇੰਡੀਆ ਵੀ ਨਹੀਂ ਬਚ ਪਾਇਆ ਹੈ । ਦਿਨੋਂ ਦਿਨ ਇਸ ਵਾਇਰਸ ਨਾਲ ਪੀੜਤ ਲੋਕਾਂ ਦੇ ਅੰਕੜੇ ਵੱਧਦੇ ਜਾ ਰਹੇ ਨੇ । ਕੋਰੋਨਾ ਵਾਇਰਸ ਦੀ ਇਸ ਜੰਗ ਨੂੰ ਜਿੱਤਣ ਲਈ ਸਰਕਾਰ ਹਰ ਤਰ੍ਹਾਂ ਦੀ ਕੋਸ਼ਿਸ ਕਰ ਰਹੀ ਹੈ । ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਦੇਸ਼ ਭਰ ਨੂੰ 21 ਦਿਨਾਂ ਲਈ ਲਾਕਡਾਊਨ ਕੀਤਾ ਹੈ । ਹੁਣ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਤੇ ਇਲੈੱਕਟ੍ਰਾਨਿਕ ਅਤੇ ਸੂਚਨਾ ਮੰਤਰਾਲਾ ਨੇ ਮਿਲ ਕੇ COVID-19  ਟਰੈਕਰ ਐਪ Corona Kavach ਲਾਂਚ ਕੀਤੀ ਹੈ । ਫਿਲਹਾਲ ਇਹ ਐਪ ਟੈੱਸਟਿੰਗ ਸਟੇਜ ‘ਚ ਹੈ । publive-image ਸਰਕਾਰ ਨੇ ਇਸ ਐਪ ਨੂੰ ਲੋਕਾਂ ਦੀ ਸੁਰੱਖਿਆ ਲਈ ਬਣਾਇਆ ਹੈ ਤਾਂ ਜੋ ਲੋਕਾਂ ਨੂੰ ਕੋਰੋਨਾ ਮਰੀਜ਼ ਦੇ ਨੇੜੇ ਆਉਣ 'ਤੇ ਅਲਰਟ ਮਿਲ ਸਕੇ । ਇਸ ਐਪ ਨੂੰ ਡੇਟਾ ਵਿਸ਼ਲੇਸ਼ਣ ਕਰਨ ਅਤੇ ਭਾਰਤ ਵਿੱਚ ਮੌਜੂਦ ਕੋਰੋਨਾ ਦੇ ਐਕਟਿਵ ਮਾਮਲਿਆਂ ਬਾਰੇ ਜਾਣਕਾਰੀ ਦੇਣ ਲਈ ਇਸਤੇਮਾਲ ਕੀਤਾ ਜਾਵੇਗਾ । ਇਹ ਐਪ ਬਾਕੀ ਦੇਸ਼ਾਂ ‘ਚ ਕੋਰੋਨਾ ਮਰੀਜ਼ਾਂ ਦੇ ਕਿੰਨੇ ਮਾਮਲੇ ਸਾਹਮਣੇ ਆ ਰਹੇ ਨੇ ਉਸ ਬਾਰੇ ਵੀ ਜਾਣਕਾਰੀ ਦੇਵੇਗਾ । ਇਸ ਐਪ ਦੀ ਮਦਦ ਨਾਲ ਯੂਜ਼ਰ ਜਾਣ ਸਕਣਗੇ ਕਿ ਉਨ੍ਹਾਂ ਨੂੰ ਵਾਇਰਸ ਦਾ ਕਿੰਨਾ ਖ਼ਤਰਾ ਹੈ । ਇਸ ਐਪ ਦੇ ਨਾਲ ਲੋਕਾਂ ਨੂੰ ਇਸ ਵਾਇਰਸ ਤੋਂ ਜਾਗਰੂਕ  ਵੀ ਕਰਵਾਇਆ ਜਾਵੇਗਾ । ਐਪ ਲਿੰਕ https://coronavirus.app/map ਐਪ ਦੇ ਦੁਆਰਾ ਯੂਜ਼ਰ ਦੇ ਸਮਾਰਟ ਡੇਟਾ ਨੂੰ ਉਨ੍ਹਾਂ ਦੀ ਲੋਕੇਸ਼ਨ ਦੀ ਮਦਦ ਨਾਲ ਟਰੈਕ ਕੀਤਾ ਸਕੇਗਾ । ਜੇਕਰ ਯੂਜ਼ਰ ਕਿਸੇ ਕੋਰੋਨਾ ਵਾਇਰਸ ਦੇ ਮਰੀਜ਼ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਇਹ ਅਲਰਟ ਵੀ ਕਰੇਗੀ । ਇਸ ਐਪ ਨੂੰ ਯੂਜ਼ਰ ਗੂਗਲ ਦੇ ਪਲੇ ਸਟੋਰ ਤੋਂ ਡਾਊਨਲੋਡ ਕਰ ਸਕੇਗਾ । ਫ਼ਿਲਹਾਲ ਇਹ ਐਪ ਬੀਟਾ ਸਟੇਜ ਵਿੱਚ ਹੈ ਅਤੇ ਇਸ ਦੇ ਸਾਰੇ ਫ਼ੀਚਰ ਟੈੱਸਟ ਕੀਤੇ ਜਾ ਰਹੇ ਹਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment