ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਪੋਤੇ ਨੇ ਲਿਆ ਜਨਮ

written by Shaminder | December 10, 2020

ਦੇਸ਼ ਦੇ ਟਾਪ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦਾਦਾ ਬਣ ਗਏ ਹਨ। ਉਨ੍ਹਾਂ ਦੇ ਵੱਡੇ ਬੇਟੇ ਆਕਾਸ਼ ਦੀ ਪਤਨੀ ਸ਼ਲੋਕਾ ਨੇ ਵੀਰਵਾਰ ਸਵੇਰੇ 11.00 ਵਜੇ ਪੁੱਤਰ ਨੂੰ ਜਨਮ ਦਿੱਤਾ। ਦੱਸ ਦੇਈਏ ਕਿ ਆਕਾਸ਼ ਅਤੇ ਸ਼ਲੋਕਾ ਦਾ ਵਿਆਹ 9 ਮਾਰਚ 2019 ਨੂੰ ਹੋਇਆ ਸੀ। ਉਨ੍ਹਾਂ ਦੇ ਵਿਆਹ 'ਤੇ ਹੋਏ ਜਸ਼ਨ ਦੀ ਦੇਸ਼ ਅਤੇ ਵਿਦੇਸ਼ ਹਰ ਥਾਂ ਖ਼ੂਬ ਚਰਚਾ ਹੋਈ ਸੀ। ਨੀਤਾ ਤੇ ਮੁਕੇਸ਼ ਅੰਬਾਨੀ ਪਹਿਲੀ ਵਾਰ ਦਾਦਾ-ਦਾਦੀ ਬਣ ਕੇ ਬੇਹੱਦ ਖੁਸ਼ ਹਨ। kash-ambani-shloka ਮਿਲੀ ਜਾਣਕਾਰੀ ਅਨੁਸਾਰ ਸ਼ਲੋਕਾ ਨੇ ਮੁੰਬਈ 'ਚ ਹੀ ਬੇਟੇ ਨੂੰ ਜਨਮ ਦਿੱਤਾ ਹੈ, ਮਾਂ ਤੇ ਬੇਟਾ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹੋਰ ਪੜ੍ਹੋ : ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ’ਚ 9ਵੇਂ ਸਥਾਨ ’ਤੇ ਹਨ ਮੁਕੇਸ਼ ਅੰਬਾਨੀ, ਪਰ ਤਿੰਨਾਂ ਬੱਚਿਆਂ ਨੂੰ ਦਿੰਦੇ ਸਨ ਏਨੀਂ ਪਾਕੇਟਮਨੀ
kash-ambani-shloka ਆਕਾਸ਼ ਅਤੇ ਸ਼ਲੋਕਾ ਸਕੂਲ ਤੋਂ ਹੀ ਦੋਸਤ ਰਹੇ ਹਨ। ਉਨ੍ਹਾਂ ਦੀ ਦੋਸਤੀ ਚਾਰ ਸਾਲ ਦੀ ਉਮਰ 'ਚ ਹੋ ਗਈ ਸੀ। ਦੋਵੇਂ ਇਕੱਠੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਪੜ੍ਹਦੇ ਸੀ। ਇਸਤੋਂ ਬਾਅਦ ਸ਼ਲੋਕਾ ਨੇ 2009 'ਚ ਨਿਊ ਜਰਸੀ ਦੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਅੱਗੇ ਦੀ ਪੜ੍ਹਾਈ ਕੀਤੀ। ਲੰਡਨ ਸਕੂਲ ਆਫ ਇਕਨੋਮਿਕਸ ਐਂਡ ਪੋਲੀਟੀਕਲ ਸਾਇੰਸ 'ਚ ਸ਼ਲੋਕਾ ਨੇ ਲਾਅ 'ਚ ਮਾਸਟਰਸ ਦੀ ਡਿਗਰੀ ਪ੍ਰਾਪਤ ਕੀਤੀ ਹੈ। kash-ambani-shloka ਐੱਨਜੀਓ ਅਤੇ ਬਿਜ਼ਨੈੱਸ 'ਚ ਬਿਜ਼ੀ ਰਹਿਣ 'ਤੇ ਵੀ ਉਹ ਫੁਰਸਤ ਦੇ ਪਲਾਂ 'ਚ ਆਊਟਿੰਗ 'ਤੇ ਜਾਣਾ ਪਸੰਦ ਕਰਦੀ ਹੈ। ਸ਼ਲੋਕਾ ਨੂੰ ਕੀਮਤੀ ਗੱਡੀਆਂ 'ਚ ਘੁੰਮਣ ਦਾ ਸ਼ੌਕ ਹੈ। ਉਸ ਕੋਲ ਆਪਣੀ ਬੇਂਟਲੇ ਕਾਰ ਹੈ, ਜਿਸਦੀ ਕੀਮਤ 4 ਕਰੋੜ ਹੈ।  

0 Comments
0

You may also like