ਚੁੱਪ ਚੁਪੀਤੇ ਤ੍ਰੰਬਕੇਸ਼ਵਰ ਮੰਦਰ 'ਚ ਪਹੁੰਚੇ ਸਨ ਇਰਫਾਨ ਖਾਨ ,ਪੂਜਾ ਹਵਨ ਤੋਂ ਬਾਅਦ ਵਾਪਸ ਪਰਤੇ ਵਿਦੇਸ਼ 

Written by  Shaminder   |  November 26th 2018 07:50 AM  |  Updated: November 26th 2018 07:50 AM

ਚੁੱਪ ਚੁਪੀਤੇ ਤ੍ਰੰਬਕੇਸ਼ਵਰ ਮੰਦਰ 'ਚ ਪਹੁੰਚੇ ਸਨ ਇਰਫਾਨ ਖਾਨ ,ਪੂਜਾ ਹਵਨ ਤੋਂ ਬਾਅਦ ਵਾਪਸ ਪਰਤੇ ਵਿਦੇਸ਼ 

ਲੰਡਨ 'ਚ ਨਿਊਰੋ ਇੰਡੋਕਰਾਈਨ ਟਿਊਮਰ ਦਾ ਇਲਾਜ਼ ਕਰਵਾ ਰਹੇ ਬਾਲੀਵੁੱਡ ਅਦਾਕਾਰ ਇਰਫਾਨ ਖਾਨ ਭਾਰਤ ਪਰਤੇ ਸਨ । ਖਬਰਾਂ ਦੀ ਮੰਨੀਏ ਤਾਂ ਇਰਫਾਨ ਖਾਨ ਕਿਸੇ ਨਿੱਜੀ ਕੰਮ ਲਈ ਭਾਰਤ ਆਏ ਸਨ । ਇਹ ਨਿੱਜੀ ਕੰਮ ਸੀ ਤ੍ਰੰਬਕੇਸ਼ਵਰ ਮੰਦਰ 'ਚ ਪਹੁੰਚਣ ਦਾ । ਹਾਲਾਂ ਕਿ ਉਹ ਹੁਣ ਵਾਪਸ ਵਿਦੇਸ਼ ਪਹੁੰਚ ਚੁੱਕੇ ਨੇ ਇਰਫਾਨ ਖਾਨ ਦਾ ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਹੈ । ਵੈਬਸਾਈਟ ਸਪੋਟਬੋਆਏ ਦੀ ਰਿਪੋਰਟ ਮੁਤਾਬਕ ਇਰਫਾਨ ਖਾਨ ਹਾਲ ਹੀ ਵਿੱਚ ਦੇਸ਼ ਪਰਤੇ ਸਨ ।

ਹੋਰ ਵੇਖੋ : ਇਰਫਾਨ ਖਾਨ ਨੂੰ ਲੈ ਕੇ ਆਈ ਚੰਗੀ ਖਬਰ, ਛੇਤੀ ਕਰਨ ਵਾਲੇ ਹਨ ਵਾਪਸੀ

https://www.instagram.com/p/BghKcfdn3K3/

ਇਸ ਦੌਰਾਨ ਉਨ੍ਹਾਂ ਨੇ ਨਾਸਿਕ ਸਥਿਤ ਤ੍ਰੰਬਕੇਸ਼ਵਰ ਮੰਦਰ 'ਚ ਪੂਜਾ ਅਤੇ ਹਵਨ ਕੀਤਾ ਸੀ । ਇਰਫਾਨ ਖਾਨ ਕਿੰਨੇ ਦਿਨ ਲਈ ਇੱਥੇ ਆਏ ਸਨ ਹਾਲਾਂਕਿ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ।ਇਸ ਤੋਂ ਤੁਰੰਤ ਬਾਅਦ ਇਰਫਾਨ ਵਿਦੇਸ਼ ਚਲੇ ਗਏ ਸਨ । ਰਿਪੋਰਟਸ ਮੁਤਾਬਕ ਡਾਕਟਰਾਂ ਨੇ ਅਜੇ ਤੱਕ ਉਨ੍ਹਾਂ ਨੂੰ ਕਲੀਨ ਚਿੱਟ ਨਹੀਂ ਦਿੱਤੀ ਹੈ ।ਪਰ ਖਬਰਾਂ ਦੀ ਮੰਨੀਏ ਤਾਂ ਉਹ ਮਾਰਚ  'ਚ ਭਾਰਤ ਪਰਤ ਸਕਦੇ ਨੇ ।ਉਮੀਦ ਜਤਾਈ ਜਾ ਰਹੀ ਹੈ ਕਿ ਉਹ ਅਗਲੇ ਸਾਲ ਮਾਰਚ ਤੱਕ ਸੈੱਟ 'ਤੇ ਵਾਪਸ ਪਰਤ ਸਕਦੇ ਨੇ ।

ਹੋਰ ਵੇਖੋ : ਮਜ਼ੇਦਾਰ ਹੈ ਬਲੈਕਮੇਲ ਦੀ ਕਹਾਣੀ, ਇਰਫ਼ਾਨ ਦੀ ਅਦਾਕਾਰੀ

Irfan Khan

ਪਰ ਇਸ ਦੌਰਾਨ ਇਰਫਾਨ ਖਾਨ ਨੂੰ ਡਾਕਟਰਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਪਵੇਗਾ । ਤੁਹਾਨੂੰ ਦੱਸ ਦਈਏ ਕਿ ਇਰਫਾਨ ਨੇ ਇਸ ਸਾਲ ਹੀ ਟਵੀਟ ਕਰਕੇ ਆਪਣੀ ਬਿਮਾਰੀ ਦਾ ਖੁਲਾਸਾ ਕੀਤਾ ਸੀ । ਇਰਫਾਨ ਨੇ ਲਿਖਿਆ ਸੀ ਕਿ "ਜ਼ਿੰਦਗੀ 'ਚ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ ਕਿ ਜੋ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ । ਮੇਰੀ ਜ਼ਿੰਦਗੀ ਦੇ ਪਿਛਲੇ ਕੁਝ ਦਿਨ ਅਜਿਹੇ ਹੀ ਰਹੇ ਨੇ ।

irrfan khan irrfan khan

ਮੈਨੂੰ ਨਿਊਰੋ ਇੰਡੋਕ੍ਰਾਈਨ ਟਿਊਮਰ ਨਾਂਅ ਦੀ ਬਿਮਾਰੀ ਹੋਈ ਹੈ" ।ਇਰਫਾਨ ਨੇ ਭਾਰਤ ਆ ਕੇ ਹਿੰਦੀ ਮੀਡੀਅਮ -੨ ਦੀ ਸ਼ੂਟਿੰਗ ਕਰਨ ਦੀ ਖਬਰ ਸਾਹਮਣੇ ਆਈ ਸੀ । ਪਰ ਇਰਫਾਨ ਦੇ ਇੱਕ ਬੁਲਾਰੇ ਨੇ ਇਸ ਖਬਰ ਨੂੰ ਖਾਰਿਜ ਕੀਤਾ ਸੀ ਅਤੇ ਹੁਣ ਮੁੜ ਤੋਂ ਉਨ੍ਹਾਂ ਦੇ ਭਾਰਤ ਪਰਤਣ ਦੀ ਖਬਰ ਸਾਹਮਣੇ ਆਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network