ਪੰਜਾਬੀਆਂ ਲਈ ਮਾਣ ਦੀ ਗੱਲ ਸਤਿੰਦਰ ਸਰਤਾਜ ਨੂੰ ਨਿਊਜ਼ੀਲੈਂਡ ਪਾਰਲੀਮੈਂਟ ਨੇ ਕੀਤਾ ਸਨਮਾਨਿਤ, ਦੇਖੋ ਤਸਵੀਰਾਂ

written by Lajwinder kaur | May 14, 2019

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਸਤਿੰਦਰ ਸਰਤਾਜ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚ ਦਿੱਤਾ ਹੈ। ਹਾਲ ਹੀ  'ਚ ਸਤਿੰਦਰ ਸਰਤਾਜ ਜੋ ਕਿ ਆਪਣੇ ਮਿਊਜ਼ਿਕ ਟੂਰ ਲਈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਗਏ ਹੋਏ ਹਨ। ਉਨ੍ਹਾਂ ਨੂੰ ਆਸਟ੍ਰੇਲੀਅਨ ਪਾਰਲੀਮੈਂਟ ਨੇ ਐਕਸੀਲੈਂਸ ਇਨ ਮਿਊਜ਼ਿਕ ਅਵਾਰਡ ਨਾਲ ਵੀ ਨਵਾਜ਼ਿਆ ਜਾ ਚੁੱਕਿਆ ਹੈ। ਇਸ ਤੋਂ ਬਾਅਦ ਪੰਜਾਬੀਆਂ ਦੇ ਲਈ ਇਕ ਵਾਰ ਫਿਰ ਤੋਂ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਵਾਰ ਨਿਊਜ਼ੀਲੈਂਡ ਦੀ ਧਰਤੀ ਉੱਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਨਿਊਜ਼ੀਲੈਂਡ ਦੀ ਪਾਰਲੀਮੈਂਟ ਨੇ ਉਨ੍ਹਾਂ ਨੂੰ ਅਵਾਰਡ ਦੇ ਨਾਲ ਨਿਵਾਜ਼ਿਆ ਹੈ ਉਹ ਪਹਿਲੇ ਸਰਦਾਰ ਗਾਇਕ ਨੇ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ ਹੈ। ਪੰਜਾਬੀ ਹਰ ਥਾਂ ਆਪਣੀ ਕਾਮਯਾਬੀਆਂ ਦੇ ਝੰਡੇ ਗੱਢ ਰਹੇ ਨੇ, ਇਹ ਪੰਜਾਬੀਆਂ ਲਈ ਫ਼ਖਰ ਦੀ ਗੱਲ ਹੈ।

ਹੋਰ ਵੇਖੋ:ਸਤਿੰਦਰ ਸਰਤਾਜ ਨੂੰ ਆਸਟ੍ਰੇਲੀਅਨ ਪਾਰਲੀਮੈਂਟ ਨੇ ਐਕਸੀਲੈਂਸ ਇਨ ਮਿਊਜ਼ਿਕ ਅਵਾਰਡ ਨਾਲ ਨਵਾਜ਼ਿਆ,ਵੇਖੋ ਤਸਵੀਰਾਂ

ਸਤਿੰਦਰ ਸਰਤਾਜ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘Privileged being 1st from our soil getting Prestige from the #Parliament of #NewZealand in #Wellington @nzparliament Thankful to @simonjbridges @bakshiks & my entire community around the globe  #Sartaaj’

 

ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਗੀਤ ਜਿਵੇਂ ‘ਸਾਈਂ’, ‘ਪਾਣੀ ਪੰਜਾਂ ਦਰਿਆਵਾਂ’, ਜਿੱਤ ਦੇ ਨਿਸ਼ਾਨ ਨਿੱਕੀ ਜੇਹੀ ਕੁੜੀ, ਰਸੀਦ, ਸੱਜਣ ਰਾਜ਼ੀ, ਮਾਸੂਮੀਅਤ ਆਦਿ। ਇਸ ਤੋਂ ਇਲਾਵਾ ਮੀਡੀਆ ਰਿਪੋਰਟਜ਼ ਦੇ ਮੁਤਾਬਿਕ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਿਤੀ ਸ਼ਰਮਾ ਦੇ ਨਾਲ ਫ਼ਿਲਮ ‘ਅਣਪਰਖ ਅੱਖੀਆਂ’ ‘ਚ ਨਜ਼ਰ ਆਉਣ ਵਾਲੇ ਹਨ।

0 Comments
0

You may also like