Advertisment

‘ਬਹਾਰੋ ਫੂਲ ਬਰਸਾਓ, ਮੇਰਾ ਮਹਿਬੂਬ ਆਇਆ ਹੈ’ ਇਹ ਸੁਪਰ ਹਿੱਟ ਗਾਣਾ ਇੱਕ ਬੱਸ ਕੰਡਕਟਰ ਨੇ ਲਿਖਿਆ ਸੀ, ਇਸ ਤਰ੍ਹਾਂ ਮਿਲਿਆ ਸੀ ਬਾਲੀਵੁੱਡ ਫ਼ਿਲਮ ਲਈ ਗਾਣਾ ਲਿਖਣ ਦਾ ਮੌਕਾ

author-image
By Rupinder Kaler
New Update
‘ਬਹਾਰੋ ਫੂਲ ਬਰਸਾਓ, ਮੇਰਾ ਮਹਿਬੂਬ ਆਇਆ ਹੈ’ ਇਹ ਸੁਪਰ ਹਿੱਟ ਗਾਣਾ ਇੱਕ ਬੱਸ ਕੰਡਕਟਰ ਨੇ ਲਿਖਿਆ ਸੀ, ਇਸ ਤਰ੍ਹਾਂ ਮਿਲਿਆ ਸੀ ਬਾਲੀਵੁੱਡ ਫ਼ਿਲਮ ਲਈ ਗਾਣਾ ਲਿਖਣ ਦਾ ਮੌਕਾ
Advertisment
1966 ਵਿੱਚ ਰਜਿੰਦਰ ਕੁਮਾਰ ਤੇ ਵੈਜਯੰਤੀ ਮਾਲਾ ਦੀ ਫ਼ਿਲਮ ਆਈ ਸੀ ‘ਸੂਰਜ’ । ਇਸ ਦੇ ਗਾਣੇ ਸੁਪਰ ਹਿੱਟ ਸਨ, ਜਿਹੜੇ ਅੱਜ ਵੀ ਗੁਣਗੁਣਾਏ ਜਾਂਦੇ ਹਨ । ਇਸੇ ਫ਼ਿਲਮ ਦਾ ਇੱਕ ਗਾਣਾ ਹੈ ‘ਹਜਾਰੋਂ ਫੂਲ ਬਰਸਾਓ’ ਇਹ ਗਾਣਾ ਅੱਜ ਵੀ ਵਿਆਹਾਂ ਵਿੱਚ ਵੱਜਦਾ ਸੁਣਾਈ ਦੇ ਜਾਂਦਾ ਹੈ । ਇਸ ਗਾਣੇ ਨੁੂੰ ਮੁਹੰਮਦ ਰਫੀ ਨੇ ਗਾਇਆ ਸੀ ਤੇ ਇਸ ਦਾ ਮਿਊਜ਼ਿਕ ਸ਼ੰਕਰ ਜੈਕਿਸ਼ਨ ਨੇ ਦਿੱਤਾ ਸੀ । ਇਸ ਗਾਣੇ ਨੂੰ ਫ਼ਿਲਮ ਫੇਅਰ ਦੇ ਤਿੰਨ ਅਵਾਰਡ ਮਿਲੇ ਸਨ ।ਬੈਸਟ ਸਿੰਗਰ, ਬੈਸਟ ਗੀਤਕਾਰ ਤੇ ਬੈਸਟ ਮਿਊਜ਼ਿਕ ਡਾਇਰੈਕਟਰ । ਇਸ ਗਾਣੇ ਨੂੰ ਲਿਖਿਆ ਸੀ ਹਸਰਤ ਜੈਪੁਰੀ ਨੇ । ਉਹਨਾਂ ਨੇ 50-80 ਦੇ ਦਹਾਕੇ ਵਿੱਚ ਕਈ ਹਿੱਟ ਗੀਤ ਲਿਖੇ ਸਨ । ਉਹਨਾਂ ਦੀ ਖਾਸੀਅਤ ਇਹ ਸੀ ਕਿ ਉਹ ਕਿਸੇ ਵੀ ਫ਼ਿਲਮ ਦਾ ਟਾਈਟਲ ਸੌਂਗ ਲਿਖ ਲੈਂਦੇ ਸਨ । ਉਹਨਾਂ ਦੇ ਗੀਤਕਾਰੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹ ਕੰਮ ਦੀ ਭਾਲ ਵਿੱਚ ਜੈਪੁਰ ਤੋਂ ਮੁੰਬਈ ਆਏ ਸਨ । ਉਹਨਾਂ ਨੂੰ ਸ਼ਾਇਰੀ ਲਿਖਣ ਦਾ ਸ਼ੌਂਕ ਸੀ । ਮੁੰਬਈ ਆਉਣ ਤੋਂ ਬਾਅਦ ਉਹਨਾਂ ਨੂੰ ਬੱਸ ਦੇ ਕੰਡਕਟਰ ਦੀ ਨੌਕਰੀ ਮਿਲੀ ਸੀ ।
Advertisment
publive-image ਉਸ ਸਮੇਂ ਉਹਨਾਂ ਨੂੰ 11 ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ । ਡਿਊਟੀ ਕਰਨ ਤੋਂ ਬਾਅਦ ਉਹ ਅਕਸਰ ਮਹਿਫ਼ਲਾਂ ਵਿੱਚ ਜਾਂਦੇ ਸਨ । ਇੱਥੇ ਉਹਨਾਂ ਦੇ ਲਿਖੇ ਗੀਤ ਲੋਕ ਕਾਫੀ ਪਸੰਦ ਕਰਦੇ ਸਨ । ਇਸੇ ਤਰ੍ਹਾਂ ਦੀ ਮਹਿਫਿਲ ਪ੍ਰਿਥਵੀ ਰਾਜ ਕਪੂਰ ਦੇ ਫਾਰਮ ਹਾਊਸ ਤੇ ਵੀ ਹੋਈ ਸੀ ਜਿੱਥੇ ਉਹਨਾਂ ਦੀ ਪ੍ਰਫਾਰਮੈਂਸ ਨੂੰ ਦੇਖਦੇ ਹੋਏ ਆਪਣੇ ਬੇਟੇ ਰਾਜ ਕਪੂਰ ਨੂੰ ਜੈਪੁਰੀ ਦੀ ਸ਼ਿਫਾਰਸ਼ ਕੀਤੀ, ਉਸ ਸਮੇਂ ਰਾਜ ਕਪੂਰ ਬਰਸਾਤ ਫ਼ਿਲਮ ਬਣਾ ਰਹੇ ਸਨ । publive-image ਹਸਰਤ ਜੈਪੁਰੀ ਨੇ ਇਸ ਫ਼ਿਲਮ ਦਾ ਗਾਣਾ ‘ਜਿਆ ਬੇਕਰਾਰ’ ਲਿਖਿਆ । ਇਹ ਗਾਣਾ ਹਿੱਟ ਹੋ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਦੀ ਕਿਸਮਤ ਦੇ ਸਿਤਾਰੇ ਵੀ ਚਮਕ ਗਏ । ਇਸ ਤੋਂ ਬਾਅਦ ਉਹਨਾਂ ਨੇ ਕਈ ਹਿੱਟ ਗਾਣੇ ਲਿਖੇ ਜਿਨ੍ਹਾਂ ਵਿੱਚ ਬਦਨ ਪੇ ਸਿਤਾਰੇ, ਆਜਾ ਸਨਮ ਵਰਗੇ ਕਈ ਗੀਤ ਸ਼ਾਮਿਲ ਹਨ । ਕਿਸੇ ਨੇ ਨਹੀਂ ਸੀ ਸੋਚਿਆ ਕਿ ਬੱਸ ਕੰਡਕਟਰ ਬਾਲੀਵੁੱਡ ਦਾ ਮਸ਼ਹੂਰ ਗੀਤਕਾਰ ਬਣ ਜਾਵੇਗਾ । publive-image
#mohammed-rafi #baharon-phool-barsao #suraj
Advertisment

Stay updated with the latest news headlines.

Follow us:
Advertisment
Advertisment
Latest Stories
Advertisment