ਇੰਸਟਾਗ੍ਰਾਮ ਰਿਚ ਲਿਸਟ 2021 ਜਾਰੀ, ਪ੍ਰਿਯੰਕਾ ਚੋਪੜਾ ਅਤੇ ਵਿਰਾਟ ਕੋਹਲੀ ਇੰਸਟਾਗ੍ਰਾਮ ਤੋਂ ਕਮਾਉਂਦੇ ਹਨ ਕਰੋੜਾਂ ਰੁਪਏ

written by Rupinder Kaler | July 02, 2021

ਇੰਸਟਾਗ੍ਰਾਮ ਰਿਚ ਲਿਸਟ 2021 ਜਾਰੀ ਹੋ ਗਈ ਹੈ । ਇਸ ਲਿਸਟ ਵਿੱਚ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਜਗ੍ਹਾ ਬਣਾਈ ਹੈ । ਇਸ ਲਿਸਟ ਨੂੰ ਜਾਰੀ ਕਰਕੇ ‘ਚ ਦੱਸਿਆ ਗਿਆ ਹੈ ਕਿ ਕੋਈ ਸਿਤਾਰਾ ਇੰਸਟਾਗ੍ਰਾਮ ਤੇ ਕੋਈ ਪੋਸਟ ਸ਼ੇਅਰ ਕਰਕੇ ਕਿੰਨੇ ਪੈਸੇ ਕਮਾਉਂਦਾ ਹੈ । ਲਿਸਟ ਮੁਤਾਬਿਕ ਪ੍ਰਿਯੰਕਾ ਨੂੰ ਆਪਣੀ ਹਰ ਪੇਡ ਪੋਸਟ ਤੋਂ ਲਗਭਗ 3 ਕਰੋੜ ਦੀ ਕਮਾਈ ਹੁੰਦੀ ਹੈ।

 

ਹੋਰ ਪੜ੍ਹੋ :

ਪੰਜਾਬੀ ਗਾਇਕ ਯੋ ਗੋਲਡ ਈ ਗਿੱਲ ਦਾ ਨਵਾਂ ਗੀਤ ‘Nazar’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Nick And Priyanka

ਜਦਕਿ ਵਿਰਾਟ ਕੋਹਲੀ ਨੂੰ ਆਪਣੀ ਪੇਡ ਪੋਸਟ ਤੋਂ 5 ਕਰੋੜ ਦੀ ਕਮਾਈ ਹੁੰਦੀ ਹੈ। ਲਿਸਟ ਦੇ ਟਾਪ 30 ਵਿਚ ਪ੍ਰਿਯੰਕਾ ਚੋਪੜਾ 27ਵੇਂ ਅਤੇ ਵਿਰਾਟ 19ਵੇਂ ਪਾਏਦਾਨ ’ਤੇ ਹੈ। ਇਹ ਲਗਾਤਾਰ ਤੀਸਰਾ ਸਾਲ ਹੈ ਜਦੋਂ ਪ੍ਰਿਯੰਕਾ ਅਤੇ ਵਿਰਾਟ ਦਾ ਇੰਸਟਾਗ੍ਰਾਮ ਰਿਚ ਲਿਸਟ ਦੀ ਰੈਂਕਿੰਗ ਵਿਚ ਵਾਧਾ ਹੋਇਆ ਹੈ।

ਇਸ ਤੋਂ ਪਹਿਲਾਂ ਵੀ ਸਾਲ 2019 ਅਤੇ 2020 ਵਿਚ ਵੀ ਇਨ੍ਹਾਂ ਦੋਵਾਂ ਨੇ ਸੈਲੇਬ੍ਰਿਟੀ ਲਿਸਟ ਵਿਚ ਟਾਪ 100 ‘ਚ ਆਪਣੀ ਜਗ੍ਹਾ ਬਣਾਈ ਸੀ। ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੈਲੇਬ੍ਰਿਟੀ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਬਣੇ। ਰੋਨਾਲਡੋ ਨੇ ਆਪਣੀ ਹਰ ਪੇਡ ਪੋਸਟ ਤੋਂ 11.9 ਕਰੋੜ ਦੀ ਕਮਾਈ ਕੀਤੀ ਅਤੇ ਪਹਿਲਾ ਸਥਾਨ ਹਾਸਿਲ ਕੀਤਾ।

You may also like