Advertisment

16 ਸਾਲ ਦੀ ਉਮਰ ਵਿੱਚ ਆਪਣੇ ਦੋਧੀ ਦੀ ਕੁੜੀ ਨਾਲ ਹੋ ਗਿਆ ਸੀ ਪਿਆਰ, ਕੁੜੀ ਨੇ ਕਮਰੇ ’ਚ ਲਿਜਾ ਕੇ ਇਰਫਾਨ ਨੂੰ ਆਖੀ ਸੀ ਇਹ ਗੱਲ …!

author-image
By Rupinder Kaler
New Update
16 ਸਾਲ ਦੀ ਉਮਰ ਵਿੱਚ ਆਪਣੇ ਦੋਧੀ ਦੀ ਕੁੜੀ ਨਾਲ ਹੋ ਗਿਆ ਸੀ ਪਿਆਰ, ਕੁੜੀ ਨੇ ਕਮਰੇ ’ਚ ਲਿਜਾ ਕੇ ਇਰਫਾਨ ਨੂੰ ਆਖੀ ਸੀ ਇਹ ਗੱਲ …!
Advertisment
ਇਰਫਾਨ ਖ਼ਾਨ ਦਾ ਇੰਤਕਾਲ ਹੋ ਗਿਆ ਹੈ । ਉਨ੍ਹਾਂ ਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਦੀ ਜ਼ਿੰਦਗੀ ਦੀ ਅਜਿਹੀ ਗੱਲ ਦੱਸਾਂਗੇ ਜਿਹੜੀ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ । ਇਰਫਾਨ ਖ਼ਾਨ ਹਾਲੇ 16 ਸਾਲਾਂ ਦੇ ਸਨ ਜਦੋਂ ਉਹਨਾਂ ਨੂੰ ਆਪਣੇ ਦੋਧੀ ਦੀ ਧੀ ਨਾਲ ਪਿਆਰ ਹੋ ਗਿਆ ਸੀ, ਹਾਲਾਂਕਿ ਉਹਨਾਂ ਨੂੰ ਉਸ ਕੁੜੀ ਦਾ ਪਿਆਰ ਨਸੀਬ ਨਹੀਂ ਸੀ ਹੋਇਆ । ਇਸ ਕੁੜੀ ਨਾਲੋਂ ਉਹਨਾਂ ਨੂੰ ਆਪਣੇ ਕਜਨ ਕਰਕੇ ਬ੍ਰੇਕਅਪ ਕਰਨਾ ਪਿਆ ਸੀ । ਇਸ ਬਾਰੇ ਇਰਫਾਨ ਨੇ ਖੁਦ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ । publive-image ਇਰਫਾਨ ਨੇ ਦੱਸਿਆ ਕਿ ‘ਉਹ ਦੁੱਧ ਲੈਣ ਲਈ ਹਮੇਸ਼ਾ ਜਾਂਦੇ ਸਨ ਤਾਂ ਜੋ ਉਹ ਆਪਣੇ ਦੋਧੀ ਦੀ ਕੁੜੀ ਨੂੰ ਦੇਖ ਸਕਣ, ਖ਼ਾਸ ਗੱਲ ਇਹ ਸੀ ਕਿ ਉਹਨਾਂ ਦੇ ਦੋਧੀ ਦੀ ਕੁੜੀ ਵੀ ਇਰਫਾਨ ਨੂੰ ਦੇਖ ਕੇ ਮੁਸਕਰਾਉਂਦੀ ਸੀ । ਇੱਕ ਦਿਨ ਉਹ ਕੁੜੀ ਇਰਫਾਨ ਨੂੰ ਆਪਣੇ ਕਮਰੇ ਵਿੱਚ ਲੈ ਗਈ, ਇਰਫਾਨ ਸੋਚ ਰਹੇ ਸੀ ਕਿ ਇਸ ਸਮੇਂ ਜ਼ਰੂਰ ਕੁਝ ਹੋਵੇਗਾ । ਪਰ ਕੁੜੀ ਨੇ ਆਪਣੀ ਕਾਪੀ ਵਿੱਚੋਂ ਇੱਕ ਚਿੱਠੀ ਕੱਢੀ ਤੇ ਇਰਫਾਨ ਨੂੰ ਫੜਾ ਦਿੱਤੀ । ਇਹ ਚਿੱਠੀ ਇਰਫਾਨ ਦੇ ਘਰ ਦੇ ਨਾਲ ਰਹਿਣ ਵਾਲੇ ਲੜਕੇ ਲਈ ਸੀ ।
Advertisment
publive-image ਇਰਫਾਨ ਨੇ ਵੀ ਖੁਦ ਨੂੰ ਹੀਰੋ ਸਮਝਦੇ ਹੋਏ ਪਿਆਰ ਵਿੱਚ ਕੁਰਬਾਨੀ ਦਿੱਤੀ ਦੇ ਚਿੱਠੀ ਉਸੇ ਲੜਕੇ ਤੱਕ ਪਹੁੰਚਾ ਦਿੱਤੀ । ਇਰਫਾਨ ਨੇ ਦੱਸਿਆ ਕਿ ਉਹ ਕੁੜੀ ਉਹਨਾਂ ਦੇ ਘਰ ਹਮੇਸ਼ਾ ਆਉਂਦੀ ਸੀ ਤੇ ਉਹ ਲੁੱਕਣ ਮੀਚੀ ਖੇਡਦੇ ਸਨ । ਇਹ ਪਲ ਉਹਨਾਂ ਲਈ ਜਨਤ ਤੋਂ ਘੱਟ ਨਹੀਂ ਹੁੰਦੇ ਸਨ । publive-image ਪਰ ਇੱਕ ਦਿਨ ਉਸ ਦੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਉਹ ਕੁੜੀ ਉਹਨਾਂ ਨਾਲ ਵੀ ਖੇਡਦੀ ਹੈ । ਇਸ ਗੱਲ ਨੇ ਇਰਫਾਨ ਦਾ ਦਿਲ ਤੋੜ ਦਿੱਤਾ ਤੇ ਉਹਨਾਂ ਨੇ ਕੁੜੀ ਨਾਲੋਂ ਬ੍ਰੇਕਅਪ ਕਰ ਲਿਆ । ਗਮ ਵਿੱਚ ਡੁੱਬੇ ਇਰਫਾਨ ਖ਼ਾਨ ਨੂੰ ਬ੍ਰੇਕਅਪ ਦੇ ਦਰਦ ਤੋਂ ਉਭਰਨ ਲਈ ਕਈ ਹਫਤੇ ਲੱਗ ਗਏ । ਇਸ ਦੌਰਾਨ ਇਫਰਾਨ ਮੁਕੇਸ਼ ਦੇ ਗਾਣੇ ਸੁਣਦੇ ਸਨ । publive-image
#irrfan-khan #love-story
Advertisment

Stay updated with the latest news headlines.

Follow us:
Advertisment
Advertisment
Latest Stories
Advertisment