Advertisment

ਗਾਇਕ ਜੱਸੀ ਗਿੱਲ ਕਰਦੇ ਹਨ ਇਹ ਕੰਮ, ਇਸੇ ਲਈ ਉਹਨਾਂ ’ਤੇ ਨਹੀਂ ਆਉਂਦਾ ਕੋਈ ਸੰਕਟ …!

author-image
By Rupinder Kaler
New Update
ਗਾਇਕ ਜੱਸੀ ਗਿੱਲ ਕਰਦੇ ਹਨ ਇਹ ਕੰਮ, ਇਸੇ ਲਈ ਉਹਨਾਂ ’ਤੇ ਨਹੀਂ ਆਉਂਦਾ ਕੋਈ ਸੰਕਟ …!
Advertisment
ਕੋਰੋਨਾ ਵਾਇਰਸ ਦੇ ਚਲਦੇ ਗਾਇਕ ਜੱਸੀ ਗਿੱਲ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਰਹੇ ਹਨ । ਉਹ ਅਕਸਰ ਆਪਣੇ ਬੇਟੀ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਨ । ਜੱਸੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਗਾਇਕੀ ਤੇ ਅਦਾਕਾਰੀ ਨਾਲ ਨਾ ਸਿਰਫ ਪੰਜਾਬੀ ਇੰਡਸਟਰੀ ਵਿੱਚ ਆਪਣਾ ਨਾਂਅ ਚਮਕਾਇਆ ਹੈ ਬਲਕਿ ਬਾਲੀਵੁੱਡ ਵਿੱਚ ਵੀ ਵੱਖਰੀ ਪਹਿਚਾਣ ਬਣਾਈ ਹੈ । ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ਪੰਗਾ ਰਿਲੀਜ਼ ਹੋਈ ਸੀ । https://www.instagram.com/p/CCFuShJg_gp/ ਜਿਸ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਕੰਗਨਾ ਰਨਾਵਤ ਸੀ । ਇਸ ਫ਼ਿਲਮ ਨੂੰ ਲੈ ਕੇ ਜੱਸੀ ਦਾ ਇੱਕ ਪੁਰਾਣਾ ਇੰਟਰਵਿਊ ਕਾਫੀ ਵਾਇਰਲ ਹੋ ਰਿਹਾ ਹੈ । ਇਸ ਇੰਟਰਵਿਊ ਵਿੱਚ ਜੱਸੀ ਨੂੰ ਪੁੱਛਿਆ ਗਿਆ ਸੀ ਕਿ ਕੰਗਨਾ ਨਾਲ ਕੰਮ ਕਰਨ ਨੂੰ ਲੈ ਕੇ ਕੁਝ ਅਦਾਕਾਰ ਵੱਡਾ ਪੰਗਾ ਸਮਝਦੇ ਹਨ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ । https://www.instagram.com/p/CBuN03dg9OD/ ਇਸ ਦੇ ਜਵਾਬ ਵਿੱਚ ਜੱਸੀ ਨੇ ਕਿਹਾ ਸੀ ਕਿ ‘ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਕੰਗਨਾ ਤੋਂ ਬਚ ਕੇ ਰਹੀਂ । ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ । ਬਾਕੀ ਮੈਂ ਇਸ ਤਰ੍ਹਾਂ ਦੇ ਹਲਾਤਾਂ ਵਿੱਚ ਪੈਣ ਵਾਲਾ ਇਨਸਾਨ ਨਹੀਂ ਹਾਂ । ਇੰਡਸਟਰੀ ਵਿੱਚ ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ ਹਾਂ, ਪਰ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਵਿਵਾਦ ਵਿੱਚ ਨਹੀਂ ਫਸਿਆ । ਮੇਰਾ ਮੰਨਣਾ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖਦੇ ਹੋ ਉਦੋਂ ਤੱਕ ਸਭ ਕੁਝ ਚੰਗਾ ਹੁੰਦਾ । ਕੋਈ ਸੰਕਟ ਨਹੀਂ ਆਉਂਦਾ’ । https://www.instagram.com/p/CBR3WV5gTnx/
Advertisment

Stay updated with the latest news headlines.

Follow us:
Advertisment
Advertisment
Latest Stories
Advertisment