Advertisment

ਜਾਣੋਂ ਸੰਨੀ ਦਿਓਲ ਦੀਆਂ ਕੁਝ ਉਹ ਗੱਲਾਂ ਜਿਨ੍ਹਾਂ ਬਾਰੇ ਹਰ ਕਿਸੇ ਨੂੰ ਨਹੀਂ ਪਤਾ !

author-image
By Rupinder Kaler
New Update
ਜਾਣੋਂ ਸੰਨੀ ਦਿਓਲ ਦੀਆਂ ਕੁਝ ਉਹ ਗੱਲਾਂ ਜਿਨ੍ਹਾਂ ਬਾਰੇ ਹਰ ਕਿਸੇ ਨੂੰ ਨਹੀਂ ਪਤਾ !
Advertisment
ਬਾਲੀਵੁੱਡ ਫ਼ਿਲਮਾਂ ਤੋਂ ਬਾਅਦ ਸੰਨੀ ਦਿਓਲ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ । ਸੰਨੀ ਦਿਓਲ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਪਿਤਾ ਧਰਮਿੰਦਰ ਅਤੇ ਮਤਰੇਈ ਮਾਂ ਹੇਮਾ ਮਾਲਿਨੀ ਭਾਜਪਾ ਵੱਲੋਂ ਚੋਣ ਲੜ ਚੁੱਕੇ ਹਨ ।  ਇਸ ਆਰਟੀਕਲ ਵਿੱਚ ਤੁਹਾਨੂੰ ਸੰਨੀ ਨਾਲ ਜੁੜੀ ਉਹ ਜਾਣਕਾਰੀ ਦਿੰਦੇ ਹਾਂ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ । hema-sunny hema-sunny ਸੰਨੀ ਦਾ ਜਨਮ 19 ਅਕਤੂਬਰ 1956  ਨੂੰ ਪੰਜਾਬ ਵਿੱਚ ਹੋਇਆ ਸੀ । ਸੰਨੀ ਦਿਓਲ ਦਾ ਅਸਲੀ ਨਾਂ ਅਜੈ ਸਿੰਘ ਦਿਓਲ ਹੈ । ਛੋਟੇ ਹੁੰਦੇ ਅਜੈ ਸਿੰਘ ਦਿਓਲ ਨੂੰ ਸੰਨੀ ਦਿਓਲ ਕਿਹਾ ਜਾਂਦਾ ਸੀ ਇਸ ਲਈ ਫ਼ਿਲਮਾਂ ਵਿੱਚ ਵੀ ਉਹਨਾਂ ਦਾ ਨਾਂ ਸੰਨੀ ਦਿਓਲ ਮਸ਼ਹੂਰ ਹੋ ਗਿਆ । ਸੰਨੀ ਦਿਓਲ ਪ੍ਰਕਾਸ਼ ਕੌਰ ਤੇ ਧਰਮਿੰਦਰ ਦੇ ਦੇ ਬੇਟਾ ਹੈ ਜਦੋਂ ਕਿ ਹੇਮਾ ਮਾਲਿਨੀ ਸੰਨੀ ਦੀ ਮਤਰੇਈ ਮਾਂ ਹੈ ।
Advertisment
publive-image ਸੰਨੀ ਨੇ ਬੇਤਾਬ ਫ਼ਿਲਮ ਨਾਲ 1982 ਵਿੱਚ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਅੰਮ੍ਰਿਤਾ ਸਿੰਘ ਨੇ ਕੰਮ ਕੀਤਾ ਸੀ । publive-imageਸੰਨੀ ਦਿਓਲ ਦਾ ਬਾਲੀਵੁੱਡ ਵਿੱਚ ਸਿੱਕਾ ਚੱਲਦਾ ਹੈ । ਉਹਨਾਂ ਨੂੰ ਦੋ ਵਾਰ ਕੌਮੀ ਅਵਾਰਡ ਮਿਲ ਚੁੱਕਿਆ ਹੈ । ਪਹਿਲਾ ਕੌਮੀ ਅਵਾਰਡ ਉਹਨਾਂ ਨੂੰ 1990 ਵਿੱਚ ਘਾਇਲ ਫ਼ਿਲਮ ਲਈ ਮਿਲਿਆ ਸੀ ਜਦੋਂ ਕਿ ਦੂਜਾ ਅਵਾਰਡ ਉਹਨਾਂ ਨੂੰ 1993 ਵਿੱਚ ਦਾਮਿਨੀ ਫ਼ਿਲਮ ਲਈ ਮਿਲਿਆ ਸੀ । publive-imageਸੰਨੀ ਦਿਓਲ ਦੀ ਸਭ ਤੋਂ ਹਿੱਟ ਫ਼ਿਲਮ ਗਦਰ ਏਕ ਪ੍ਰੇਮ ਕਥਾ ਸੀ । ਇਸ ਫ਼ਿਲਮ ਨੇ ਸਭ ਰਿਕਾਰਡ ਤੋੜ ਦਿੱਤੇ ਸਨ । ਦਰਸ਼ਕਾਂ ਦੀ ਭੀੜ ਨੂੰ ਦੇਖਦੇ ਹੋਏ ਸਿਨੇਮਾ ਘਰਾਂ ਦੇ ਪ੍ਰਬੰਧਕਾਂ ਨੇ ਸਵੇਰ ਦੇ 6ਵਜੇ ਦਾ ਸ਼ੋਅ ਵੀ ਸ਼ੁਰੂ ਕਰ ਦਿੱਤਾ ਸੀ ।
Advertisment
publive-imageਸੰਨੀ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੂਜਾ ਦਿਓਲ ਨਾਲ ਵਿਆਹ ਕਰਵਾਇਆ ਹੈ । ਉਹਨਾਂ ਦੇ ਦੋ ਬੇਟੇ ਕਰਨ ਤੇ ਰਾਜਵੀਰ ਹਨ । publive-imageਸੰਨੀ ਦਿਓਲ ਦੀ ਫ਼ਿਲਮ ਦਾਮਿਨੀ ਵੀ ਸੁਪਰ ਹਿੱਟ ਫ਼ਿਲਮ ਰਹੀ ਹੈ । ਇਸ ਫ਼ਿਲਮ ਦੇ ਡਾਈਲੌਗ ਏਨੇਂ ਮਕਬੂਲ ਹੋਏ ਸਨ ਕਿ ਹਰ ਇੱਕ ਦੀ ਜ਼ੁਬਾਨ ਤੇ ਚੜ੍ਹ ਗਏ ਸਨ । https://www.instagram.com/p/BiMPY99h-Qe/?utm_source=ig_embed ਸੰਨੀ ਦਿਓਲ ਨੇ ਹੁਣ ਤੱਕ ਬਾਲੀਵੁੱਡ ਨੂੰ 1੦੦ ਤੋਂ ਵੱਧ ਫ਼ਿਲਮਾਂ ਕੀਤੀਆਂ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment