ਬਾਬੂ ਸਿੰਘ ਮਾਨ ਨੂੰ ਕਿਹਾ ਜਾਂਦਾ ਹੈ ਗੀਤਾਂ ਦਾ ਵਣਜਾਰਾ, ਇਸ ਕਿਤਾਬ ਨੇ ਮਿਊਜ਼ਿਕ ਇੰਡਸਟਰੀ ਵਿੱਚ ਬਣਾਈ ਸੀ ਪਹਿਚਾਣ

Written by  Rupinder Kaler   |  June 12th 2019 12:30 PM  |  Updated: June 12th 2019 12:30 PM

ਬਾਬੂ ਸਿੰਘ ਮਾਨ ਨੂੰ ਕਿਹਾ ਜਾਂਦਾ ਹੈ ਗੀਤਾਂ ਦਾ ਵਣਜਾਰਾ, ਇਸ ਕਿਤਾਬ ਨੇ ਮਿਊਜ਼ਿਕ ਇੰਡਸਟਰੀ ਵਿੱਚ ਬਣਾਈ ਸੀ ਪਹਿਚਾਣ

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਉਹ ਸਖਸ਼ੀਅਤ ਹੈ ਜਿਹੜੀ ਅੱਧੀ ਸਦੀ ਤੋਂ ਇਸ ਤੇ ਰਾਜ ਕਰਦੀ ਆ ਰਹੀ ਹੈ । ਉਸ ਦਾ ਲਿਖੇ ਗੀਤ ਪੰਜਾਬ ਦੇ ਲੱਗਪਗ ਹਰ ਗਾਇਕ ਨੇ ਗਾਏ ਹਨ । ਉਸ ਦੇ ਗੀਤਾਂ ਨੇ ਕਈਆਂ ਦੀ ਕਿਸਮਤ ਚਮਕਾਈ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਇਸ ਮਹਾਨ ਗੀਤਕਾਰ ਦੀ ਸਖਸ਼ੀਅਤ ਤੋਂ ਜਾਣੂ ਕਰਵਾਉਂਦੇ ਹਾਂ । ਕਹਿੰਦੇ ਹਨ ਕਿ ਪ੍ਰਮਾਤਮਾ ਹਰ ਇੱਕ ਨੂੰ ਕੋਈ ਨਾ ਕੋਈ ਗੁਣ ਦੇ ਕੇ ਇਸ ਦੁਨੀਆਂ ਤੇ ਘੱਲਦਾ ਹੈ ਇਸੇ ਲਈ ਬਾਬੂ ਸਿੰਘ ਮਾਨ ਨੂੰ ਲਿਖਣ ਦੀ ਚੇਟਕ ਬਚਪਨ ਵਿੱਚ ਹੀ ਲੱਗ ਗਈ ਸੀ ।

https://www.youtube.com/watch?v=zEAm7CiZ6aA

ਇੱਕ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸਨ । ਉਹ ਆਪਣੀਆਂ ਕਵਿਤਾਵਾਂ ਆਪਣੇ ਪ੍ਰੋਫੈਸਰ ਨਰੂਲਾ ਸਾਹਿਬ ਨੂੰ ਵਿਖਾਉਂਦੇ ਸਨ । ਪਰ ਇਹਨਾਂ ਕਵਿਤਾਵਾਂ ਵਿੱਚ ਕੋਈ ਪਰਪੱਕਤਾ ਨਹੀਂ ਸੀ । ਇਸ ਅਸਫਲਤਾ ਤੋਂ ਬਾਅਦ ਉਹਨਾਂ ਨੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ । ਬਾਬੂ ਸਿੰਘ ਮਾਨ  ਦੀ 1964  ਵਿੱਚ ਪਹਿਲੀ ਕਿਤਾਬ 'ਗੀਤਾਂ ਦਾ ਵਣਜਾਰਾ' ਛਪੀ ਜਿਸ ਤੋਂ ਬਾਅਦ ਉਹਨਾਂ ਕੋਲ ਗੀਤ ਲੈਣ ਲਈ ਗਾਇਕਾਂ ਦੀ ਲਾਈਨ ਲੱਗ ਗਈ ।

https://www.youtube.com/watch?v=719B-iNNHSE

ਸਭ ਤੋਂ ਪਹਿਲਾਂ ਬਾਬੂ ਸਿੰਘ ਮਾਨ ਕੋਲ ਜਸਵੰਤ ਭੰਵਰਾ ਤੇ ਹਰਚਰਨ ਗਰੇਵਾਲ  ਗੀਤ ਲੈਣ ਲਈ ਪਹੁੰਚੇ ।ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦਾ ਪਹਿਲਾ ਗੀਤ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਨੇ ਗਾਇਆ ਸੀ। ਇਸ ਗੀਤ ਦੇ ਬੋਲ ਸਨ 'ਆ ਗਿਆ ਵਣਜਾਰਾ'। ਇਹ ਗੀਤ 1964 ਵਿੱਚ ਰਿਕਾਰਡ ਹੋਇਆ ਸੀ।ਬਾਬੂ ਸਿੰਘ ਮਾਨ ਦੇ ਨਾਂ ਤੇ ਇੱਕ ਰਿਕਾਰਡ ਵੀ ਕਾਇਮ ਹੈ ਜਿਸ ਸਮੇਂ ਉਹਨਾਂ ਨੇ ਗਾਣੇ ਲਿਖਣੇ ਸ਼ੁਰੂ ਕੀਤੇ ਸਨ ਉਸ ਸਮੇਂ ਸਾਲ ਵਿੱਚ 20 ਦੇ ਲੱਗਪਗ ਗੀਤ ਰਿਕਾਰਡ ਹੁੰਦੇ ਸਨ ਜਿਨ੍ਹਾਂ ਵਿੱਚੋਂ ਬਾਬੂ ਸਿੰਘ ਮਾਨ ਦੇ 16 ਗੀਤ ਹੁੰਦੇ ਸਨ।

https://www.youtube.com/watch?v=mEn9KfmImME

ਏਨੀਂ ਮਕਬੂਲੀਅਤ ਦੇ ਬਾਵਜੂਦ ਬਾਬੂ ਸਿੰਘ ਮਾਨ ਨੇ ਕੁਝ ਸਾਲਾਂ ਲਈ ਗੀਤ ਲਿਖਣੇ ਬੰਦ ਕਰ ਦਿੱਤੇ ਸਨ । ਗੀਤਕਾਰੀ ਦੇ ਖੇਤਰ ਵਿੱਚ ਉਹਨਾਂ ਦੀ ਦੂਜੀ ਪਾਰੀ ਦਿਲਸ਼ਾਦ ਅਖ਼ਤਰ ਨਾਲ ਸ਼ੁਰੂ ਹੋਈ । 1989 ਵਿੱਚ 'ਨੱਚੀਂ ਸਾਡੇ ਨਾਲ' ਤੇ ਫਿਰ 'ਦੇਸੀ ਬਾਂਦਰੀ' ਰਿਕਾਰਡ ਕੀਤੀ। ਇਸ ਤੋਂ ਪਹਿਲਾਂ ਮਹਿੰਦਰ ਕਪੂਰ ਦੀ ਸੁਪਰ ਹਿੱਟ ਟੇਪ 'ਭਾਬੀ ਗੱਲ ਨਾ ਕਰੀਂ' ਕੀਤੀ।

https://www.youtube.com/watch?v=1iIsFVQ80Y0

ਇਸ ਟੇਪ ਦੇ 10 ਗੀਤ ਉਹਨਾਂ ਨੇ ਸਟੂਡੀਓ ਵਿੱਚ ਬੈਠ ਕੇ ਲਿਖੇ ਅਤੇ ਮਹਿੰਦਰ ਕਪੂਰ ਨੇ ਗਾ ਦਿੱਤੇ। ਇਸ ਤੋਂ ਇਲਾਵਾ ਬਾਬੂ ਸਿੰਘ ਮਾਨ ਦੇ ਲਿਖੇ ਗੀਤ ਹਰਭਜਨ ਮਾਨ ਵੀ ਗਾਉਂਦੇ ਆ ਰਹੇ ਹਨ ।ਬਾਬੂ ਸਿੰਘ ਮਾਨ ਦੇ ਲਿਖੇ ਗੀਤ ਇਸ ਤਰ੍ਹਾਂ ਦੇ ਹਨ ਜਿਹੜੇ ਸਦਾ ਬਹਾਰ ਰਹਿੰਦੇ ਹਨ । ਇਸੇ ਲਈ ਉਹਨਾਂ ਨੂੰ ਗੀਤਾਂ ਦਾ ਵਣਜਾਰਾ ਕਿਹਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network