ਤੀਰਥ ਯਾਤਰਾ 'ਤੇ ਸਾਊਦੀ ਅਰਬ ਪਹੁੰਚੇ ਸਾਬਕਾ ਕ੍ਰਿਕੇਟਰ ਇਰਫਾਨ ਪਠਾਨ, ਪਤਨੀ ਨਾਲ ਕੀਤਾ ਉਮਰਾਹ, ਦੇਖੋ ਤਸਵੀਰਾਂ

written by Lajwinder kaur | May 20, 2022

Irfan Pathan On Umrah In Saudi Arabia Along With Wife And New Born Baby Boy: ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਇਨ੍ਹੀਂ ਦਿਨੀਂ ਸਾਊਦੀ ਅਰਬ 'ਚ ਹਨ। ਆਪਣੀ ਪਤਨੀ ਤੇ ਨਵਜੰਮੇ ਪੁੱਤਰ ਨਾਲ ਇਰਫਾਨ ਖਾੜੀ ਦੇਸ਼ ਦੀ ਤੀਰਥ ਯਾਤਰਾ ਕਰਨ ਪਹੁੰਚੇ ਹੋਏ ਹਨ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਇਹ ਜਾਣਕਾਰੀ ਪ੍ਰਸ਼ੰਸਕਾਂ ਨੂੰ ਦਿੱਤੀ।

ਹੋਰ ਪੜ੍ਹੋ : Hina Khan Cannes Look: ਅਦਾਕਾਰਾ ਨੇ ਬਲੈੱਕ ਡਰੈੱਸ ‘ਚ ਆਪਣੀ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਬਣਾਇਆ ਦੀਵਾਨਾ

ifran pathan with wife and new born baby boy image source Twitter

Irfan Pathan ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਚ ਦੇਖ ਸਕਦੇ ਹੋ ਇਰਫਾਨ ਚਿੱਟੇ ਰੰਗ ਦੇ ਪਹਿਰਾਵੇ 'ਚ ਦਿਖਾਈ ਦੇ ਰਹੇ ਹਨ। ਇੱਕ ਤਸਵੀਰ 'ਚ ਉਹ ਆਪਣੀ ਪਤਨੀ ਤੇ ਆਪਣੇ ਦੂਜੇ ਪੁੱਤਰ ਦੇ ਨਾਲ ਨਜ਼ਰ ਆ ਰਹੇ ਹਨ।

ਕੁਝ ਦਿਨ ਪਹਿਲਾਂ ਤੱਕ ਉਹ ਸਟਾਰ ਸਪੋਰਟਸ ਦੇ ਪ੍ਰੋਗਰਾਮ ਦੌਰਾਨ ਆਈਪੀਐਲ ਵਿੱਚ ਲਾਈਵ ਕਮੈਂਟਰੀ ਕਰਦੇ ਨਜ਼ਰ ਆਏ ਸਨ। ਸਾਲ 2016 'ਚ ਜੂਨੀਅਰ ਪਠਾਨ ਦਾ ਵਿਆਹ ਸਫਾ ਬੇਗ ਨਾਲ ਹੋਇਆ ਸੀ। ਸਫਾ ਮੂਲ ਰੂਪ ਤੋਂ ਹੈਦਰਾਬਾਦ ਦੀ ਰਹਿਣ ਵਾਲੀ ਹੈ ।

inside imge of ifan pathan umrah image source Twitter

ਇਰਫਾਨ ਪਠਾਨ ਨੇ 35 ਸਾਲ ਦੀ ਉਮਰ 'ਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਰਿਟਾਇਰਮੈਂਟ ਦੇ ਸਮੇਂ ਬਿਆਨ 'ਚ ਕਿਹਾ ਸੀ ਕਿ ਲੋਕ 27-28 ਸਾਲ ਦੀ ਉਮਰ 'ਚ ਆਪਣਾ ਕਰੀਅਰ ਸ਼ੁਰੂ ਕਰਦੇ ਹਨ। ਮੈਂ ਇਸ ਉਮਰ ਵਿੱਚ ਆਪਣਾ ਕਰੀਅਰ ਖਤਮ ਕਰ ਦਿੱਤਾ।

irfan pathan shared video of ranveer singh image source Twitter

ਤੁਹਾਨੂੰ ਦੱਸ ਦੇਈਏ ਕਿ ਇਰਫਾਨ ਪਠਾਨ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਬਹੁਤ ਛੋਟੀ ਉਮਰ ਵਿੱਚ ਕੀਤੀ ਸੀ। ਸੌਰਵ ਗਾਂਗੁਲੀ ਦੀ ਅਗਵਾਈ 'ਚ ਉਸ ਨੂੰ ਚੋਟੀ ਦੇ ਕ੍ਰਮ 'ਚ ਬੱਲੇਬਾਜ਼ੀ ਕਰਨ ਦੇ ਮੌਕੇ ਵੀ ਮਿਲੇ। ਇਰਫਾਨ ਪਠਾਨ ਨੇ 2006 'ਚ ਪਾਕਿਸਤਾਨ ਦੇ ਖਿਲਾਫ ਹੈਟ੍ਰਿਕ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ, ਉਹ ਟੈਸਟ ਮੈਚ ਦੇ ਪਹਿਲੇ ਹੀ ਓਵਰ 'ਚ ਹੈਟ੍ਰਿਕ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣ ਗਏ।

ਏਨੀਂ ਦਿਨੀਂ ਉਹ ਕ੍ਰਿਕੇਟਰ ਦੇ ਮੈਦਾਨ ਦੀ ਜਗ੍ਹਾ ਬੰਦ ਕਮਰੇ ਚ ਕਮੈਂਟਰੀ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਦੇ ਨਾਲ ਇੱਕ ਮਜ਼ੇਦਾਰ ਵੀਡੀਓ ਅਪਲੋਡ ਕੀਤੀ ਸੀ। ਜਿਸ ਰਣਵੀਰ ਇਰਫਾਨ ਤੋਂ ਨੌਕਰੀ ਮੰਗਦੇ ਹੋਏ ਨਜ਼ਰ ਆ ਰਹੇ ਸੀ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇੱਕ ਹੋਰ ਨਵਾਂ ਕੇਸ ਹੋਇਆ ਦਰਜ

 

You may also like