ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਡਰੇਕ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

written by Pushp Raj | May 30, 2022

ਮਸ਼ਹੂਰ ਪੰਜਾਬੀ ਗਾਇਰ ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਐਤਵਾਰ ਨੂੰ ਕੁਝ ਅਣਪਛਾਤੇ ਲੋਕਾਂ ਨੇ ਸਿੱਧੂ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਸਿੱਧੂ ਮੂਸੇਵਾਲਾ ਦੇ ਦੇਹਾਂਤ ਪੌਲੀਵੁੱਡ, ਬਾਲੀਵੁੱਡ ਸਣੇ ਕਈ ਸੈਲੇਬਸ ਨੇ ਸੋਗ ਪ੍ਰਗਟਾਇਆ ਹੈ।

Image Source: Instagram

ਇਸ ਮੌਕੇ ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਗਾਇਕ ਡਰੇਕ ਨੇ ਵੀ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ। ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਡਰੇਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਸਿੱਧੂ ਮੂਸੇਵਾਲਾ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਡਰੇਕ ਨੇ ਲਿਖਿਆ, " RIP MOOSE (@sidhu_moosewa) ❤️" ਇਸ ਤਸਵੀਰ ਦੇ ਨਾਲ ਡਰੇਕ ਨੇ ਸਿੱਧੂ ਮੂਸੇਵਾਲਾ ਲਈ ਹਾਰਟ ਸ਼ੇਪ ਈਮੋਜ਼ੀ ਵੀ ਬਣਾਇਆ ਹੈ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਇਕਲੌਤੇ ਅਜਿਹੇ ਪੰਜਾਬੀ ਗਾਇਕ ਸਨ , ਜਿਨ੍ਹਾਂ ਨੇ ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਡਰੇਕ ਨੂੰ ਇੰਸਟਾਗ੍ਰਾਮ ਉੱਤੇ ਫਾਲੋ ਕੀਤਾ ਸੀ ਅਤੇ ਡਰੇਕ ਨੇ ਵੀ ਮੂਸੇਵਾਲਾ ਨੂੰ ਫਾਲੋ ਕੀਤਾ ਸੀ। ਦੋਹਾਂ ਦੇ ਕਈ ਫੈਨਜ਼ ਦੋਹਾਂ ਗਾਇਕਾਂ ਨੂੰ ਇੱਕਠੇ ਕੰਮ ਕਰਦੇ ਹੋਏ ਵੇਖਣਾ ਚਾਹੁੰਦੇ ਸਨ। ਕਈ ਵਾਰ ਇਹ ਅਫਵਾਹਾਂ ਵੀ ਸਾਹਮਣੇ ਆਇਆ ਕਿ ਦੋਵੇਂ ਗਾਇਕ ਜਲਦ ਹੀ ਨਵਾਂ ਪ੍ਰੋਜੈਕਟ ਕਰਨਗੇ, ਪਰ ਇਹ ਨਹੀਂ ਹੋ ਸਕਿਆ।

ਦੱਸਣਯੋਗ ਹੈ ਕਿ ਕਾਂਗਰਸੀ ਆਗੂ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਹੈ। ਮਾਨਸਾ 'ਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੰਜਾਬ ਭਰ ਵਿੱਚ ਸੋਗ ਦੀ ਲਹਿਰ ਹੈ। ਪੰਜਾਬੀ ਗਾਇਕ ਦੀ ਮੌਤ 'ਤੇ ਫਿਲਮ ਇੰਡਸਟਰੀ ਤੋਂ ਲੈ ਕੇ ਸਿਆਸੀ ਲੀਡਰਾਂ ਤੱਕ ਦੇਸ਼ ਭਰ ਦੇ ਮਹਾਨ ਹਸਤੀਆਂ ਨੇ ਗਾਇਕ ਦੀ ਮੌਤ 'ਤੇ ਸੋਗ ਪ੍ਰਗਟਾਇਆ ਹੈ। ਇਸੇ ਤਰ੍ਹਾਂ ਲੋਕ ਜਾਣਨਾ ਚਾਹੁੰਦੇ ਸਨ ਕਿ ਸਿੱਧੂ ਮੂਸੇਵਾਲਾ ਨੂੰ ਕਿਸ ਨੇ ਮਾਰਿਆ?

Image Source: Instagram

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਲਾਰੰਸ ਬਿਸ਼ਨੋਈ ਗੁਰੱਪ ਦਾ ਨਾਮ ਆਇਆ ਸਾਹਮਣੇ, DGP ਨੇ ਦਿੱਤਾ ਇਹ ਬਿਆਨ

ਮੂਸੇਵਾਲਾ ਦੇ ਦੇਹਾਂਤ 'ਤੇ ਕਈ ਪੌਲੀਵੁੱਡ ਅਤੇ ਬਾਲੀਵੁੱਡ ਦੇ ਸੈਲੇਬਸ ਨੇ ਵੀ ਸੋਗ ਪ੍ਰਗਟਾਇਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ 'ਚ ਭਾਰੀ ਰੋਸ ਹੈ। ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਐਤਵਾਰ ਰਾਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦਾ ਹੱਥ ਸੀ।

 

You may also like