Advertisment

ਇਰਫਾਨ ਖ਼ਾਨ ਦੇ ਬੇਟੇ ਬਾਬਿਲ ਨੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤਾ ਵੀਡੀਓ, ਕਲਾਕਾਰ ਤੇ ਫੈਨਜ਼ ਕਮੈਂਟ ਕਰ ਦੇ ਰਹੇ ਨੇ ਹੌਸਲਾ

author-image
By Lajwinder kaur
New Update
ਇਰਫਾਨ ਖ਼ਾਨ ਦੇ ਬੇਟੇ ਬਾਬਿਲ ਨੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤਾ ਵੀਡੀਓ, ਕਲਾਕਾਰ ਤੇ ਫੈਨਜ਼ ਕਮੈਂਟ ਕਰ ਦੇ ਰਹੇ ਨੇ ਹੌਸਲਾ
Advertisment
ਬਾਲੀਵੁੱਡ ਦੇ ਦਿੱਗਜ ਅਦਾਕਾਰ ਇਰਫਾਨ ਖ਼ਾਨ ਜੋ 29 ਅਪ੍ਰੈਲ ਨੂੰ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ । ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਬਾਲੀਵੁੱਡ ਲੈ ਕੇ ਹਾਲੀਵੁੱਡ ਤੱਕ ਸੋਗ ਦੀ ਲਹਿਰ ਫੈਲ ਗਈ ਸੀ । ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਤੋਂ ਲੈ ਕੇ ਪਾਕਿਸਤਾਨ ਦੇ ਕਲਾਕਾਰਾਂ ਨੇ ਇਰਫਾਨ ਖ਼ਾਨ ਦੀ ਮੌਤ ‘ਤੇ ਦੁੱਖ ਜਤਾਇਆ ਸੀ ।
 
View this post on Instagram
 

A post shared by Babil Khan (@babil.i.k) on

Advertisment
ਉਨ੍ਹਾਂ ਦੇ ਬੇਟੇ ਬਾਬਿਲ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦਾ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਨਾਲ ਕੋਈ ਕੈਪਸ਼ਨ ਨਹੀਂ ਲਿਖੀ ਹੈ । ਇਸ ਵੀਡੀਓ ‘ਚ ਇਰਫਾਨ ਖ਼ਾਨ ਠੰਡੇ ਪਾਣੀ ਵਿਚ ਤੈਰਾਕੀ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਇਰਫਾਨ ਖ਼ਾਨ ਕਹਿ ਰਹੇ ਨੇ ਕਿ ਪਾਣੀ ਬਰਫ ਦੀ ਤਰ੍ਹਾਂ ਠੰਡਾ ਹੈ । ਫੈਨਜ਼ ਬਾਬਿਲ ਨੂੰ ਹੌਸਲਾ ਦੇ ਰਹੇ ਨੇ ਤੇ ਧੰਨਵਾਦ ਵੀ ਕਰ ਰਹੇ ਨੇ ਉਹ ਫੈਨਜ਼ ਦੇ ਨਾਲ ਇਰਫਾਨ ਖ਼ਾਨ ਦੀਆਂ ਯਾਦਾਂ ਨੂੰ ਸ਼ੇਅਰ ਕਰ ਰਹੇ ਨੇ ।
 
View this post on Instagram
 

A post shared by Babil Khan (@babil.i.k) on

ਇਰਫਾਨ ਖ਼ਾਨ ਬਾਕਮਾਲ ਦੇ ਹਿੰਦੀ ਫ਼ਿਲਮੀ ਜਗਤ ਦੇ ਅਦਾਕਾਰ ਸਨ । ਉਨ੍ਹਾਂ ਨੇ ਹਿੰਦੀ ਮੀਡੀਅਮ, ਪਾਨ ਸਿੰਘ ਤੋਮਰ, ਪਿਕੂ, ਬਲੈਕ ਮੇਲ ਵਰਗੀਆਂ ਕਈ ਸ਼ਾਨਦਾਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਹਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਸਨ । ਉਹ ਅਖੀਰਲੀ ਵਾਰ ‘ਇੰਗਲਿਸ਼ ਮੀਡੀਅਮ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment