ਪੰਜਾਬੀ ਸਿਨੇਮਾ, ਇਕ ਝੱਲਕ

Written by  Gulshan Kumar   |  February 27th 2018 06:40 AM  |  Updated: February 27th 2018 11:15 AM

ਪੰਜਾਬੀ ਸਿਨੇਮਾ, ਇਕ ਝੱਲਕ

Punjabi Cinema's Transformation Over The Decades: ਅੱਜ ਪੰਜਾਬੀ ਸਿਨੇਮਾਂ ਜਿਸ ਮੁਕਾਮ ਤੇ ਹੈ, ਇਸ ਮੁਕਾਮ ਤੇ ਪਹੁੰਚਣ ਲਈ ਇਹ ਲੰਬੇ ਸਘੰਰਸ਼ ਤੇ ਲੰਬੀ ਜੱਦੋ ਜਹਿਦ ਵਿਚੋਂ ਗੁਜ਼ਰਿਆ ਹੈ | 82 ਸਾਲਾਂ ਤੋਂ ਵੀ ਉਪਰ ਦਾ ਅੱਜ ਪੰਜਾਬੀ ਸਿਨੇਮਾ ਆਪਣੀ ਵੱਖਰੀ ਪਹਿਚਾਣ, ਤੇ ਸ਼ਾਨ ਰੱਖਦਾ ਹੈ | ਦੇਸ਼ ਦੀ ਵੰਡ ਤੋਂ ਪਹਿਲਾਂ ਡਾਈਰੈਕਟਰ ਕੇ.ਡੀ. ਮਿਹਰਾ ਨੇ ਪੰਜਾਬੀ ਫ਼ਿਲਮ ਬਨਾਣ ਦਾ ਸੁਫ਼ਨਾਂ ਵੇਖਿਆ | ਪਰ ਉਸ ਟਾਈਮ ਤੇ ਪੰਜਾਬੀ ਫ਼ਿਲਮ ਤੇ ਕੋਈ ਵੀ ਪੈਸਾ ਲਾਉਣ ਨੂੰ ਤਿਆਰ ਨਹੀਂ ਸੀ, ਪਰ ਇਕ ਕੱਲਕੱਤੇ ਦਾ ਵਪਾਰੀ ਫ਼ਿਲਮ ਪਰੋਡਿਉਸ ਕਰਨ ਨੂੰ ਮੰਨ ਗਿਆ ਤੇ 1935 ਵਿੱਚ ਪਹਿਲੀ ਪੰਜਾਬੀ ਫ਼ਿਲਮ ਬਣੀ ਪਿੰਡ ਦੀ ਕੁੜੀ |

ਇਹ ਫ਼ਿਲਮ ਸੁਪਰ ਡੂਪਰ ਹਿੱਟ ਰਹੀ, ਤੇ ਬੰਬੇ ਦੀਆਂ ਫ਼ਿਲਮੀਂ ਹਸਤੀਆਂ ਨੇ ਪੰਜਾਬ ਵੱਲ ਰੁਖ ਕਰ ਲਿਆ | ਇਸ ਤੋਂ ਪਹਿਲਾਂ ਕਿ ਪੰਜਾਬੀ ਸਿਨੇਮਾਂ ਤਰੱਕੀ ਵੱਲ ਵੱਧਦਾ, ਹਿੰਦੁਸਤਾਨ ਦੀ ਵੰਡ ਹੋ ਗਈ | ਪੰਜਾਹ ਦਾ ਦਹਾਕਾ ਪੰਜਾਬੀ ਸਿਨੇਮਾਂ ਲਈ ਬੜਾ ਭਾਰੀ ਰਿਹਾ | ਪਰ ਉਸ ਟਾਈਮ ਵਿਚ ਪੋਸਤੀ, ਭੰਗੜਾ, ਦੌ ਲੱਛੀਆਂ ਵਰਗੀਆਂ ਸੂਪਰਹਿਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਮਿਲੀਆਂ |

1964 ਵਿਚ ਰਿਲੀਜ਼ ਹੋਈ ਫ਼ਿਲਮ ਸਤਲੁੱਜ ਦੇ ਕੰਡੇ ਇਕ ਅਜਿਹੀ ਫ਼ਿਲਮ ਬਣੀ, ਜਿਸ ਵਿੱਚ ਮਰਹੂਮ ਬਲਰਾਜ ਸਾਹਨੀ ਨੇ ਬਤੌਰ ਹੀਰੋ ਕੰਮ ਕੀਤਾ | 70 ਦੇ ਦਹਾਕੇ ਵਿੱਚ ਬਹੁਤ ਸਾਰੇ ਬਾਲੀਵੁੱਡ ਅਦਾਕਾਰਾਂ ਨੇ ਪੰਜਾਬੀ ਸਿਨੇਮਾਂ ਲਈ ਕੰਮ ਕੀਤਾ | 80ਵੇਂ ਦਹਾਕੇ ਦੀ ਸ਼ੁਰੂਆਤ ਹੋਈ ਸੂਪਰ ਡੂਪਰ ਹਿੱਟ ਫ਼ਿਲਮ ਚੰਨ ਪਰਦੇਸੀ ਨਾਲ | ਲੌਂਗ ਦਾ ਲ਼ਿਸ਼ਕਾਰਾ, ਉਚਾ ਦਰ ਬਾਬੇ ਨਾਨਕ ਦਾ, ਸਰਪੰਚ ਤੇ ਪੁੱਤ ਜੱਟਾਂ ਦੇ ਫ਼ਿਲਮ ਨੇ ਬਹੁਤ ਸਾਰੇ ਰਿਕਾਰਡ ਤੋੜ ਦਿੱਤੇ |

ਉਸ ਟਾਈਮ ਪੰਜਾਬੀ ਸਿਨੇਮਾਂ ਨੂੰ ਬੁਲੰਦੀਆਂ ਤੇ ਲੈ ਜਾਣ ਵਾਲਿਆਂ ਚ ਵਰਿੰਦਰ, ਸਤੀਸ਼ ਕੌਲ, ਗੁਰਦਾਸ ਮਾਣ, ਮਿਹਰ ਮਿੱਤਲ, ਦਲਜੀਤ ਕੌਰ, ਪ੍ਰੀਤੀ ਸਪਰੂ, ਗੁਗੂ ਗਿੱਲ, ਯੋਗਰਾਜ ਸਿੰਘ ਤੇ ਹੋਰ ਕਈ ਕਲਾਕਾਰਾਂ ਦਾ ਯੋਗਦਾਨ ਰਿਹਾ | ਯਾਰੀ ਜੱਟ ਦੀ ਪਹਿਲੀ ਪੰਜਾਬੀ ਫ਼ਿਲਮ ਸੀ ਜਿਹੜੀ ਅੱਧ ਨਾਲੋਂ ਜ਼ਿਆਦਾ ਇੰਗਲੈਂਡ ਵਿੱਚ ਸ਼ੂਟ ਹੋਈ |

90ਵੇਂ ਦੇ ਦਹਾਕੇ ਵਿੱਚ ਪੰਜਾਬੀ ਸਿਨੇਮਾਂ ਵਿਚ ਥੋੜੀ ਦੇਰ ਲਈ ਚੁੱਪ ਛਾ ਗਈ | ਇਸ ਦੇ ਬਾਦ 2002 ਵਿੱਚ ਮਨਮੋਹਨ ਸਿੰਘ ਨੇ ਹਰਭਜਨ ਮਾਨ ਨੂੰ ਲੈ ਕੇ ਜੀ ਆਇਆਂ ਨੂੰ ਫ਼ਿਲਮ ਬਣਾਈ | ਜਿਸ ਨੇ ਪੰਜਾਬੀ ਸਿਨੇਮਾਂ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਪਹਿਚਾਣ ਦਿੱਤੀ |

ਅਸਾਂ ਨੂੰ ਮਾਣ ਵਤਨਾਂ ਦਾ, ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ, ਮੇਰਾ ਪਿੰਡ ਤੇ ਹੋਰ ਫ਼ਿਲਮਾਂ ਇਸ ਜੋੜੀ ਨੇ ਪੰਜਾਬੀਆਂ ਦੀ ਝੋਲੀ ਪਾਈਆਂ | ਅੱਜ ਪੰਜਾਬੀ ਸਿਨੇਮਾਂ ਬਾਕੀ ਭਸ਼ਾਵਾਂ ਦੇ ਸਿਨੇਮਾਂ ਦੇ ਬਰਾਬਰ ਖੜਾ ਹੈ | ਇਸ ਦੇ ਅਦਾਕਾਰ, ਗੀਤ ਸੰਗੀਤ ਬਾਲੀਵੁੱਡ ਤੋਂ ਲੈ ਕੇ ਹਾਲੀਵੁਡ ਤੱਕ ਪਹੁੰਚ ਗਿਆ ਹੈ, ਜੋ ਕਿ ਸਾਡੇ ਲਈ ਬੜੇ ਮਾਣ ਤੇ ਸਨਮਾਨ ਵਾਲੀ ਗੱਲ ਹੈ |

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network