ਭਾਰਤ ਦੀ ਧੀ ਪ੍ਰਿਆ ਮਲਿਕ ਨੇ ‘World Cadet Wrestling Championships’ ‘ਚ ਜਿੱਤਿਆ ਸੋਨੇ ਦਾ ਤਗਮਾ, ਐਕਟਰ ਸੰਨੀ ਦਿਓਲ ਨੇ ਟਵੀਟ ਕਰਕੇ ਦਿੱਤੀ ਵਧਾਈ

written by Lajwinder kaur | July 26, 2021

ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕਿਓ ਓਲੰਪਿਕ ਦੇ ਪਹਿਲੇ ਦਿਨ ਤਗਮਾ ਜਿੱਤ ਕੇ ਭਾਰਤ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸੋਸ਼ਲ ਮੀਡੀਆ 'ਤੇ ਇਸ ਲਈ ਉਨ੍ਹਾਂ ਨੂੰ ਬਹੁਤ ਵਧਾਈਆਂ ਵੀ ਮਿਲੀ ਰਹੀਆਂ ਨੇ। ਹੁਣ ਇੱਕ ਹੋਰ ਭਾਰਤ ਦੀ ਧੀ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਭਾਰਤ ਦੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ ਹੈ। ਪ੍ਰਿਆ ਮਲਿਕ ਦੀ ਇਸ ਖ਼ਬਰ ਤੋਂ ਬਾਅਦ ਬਾਲੀਵੁੱਡ ਗਲਿਆਰੇ ਤੋਂ ਵੀ ਉਸ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਬਾਲੀਵੁੱਡ ਅਭਿਨੇਤਾ ਅਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਇੱਕ ਟਵੀਟ ਰਾਹੀਂ ਪ੍ਰਿਆ ਮਲਿਕ ਨੂੰ ਵਧਾਈ ਦਿੱਤੀ ਹੈ।

bharat ki beti priya malik image source-instagram

ਹੋਰ ਪੜ੍ਹੋ : ਹਰਭਜਨ ਸਿੰਘ ਨੇ ਸਾਂਝਾ ਕੀਤਾ ਆਪਣੀ ਪਤਨੀ ਗੀਤਾ ਬਸਰਾ ਦਾ ਇਹ ਪਿਆਰਾ ਜਿਹਾ ਵੀਡੀਓ, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ

ਹੋਰ ਪੜ੍ਹੋ : ਪਰਮੀਸ਼ ਵਰਮਾ ਤੇ ਰੇਸ਼ਮ ਸਿੰਘ ਅਨਮੋਲ ਨੇ ਪੋਸਟ ਪਾ ਕੇ ਟੋਕੀਓ ਓਲੰਪਿਕਸ ‘ਚ ਪਹਿਲੇ ਮੈਡਲ ਨਾਲ ਕਾਮਯਾਬੀ ਦੀ ਝੰਡੇ ਗੱਡਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਦਿੱਤੀ ਵਧਾਈ

inside image of priya malik became the latest world champions

ਪ੍ਰਿਆ ਮਲਿਕ ਦੀ ਫੋਟੋ ਸਾਂਝੀ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ- "ਇੱਕ ਹੋਰ ਦਿਨ, ਇੱਕ ਹੋਰ ਜਿੱਤ। ਪ੍ਰਿਆ ਮਲਿਕ ਸਾਨੂੰ ਤੁਹਾਡੇ 'ਤੇ ਮਾਣ ਹੈ।" ਸੰਨੀ ਦਿਓਲ ਨੇ ਇਸ ਤਰ੍ਹਾਂ ਪ੍ਰਿਆ ਮਲਿਕ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ ।

inside image of priya malik became the latest world champions image source-instagram

ਪ੍ਰਿਆ ਨੇ ਵਰਲਡ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਬੇਲਾਰੂਸ ਦੀ ਪਹਿਲਵਾਨ ਨੂੰ 5-0 ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ। ਪ੍ਰਿਆ ਹਰਿਆਣਾ ਦੇ ਜੀਂਦ ਦੀ ਰਹਿਣ ਵਾਲੀ ਹੈ।

0 Comments
0

You may also like