ਕੀ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁੱਖਨ ਵਰਮਾ ਦਾ ਹੋ ਗਿਆ ਰਿਸ਼ਤਾ ਪੱਕਾ? ਇਹ ਤਸਵੀਰ ਦੇਖ ਕੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

written by Lajwinder kaur | September 05, 2022

Sukhan Verma Latest Picture With Gunveen Manchanda: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁੱਖਨ ਵਰਮਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕ ਥੋੜੇ ਭੰਬਲਭੂਸੇ 'ਚ ਪੈ ਗਏ ਹਨ। ਕੀ ਸੁੱਖਨ ਦਾ ਰਿਸ਼ਤਾ ਪੱਕਾ ਹੋ ਗਿਆ?

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਨਵੀਂ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਜਾਣੋ ਅਜਿਹਾ ਕਿਉਂ ਕੀਤਾ ਐਕਟਰ ਨੇ?

inside image of parmish verma and sukhan verma image source-instagram.com/sukhanvermaofficial/

ਸੁੱਖਨ ਵਰਮਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਸਟਾਈਲਿਸ਼ ਸ਼ੇਰਵਾਨੀ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੇ ਨਾਲ ਅਦਾਕਾਰਾ ਗੁਨਵੀਨ ਮਨਚੰਦਾ ਖ਼ੂਬਸੂਰਤ ਗਰਾਰਾ ਸੂਟ ਚ ਨਜ਼ਰ ਆ ਰਹੀ ਹੈ। ਸੁੱਖਨ ਵੱਲੋਂ ਸਾਂਝੀ ਕੀਤੀ ਤਸਵੀਰ ‘ਚ ਉਹ ਅਦਾਕਾਰਾ ਗੁਨਵੀਨ ਮਨਚੰਦਾ ਦੇ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਉਨ੍ਹਾਂ ਨੇ labeltarankaur ਨਾਮ ਦੇ ਇੰਸਟਾਗ੍ਰਾਮ ਪੇਜ਼ ਦੇ ਨਾਲ ਸਾਂਝਾ ਕੀਤਾ ਹੈ। ਕੁਝ ਪ੍ਰਸ਼ੰਸਕ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ।  ਫਿਲਹਾਲ ਸੁੱਖਨ ਨੇ ਇਸ ਵਾਰ ਕੋਈ ਅਧਿਕਾਰਿਕ ਖੁਲਾਸਾ ਨਹੀਂ ਕੀਤਾ ਹੈ।

comments sukhan image source-instagram.com/sukhanvermaofficial/

ਇਹ ਤਸਵੀਰਾਂ ਦੇਖ ਕੇ ਲੱਗਦਾ ਹੈ ਦੋਵਾਂ ਕਲਾਕਾਰਾਂ ਨੇ ਕੱਪੜਿਆਂ ਦੇ ਲਈ ਮਾਡਲਿੰਗ ਕੀਤੀ ਹੈ। ਤਸਵੀਰਾਂ ‘ਚ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੇ ਹਨ। ਦੱਸ ਦਈਏ ਪਿਛਲੇ ਸਾਲ ਹੀ ਪਰਮੀਸ਼ ਵਰਮਾ ਦਾ ਵੀ ਵਿਆਹ ਹੋਇਆ ਹੈ। ਉਨ੍ਹਾਂ ਦਾ ਵਿਆਹ ਕੈਨੇਡਾ ਦੀ ਮੁਟਿਆਰ ਗੀਤ ਗਰੇਵਾਲ ਨਾਲ ਹੋਇਆ ਹੈ।

inside image of parmish verma with family image source-instagram.com/sukhanvermaofficial/

ਜੇ ਗੱਲ ਕਰੀਏ ਸੁੱਖਨ ਵਰਮਾ ਦੀ ਤਾਂ ਉਹ ਬਤੌਰ ਡਾਇਰੈਕਟਰ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਉਹ ਪਰਮੀਸ਼ ਵਰਮਾ ਫ਼ਿਲਮਜ਼ ਨੂੰ ਵੀ ਸੰਭਾਲਦੇ ਨੇ । ਵੱਡੇ ਭਰਾ ਵਾਂਗ ਸੁੱਖਨ ਨੂੰ ਵੀ ਫਿੱਟਨੈੱਸ ਦਾ ਸ਼ੌਂਕ ਹੈ । ਦੱਸ ਦਈਏ ਪਰਮੀਸ਼ ਵਰਮਾ ਵੀ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੇ ਨੇ । ਉਨ੍ਹਾਂ ਨੇ ਸੁੱਖਨ ਦੇ ਨਾਂਅ ਦਾ ਟੈਟੂ ਆਪਣੀ ਖੱਬੀ ਬਾਂਹ ‘ਤੇ ਗੁੰਦਵਾਇਆ ਹੋਇਆ ਹੈ। ਸੁੱਖਨ ਬਹੁਤ ਜਲਦ ਚਾਚੂ ਵੀ ਬਣਨ ਜਾ ਰਹੇ ਹਨ।

 

 

You may also like