ਕੌਮਾਂਤਰੀ ਮਹਿਲਾ ਦਿਵਸ 'ਤੇ ਜਾਣੋਂ ਕਿਸ ਤਰ੍ਹਾਂ ਪਿੱਛੇ ਛੱਡੇ ਇਹਨਾਂ ਹੀਰੋਇਨਾਂ ਨੇ ਬਾਲੀਵੁੱਡ ਦੇ ਹੀਰੋ

Written by  Rupinder Kaler   |  March 07th 2019 04:41 PM  |  Updated: March 07th 2019 06:15 PM

ਕੌਮਾਂਤਰੀ ਮਹਿਲਾ ਦਿਵਸ 'ਤੇ ਜਾਣੋਂ ਕਿਸ ਤਰ੍ਹਾਂ ਪਿੱਛੇ ਛੱਡੇ ਇਹਨਾਂ ਹੀਰੋਇਨਾਂ ਨੇ ਬਾਲੀਵੁੱਡ ਦੇ ਹੀਰੋ

8 ਮਾਰਚ ਨੂੰ ਸਾਰਾ ਵਿਸ਼ਵ ਕੌਮਾਂਤਰੀ ਮਹਿਲਾ ਦਿਹਾੜਾ ਮਨਾ ਰਿਹਾ ਹੈ । ਇਸ ਦਿਨ ਨੂੰ ਲੈ ਕੇ ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ, ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਅਦਾਕਾਰਾ ਨੂੰ ਫ਼ਿਲਮਾਂ ਵਿੱਚ ਨਾ ਤਾਂ ਸਹੀ ਰੋਲ ਮਿਲਦਾ ਸੀ, ਨਾ ਹੀ ਸਹੀ ਪਹਿਚਾਣ, ਫੀਸ ਦੀ ਗੱਲ ਕੀਤੀ ਜਾਵੇ ਤਾਂ ਐਕਟਰੈੱਸ ਮਰਦ ਅਦਾਕਾਰ ਤੋਂ ਕਾਫੀ ਪਿੱਛੇ ਹੁੰਦੀਆਂ ਸਨ । ਪਰ ਹੁਣ ਇਹ ਦੌਰ ਬਦਲ ਗਿਆ ਹੈ । ਇੱਕ ਪਾਸੇ ਜਿੱਥੇ ਅਦਾਕਾਰਾ ਨੂੰ ਵਧੀਆ ਰੋਲ ਮਿਲ ਰਹੇ ਹਨ, ਉੱਥੇ ਫੀਸ ਵੀ ਕੰਮ ਮੁਤਾਬਿਕ ਮਿਲ ਰਹੀ ਹੈ । ਕਈ ਵਾਰ ਤਾਂ ਅਦਾਕਾਰਾ ਦੀ ਫੀਸ ਅਦਾਕਾਰ ਤੋਂ ਜ਼ਿਆਦਾ ਮਿਲੀ ਹੈ । ਕੁਝ ਐਕਟਰਰੈੱਸ ਦਾ ਇਸ ਤਰ੍ਹਾਂ ਦੀਆਂ ਵੀ ਹਨ ਜਿਨ੍ਹਾਂ ਦੀ ਫੀਸ ਮੁੱਖ ਅਦਾਕਾਰ ਤੋਂ ਵੀ ਜ਼ਿਆਦਾ ਹੁੰਦੀ ਹੈ । ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਮ ਦੀਪਿਕਾ ਪਾਦੂਕੋਣ ਦਾ ਆਉਂਦਾ ਹੈ । ਉਹਨਾਂ ਨੇ ਫ਼ਿਲਮ ਪਦਮਾਵਤ ਲਈ 14 ਤੋਂ 16 ਕਰੋੜ ਰੁਪਏ ਫੀਸ ਲਈ ਸੀ । ਇਹ ਫੀਸ ਬਾਕੀ ਪੁਰਸ਼ ਅਦਾਕਾਰਾਂ ਤੋਂ ਕਾਫੀ ਜ਼ਿਆਦਾ ਸੀ ।

deepika deepika

ਕੰਗਨਾ ਰਨਾਵਤ ਆਪਣੀ ਹਰ ਫ਼ਿਲਮ ਲਈ 11ਤੋਂ 12ਕਰੋੜ ਰੁਪਏ ਚਾਰਜ ਕਰਦੀ ਹੈ । ਉਹਨਾਂ ਨੇ ਫ਼ਿਲਮ ਮਨੀਕਰਨਿਕਾ' ਵਿੱਚ ਡਾਇਰੇਕਸ਼ਨ ਵੀ ਕੀਤਾ ਸੀ । ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਦਾ ਫ਼ਿਲਮ ਦੇ ਪ੍ਰੋਫਿਟ ਵਿੱਚ ਹਿੱਸਾ ਵੀ ਸੀ ।

kangna ranaut kangna ranaut

ਪ੍ਰਿਯੰਕਾ ਚੋਪੜਾ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਖੁਲਾਸਾ ਹੋਇਆ ਸੀ ਕਿ ਉਹ ਆਪਣੇ ਇੱਕ ਮਿੰਟ ਲਈ ਇੱਕ ਕਰੋੜ ਰੁਪਏ  ਚਾਰਜ ਕਰਦੀ ਹੈ । ਉਹ ਹਰ ਫ਼ਿਲਮ ਲਈ 9 ਤੋਂ 10 ਕਰੋੜ ਰੁਪਏ ਚਾਰਜ ਕਰਦੀ ਹੈ ।

priyanka chopra priyanka chopra

ਇਸੇ ਤਰ੍ਹਾਂ ਕਰੀਨਾ ਕਪੂਰ ਆਪਣੀ ਫ਼ਿਲਮ ਲਈ 8 ਤੋਂ 9 ਕਰੋੜ ਰੁਪਏ ਚਾਰਜ ਕਰਦੀ ਹੈ ।

kareena kapoor kareena kapoor

ਵਿਦਿਆ ਬਾਲਨ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੀ ਹਰ ਫ਼ਿਲਮ ਲਈ 7 ਤੋਂ 8 ਕਰੋੜ ਰੁਪਏ ਚਾਰਜ ਕਰਦੀ ਹੈ । ਇਹ ਉਹ ਅਦਾਕਾਰਾ ਹੈ ਜਿਹੜੀ ਆਪਣੇ ਦਮ ਤੇ ਕਿਸੇ ਫ਼ਿਲਮ ਨੂੰ ਸੁਪਰ ਹਿੱਟ ਕਰਵਾਉਂਦੀ ਹੈ ।

vidya balan vidya balan

ਕਟਰੀਨਾ ਕੈਫ ਆਪਣੀ ਹਰ ਫ਼ਿਲਮ ਲਈ 6 ਤੋਂ 7 ਕਰੋੜ ਰਪੁਏ ਚਾਰਜ ਕਰਦੀ ਹੈ ।

katrina kaif katrina kaif

ਅਨੁਸ਼ਕਾ ਸ਼ਰਮਾ ਆਪਣੀ ਹਰ ਫ਼ਿਲਮ ਲਈ 5 ਤੋਂ 6 ਕਰੋੜ ਰੁਪਏ ਲੈਂਦੀ ਹੈ । ਉਹ ਆਪਣਾ ਪ੍ਰੋਡਕਸ਼ਨ ਹਾਊਸ ਵੀ ਚਲਾ ਰਹੀ ਹੈ ।

anushka sharma anushka sharma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network