IPL Auction: ਡਰੱਗ ਮਾਮਲੇ ਤੋਂ ਬਾਅਦ ਪਹਿਲੀ ਵਾਰ ਆਰਿਅਨ ਖ਼ਾਨ ਅਤੇ ਸੁਹਾਨਾ ਖ਼ਾਨ ਇਕੱਠੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਇਰਲ

written by Lajwinder kaur | February 13, 2022

ਆਈਪੀਐਲ (ਇੰਡੀਅਨ ਪ੍ਰੀਮੀਅਰ ਲੀਗ) ਲਈ ਹੋਈ ਨਿਲਾਮੀ ਵਿੱਚ ਆਰੀਅਨ ਖ਼ਾਨ ਅਤੇ ਸੁਹਾਨਾ ਖ਼ਾਨ ਨੇ ਆਪਣੇ ਪਿਤਾ ਸ਼ਾਹਰੁਖ ਖਾਨ ਦੀ ਨੁਮਾਇੰਦਗੀ ਕੀਤੀ। ਡਰੱਗਜ਼ ਮਾਮਲੇ ਤੋਂ ਬਾਅਦ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੀ ਇਹ ਪਹਿਲੀ ਵਾਰ ਜਨਤਕ ਤੌਰ ਤੇ ਨਜ਼ਰ ਆਇਆ ਹੈ।

IPL 2022 auction image source instagram

IPL 2022 auction : ਈਵੈਂਟ ਦੀਆਂ ਤਸਵੀਰਾਂ ਆਈਪੀਐਲ ਦੇ ਟਵਿੱਟਰ ਹੈਂਡਲ ਦੁਆਰਾ ਸ਼ੇਅਰ ਕੀਤੀਆਂ ਗਈਆਂ ਹਨ, ਜਿਸ ਵਿੱਚ ਆਰੀਅਨ ਖ਼ਾਨ ਅਤੇ ਸੁਹਾਨਾ ਖ਼ਾਨ ਕੋਲਕਾਤਾ ਨਾਈਟ ਰਾਈਡਰਜ਼ (kolkata knight riders) ਟੀਮ ਦੇ ਨਾਲ ਦਿਖਾਈ ਦੇ ਸਕਦੇ ਹਨ।

ਹੋਰ ਪੜ੍ਹੋ : ਰਾਣਾ ਰਣਬੀਰ ਨੇ ਬਿੰਨੂ ਢਿੱਲੋਂ ਦੀ ਮਾਤਾ ਦੇ ਦਿਹਾਂਤ 'ਤੇ ਆਪਣੇ ਅੰਦਾਜ਼ ਵਿੱਚ ਅਫ਼ਸੋਸ ਕੀਤਾ ਪ੍ਰਗਟ, ਕਿਹਾ -‘ਯਾਦਾਂ ਤੇ ਮੁਹੱਬਤ ਜਿਉਂਦੀ ਰਹੇਗੀ’

ਸ਼ਾਹਰੁਖ ਖ਼ਾਨ IPL ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਹਨ। ਆਰੀਅਨ ਦੀ ਤਰ੍ਹਾਂ ਜੂਹੀ ਚਾਵਲਾ ਦੀ ਬੇਟੀ ਜਾਹਨਵੀ ਵੀ ਆਪਣੀ ਮਾਂ ਦੀ ਪ੍ਰਤੀਨਿਧਤਾ ਕਰਦੀ ਨਜ਼ਰ ਆਈ।

inside image of srk kids image source instagram

ਕੁਝ ਸਾਲ ਪਹਿਲਾਂ ਆਰੀਅਨ ਖ਼ਾਨ ਅਤੇ ਜਾਹਨਵੀ ਨੂੰ ਸ਼ਾਹਰੁਖ ਖ਼ਾਨ ਦੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਦੇਖਿਆ ਗਿਆ ਸੀ ਅਤੇ ਉਹ ਤਸਵੀਰਾਂ ਵੀ ਇੰਟਰਨੈੱਟ 'ਤੇ ਵਾਇਰਲ ਹੋਈਆਂ ਸਨ। ਇਸ ਵਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਅਤੇ ਸੁਹਾਨਾ ਖ਼ਾਨ ਇਕੱਠੇ ਨਜ਼ਰ ਆਏ ਹਨ ।

ਹੋਰ ਪੜ੍ਹੋ : ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਜੋਤੀ ਨੂਰਾਂ ਦਾ ਨਵਾਂ ਗੀਤ ‘Tere Ishq’ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਦੱਸ ਦਈਏ 23 ਸਾਲਾਂ ਆਰਿਅਨ ਖ਼ਾਨ ਪਿਛਲੇ ਸਾਲ ਸੁਰਖੀਆਂ ਵਿੱਚ ਆ ਗਿਆ ਸੀ, ਜਦੋਂ ਪਿਛਲੇ ਸਾਲ ਅਕਤੂਬਰ ਵਿੱਚ ਉਸਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਕ ਕਥਿਤ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਨੂੰ 3 ਅਕਤੂਬਰ ਨੂੰ ਐਨਸੀਬੀ ਦੁਆਰਾ ਕਰੂਜ਼ ਸ਼ਿਪ ਪਾਰਟੀ 'ਤੇ ਨਸ਼ੀਲੇ ਪਦਾਰਥਾਂ ਦੇ ਛਾਪੇ ਤੋਂ ਕੁਝ ਘੰਟਿਆਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ।

 

 

View this post on Instagram

 

A post shared by Kolkata Knight Riders (@kkriders)

You may also like