ਭਾਰਤੀ ਸੁਪਰ ਹੀਰੋ ਸ਼ਕਤੀਮਾਨ ਜਲਦ ਹੀ ਵੱਡੇ ਪਰਦੇ 'ਤੇ ਆਵੇਗਾ ਨਜ਼ਰ, ਫ਼ਿਲਮ ਸ਼ਕਤੀਮਾਨ ਦਾ ਹੋਇਆ ਐਲਾਨ

written by Pushp Raj | February 11, 2022

90 ਦੇ ਦਸ਼ਕ ਦਾ ਪਾਪੁਲਰ ਟੀਵੀ ਸੀਰੀਅਲ ਸ਼ਕਤੀਮਾਨ ਹਰ ਕਿਸੇ ਨੂੰ ਅੱਜ ਵੀ ਬਹੁਤ ਪਸੰਦ ਹੈ। ਇਸ ਟੀਵੀ ਸੀਰੀਅਲ ਵਿੱਚ ਅਦਾਕਾਰ ਮੁਕੇਸ਼ ਖੰਨਾ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ। ਹੁਣ ਇਸ ਸ਼ੋਅ ਨੂੰ ਵੱਡੇ ਪਰਦੇ 'ਤੇ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਕਿਉਂਕੀ ਸੋਨੀ ਪਿੱਕਚਰਸ ਨੇ ਇਸ ਸ਼ੋਅ ਉੱਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ।

ਇਸ ਨਿੱਜੀ ਟੀਵੀ ਚੈਨਲ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਨਾਲ ਸਬੰਧਤ ਇੱਕ ਪੋਸਟ ਪਾਈ ਹੈ। ਇਸ ਪੋਸਟ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਫ਼ਿਲਮ ਦੀ ਪਹਿਲੀ ਝਲਕ ਵੇਖਣ ਨੂੰ ਮਿਲੀ।

ਮਸ਼ਹੂਰ ਫਿਲਮ ਆਲੋਚਕ ਤਰਨ ਆਦਰਸ਼ ਨੇ ਇਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ 'ਸ਼ਕਤੀਮਾਨ' ਦਾ ਰੋਮਾਂਚ ਹੁਣ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗਾ।ਪੋਸਟ ਵਿੱਚ ਦੱਸਿਆ ਗਿਆ ਹੈ ਕਿ ਸੋਨੀ ਪਿਕਚਰਜ਼ ਨੇ 'ਸ਼ਕਤੀਮਾਨ' ਦੇ ਲੇਖਕ ਅਤੇ ਇਸ ਕਿਰਦਾਰ ਨੂੰ ਨਿਭਾਉਣ ਵਾਲੇ ਅਦਾਕਾਰ ਮੁਕੇਸ਼ ਖੰਨਾ ਨਾਲ ਸਮਝੌਤਾ ਕੀਤਾ ਹੈ। ਡੀਲ ਮੁਤਾਬਕ ਸ਼ਕਤੀਮਾਨ ਨੂੰ ਵੱਡੇ ਪਰਦੇ 'ਤੇ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ 'ਸ਼ਕਤੀਮਾਨ' ਦਾ ਟੀਜ਼ਰ ਵੀ ਲਾਂਚ ਕੀਤਾ ਗਿਆ ਹੈ।

image From Instagram

ਹਲਾਂਕਿ ਇਸ ਵੀਡੀਓ ਦੇ ਵਿੱਚ ਕਿਸੇ ਵੀ ਹੀਰੋ ਦਾ ਚਿਹਰਾ ਨਹੀਂ ਵਿਖਾਇਆ ਗਿਆ ਹੈ, ਪਰ ਇਸ ਵਿੱਚ ਸ਼ਕਤੀਮਾਨ ਤੇ ਗੰਗਾਧਰ ਦਾ ਕਿਰਦਾਰ ਅਦਾ ਕਰਨ ਵਾਲੇ ਮੁਕੇਸ਼ ਖੰਨਾ ਦਾ ਗੋਲ ਚਸ਼ਮਾ ਜ਼ਰੂਰ ਨਜ਼ਰ ਆਇਆ ਹੈ। ਇਸ ਟੀਜ਼ਰ ਵਿੱਚ ਸ਼ਕਤੀਮਾਨ ਦਾ ਨਵਾਂ ਲੁੱਕ ਵਿਖਾਇਆ ਗਿਆ ਹੈ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸ਼ਕਤੀਮਾਨ ਦਾ ਕਿਰਦਾਰ ਕੌਣ ਨਿਭਾਏਗਾ।

ਦੱਸ ਦਈਏ 90 ਦੇ ਦਸ਼ਕ ਵਿੱਚ ਇਹ ਪਹਿਲਾ ਅਜਿਹਾ ਟੀਵੀ ਸੀਰੀਅਲ ਸੀ ਜੋ ਕਿ ਇੱਕ ਭਾਰਤੀ ਸੁਪਰ ਹੀਰੋ ਦੀ ਕਹਾਣੀ ਉੱਤੇ ਅਧਾਰਿਤ ਸੀ। ਬੱਚੇ, ਜਵਾਨ ਤੋਂ ਲੈ ਕੇ ਬਜ਼ੁਰਗ ਵੀ ਇਸ ਟੀਵੀ ਸੀਰੀਅਲ ਨੂੰ ਵੇਖਣਾ ਪਸੰਦ ਕਰਦੇ ਸਨ। 'ਸ਼ਕਤੀਮਾਨ' ਦਾ ਰੋਮਾਂਚ ਹੁਣ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗਾ।

image From instagarm

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤੀ ਡਾਂਸ ਕਰਦੇ ਹੋਏ ਦੀ ਵੀਡੀਓ, ਫੈਨਜ਼ ਨੂੰ ਆ ਰਹੀ ਹੈ ਬਹੁਤ ਪਸੰਦ

ਦੱਸਣਯੋਗ ਹੈ ਕਿ ਇਹ ਮਸ਼ਹੂਰ ਟੀਵੀ ਸੀਰੀਅਲ 13 ਸਤੰਬਰ 1997 ਵਿੱਚ ਪਹਿਲੀ ਵਾਰ ਦੂਰਦਰਸ਼ਨ ਉੱਤੇ ਪ੍ਰਸਾਰਿਤ ਕੀਤਾ ਗਿਆ ਸੀ। ਇਸ ਸ਼ੋਅ ਨੇ ਰਾਤੋ ਰਾਤ ਟੀਵੀ ਜਗਤ 'ਚ ਹੰਗਾਮਾ ਮਚਾ ਦਿੱਤਾ ਸੀ। ਇੱਥੋਂ ਹੀ ਅਦਾਕਾਰ ਮੁਕੇਸ਼ ਖੰਨਾ 'ਸ਼ਕਤੀਮਾਨ' ਬਣ ਕੇ ਰਾਤੋ-ਰਾਤ ਸਟਾਰ ਬਣ ਗਏ। ਇਹ ਟੀਵੀ ਦੀ ਦੁਨੀਆ ਦਾ ਪਹਿਲਾ ਸੁਪਰਹੀਰੋ ਸ਼ੋਅ ਸੀ, ਜੋ ਨਾ ਸਿਰਫ਼ ਹਿੱਟ ਸਗੋਂ ਸੁਪਰਹਿੱਟ ਰਿਹਾ। ਇਹ ਸ਼ੋਅ ਤਕਰੀਬਨ ਅੱਠ ਸਾਲਾਂ ਚੱਲਿਆ।

ਟੀਵੀ ਸੀਰੀਅਲ ਸ਼ਕਤੀਮਾਨ ਦੀ ਕਾਮਯਾਬੀ ਦਾ ਇਥੋਂ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ 'ਸ਼ਕਤੀਮਾਨ' ਦੀ ਡਰੈਸ ਬੱਚਿਆਂ 'ਚ ਬਹੁਤ ਮਸ਼ਹੂਰ ਹੋਈ। ਬੱਚੇ ਪਾਰਟੀਆਂ, ਜਨਮਦਿਨ ਅਤੇ ਇੱਥੋਂ ਤੱਕ ਕਿ ਸਕੂਲ ਦੇ ਸਮਾਗਮਾਂ ਵਿੱਚ ਵੀ 'ਸ਼ਕਤੀਮਾਨ' ਦੀ ਡਰੈਸ ਪਹਿਨਦੇ ਸਨ।

You may also like