ਸਪੈਸ਼ਲ ਬੱਚਿਆਂ ਨਾਲ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਸ਼ਰਧਾ ਕਪੂਰ ਨੇ, ਮੁੰਬਈ ਦੇ ਇਸ ਸ਼ਾਨਦਾਰ ਘਰ ’ਚ ਰਹਿੰਦੀ ਹੈ ਸ਼ਰਧਾ, ਤਸਵੀਰਾਂ ਹਨ ਬਹੁਤ ਖ਼ਾਸ

Written by  Rupinder Kaler   |  March 03rd 2020 03:40 PM  |  Updated: March 03rd 2020 03:40 PM

ਸਪੈਸ਼ਲ ਬੱਚਿਆਂ ਨਾਲ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਸ਼ਰਧਾ ਕਪੂਰ ਨੇ, ਮੁੰਬਈ ਦੇ ਇਸ ਸ਼ਾਨਦਾਰ ਘਰ ’ਚ ਰਹਿੰਦੀ ਹੈ ਸ਼ਰਧਾ, ਤਸਵੀਰਾਂ ਹਨ ਬਹੁਤ ਖ਼ਾਸ

ਸ਼ਰਧਾ ਕਪੂਰ 3 ਮਾਰਚ ਨੂੰ ਆਪਣਾ ਜਨਮ ਦਿਨ ਮਨਾ ਰਹੀ ਹੈ । ਉਹਨਾਂ ਨੇ ਆਪਣਾ ਜਨਮ ਦਿਨ ਬਹੁਤ ਹੀ ਖ਼ਾਸ ਤਰੀਕੇ ਨਾਲ ਮਨਾਇਆ ਹੈ । ਸ਼ਰਧਾ ਕਪੂਰ ਨੇ ਮੁੰਬਈ ਦੀ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਸਪੈਸ਼ਲ ਬੱਚਿਆਂ ਲਈ ਚਲਾਏ ਜਾ ਰਹੇ ਆਸ਼ਰਮ ਵਿੱਚ ਜਾ ਕੇ ਜਨਮ ਦਿਨ ਮਨਾਇਆ । ਸ਼ਰਧਾ ਕਪੂਰ ਨੂੰ ਆਪਣੇ ਦਰਮਿਆਨ ਦੇਖ ਕੇ ਇਹ ਬੱਚੇ ਕਾਫੀ ਖੁਸ਼ ਨਜ਼ਰ ਆਏ । ਸ਼ਰਧਾ ਕਪੂਰ ਨੇ ਇਹਨਾਂ ਬੱਚਿਆਂ ਦੇ ਨਾਲ ਜਨਮ ਦਿਨ ਦਾ ਕੇਕ ਕੱਟਿਆ । ਇਸ ਸਭ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ।

https://www.instagram.com/p/B9Q3NANgkX9/

ਸ਼ਰਧਾ ਕਪੂਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ‘ਛਿਛੋਰੇ’ ਫ਼ਿਲਮ ਤੋਂ ਬਾਅਦ ਉਹਨਾਂ ਦੇ ਕਰੀਅਰ ਨੇ ਫਿਰ ਰਫਤਾਰ ਫੜ ਲਈ ਹੈ । ਸ਼ਕਤੀ ਕਪੂਰ ਦੀ ਬੇਟੀ ਸ਼ਰਧਾ ਉਹਨਾਂ ਦਾ ਖੂਬ ਨਾਮ ਰੌਸ਼ਨ ਕਰ ਰਹੀ ਹੈ । ਸ਼ਰਧਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਮੰਮੀ ਪਾਪਾ ਦੇ ਨਾਲ ਰਹਿੰਦੀ ਹੈ ।

ਕੁਝ ਦਿਨ ਪਹਿਲਾਂ ਸ਼ਰਧਾ ਕਪੂਰ ਨੇ ਦੱਸਿਆ ਸੀ ਕਿ ਉਹਨਾਂ ਦੇ ਘਰ ਦਾ ਬਿਜਲੀ ਦਾ ਬਿੱਲ 80 ਹਜ਼ਾਰ ਆਉਂਦਾ ਹੈ ਤੇ ਉਹ ਇਹ ਬਿੱਲ ਆਪਣੇ ਪਾਪਾ ਦੇ ਨਾਲ ਸ਼ੇਅਰ ਕਰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਰਧਾ ਕਪੂਰ ਦਾ ਘਰ ਸਮੁੰਦਰ ਕਿਨਾਰੇ ਹੈ । ਸ਼ਰਧਾ ਦੀ ਬਿਲਡਿੰਗ ਵਿੱਚ ਉਹਨਾਂ ਦੀ ਮਾਸੀ ਪਦਮਨੀ ਕੋਹਲਾਪੁਰੀ ਵੀ ਰਹਿੰਦੀ ਹੈ ।

ਸ਼ਰਧਾ ਦੇ ਘਰ ਹਰ ਸਾਲ ਗਣਪਤੀ ਦੀ ਪੂਜਾ ਹੁੰਦੀ ਹੈ। ਸ਼ਕਤੀ ਕਪੂਰ ਨੇ ਘਰ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਸਜਾਇਆ ਹੈ । ਸਜਾਵਟ ਲਈ ਉਹਨਾਂ ਦੇ ਘਰ ਵਿੱਚ ਵਿੰਟੇਜ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ । ਘਰ ਵਿੱਚ ਲੱਗੀਆਂ ਤਸਵੀਰਾਂ ਘਰ ਨੂੰ ਕਲਾਸਿਕ ਲੁੱਕ ਦਿੰਦੀਆਂ ਹਨ ।

ਸ਼ਕਤੀ ਕਪੂਰ ਤੇ ਸ਼ਰਧਾ ਕਪੂਰ ਦਾ ਇਹ ਘਰ ਮੁੰਬਈ ਦੇ ਜੁਹੂ ਇਲਾਕੇ ਵਿੱਚ ਹੈ । ਇਸ ਤੋਂ ਇਲਾਵਾ ਉਹਨਾਂ ਦਾ ਇੱਕ ਘਰ ਆਈਰਲੈਂਡ ਵਿੱਚ ਵੀ ਹੈ । ਇਸ ਤੋਂ ਇਲਾਵਾ ਸ਼ਕਤੀ ਕਪੂਰ ਨੇ ਲੋਨਾਵਾਲਾ ਵਿੱਚ ਵੀ ਇੱਕ ਬੰਗਲਾ ਬਣਵਾਇਆ ਹੋਇਆ ਹੈ । ਇਸ ਤੋਂ ਇਲਾਵਾ ਦਿੱਲੀ ਦੇ ਗੇ੍ਰਟਰ ਕੈਲਾਸ਼ ਵਿੱਚ ਉਹਨਾਂ ਦੀ ਇੱਕ ਕੋਠੀ ਹੈ ।

https://www.instagram.com/p/BYNuHygl4wc/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network