ਕਿਸੇ ਦੇ ਪਤੀ ਤਾਂ ਨਹੀਂ,ਪਰ ਪਿਤਾ ਬਣ ਸਕਦੇ ਨੇ ਸਲਮਾਨ ਖ਼ਾਨ !

written by Shaminder | May 13, 2019

ਸਲਮਾਨ ਖ਼ਾਨ ਦੇ ਵਿਆਹ ਨੂੰ ਲੈ ਕੇ ਹਰ ਕਿਸੇ 'ਚ ਉਤਸੁਕਤਾ ਹਮੇਸ਼ਾ ਬਣੀ ਰਹੀ ਹੈ । ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਲਮਾਨ ਖ਼ਾਨ ਵਿਆਹ ਕਰਨ ਜਾਂ ਨਾ ਕਰਨ ਪਰ ਉਹ ਜਲਦ ਹੀ ਪਿਤਾ ਬਣ ਸਕਦੇ ਨੇ । ਮੀਡੀਆ ਰਿਪੋਰਟਸ ਮੁਤਾਬਕ ਸਲਮਾਨ ਖ਼ਾਨ ਸੇਰੋਗੇਸੀ ਦੇ ਜ਼ਰੀਏ ਪਿਤਾ ਬਣਨ ਜਾ ਰਹੇ ਹਨ ।ਅਜਿਹਾ ਉਹ ਆਪਣੇ ਲਈ ਨਹੀਂ ਬਲਕਿ ਆਪਣੇ ਮਾਪਿਆਂ ਦੀ ਖੁਸ਼ੀ ਲਈ ਕਰ ਰਹੇ ਹਨ ।
संबंधित इमेज
ਸਲਮਾਨ ਖ਼ਾਨ ਤੋਂ ਪਹਿਲਾਂ ਵੀ ਬਾਲੀਵੁੱਡ ਇੰਡਸਟਰੀ ਦੇ ਕਈ ਕਲਾਕਾਰ ਸਿੰਗਲ ਪੇਰੇਂਟਸ ਬਣ ਚੁੱਕੇ ਨੇ । ਜਿਨ੍ਹਾਂ 'ਚ ਕਰਨ ਜੌਹਰ,ਸਨੀ ਲਿਯੋਨੀ,ਏਕਤਾ ਅਤੇ ਤੁਸ਼ਾਰ ਕਪੂਰ ਵੀ ਸੇਰੋਗੇਸੀ ਦੇ ਜ਼ਰੀਏ ਪੇਰੈਂਟਸ ਬਣੇ ਹਨ । ਪਿਤਾ ਬਣਨ ਦੀ ਇੱਛਾ ਜਤਾਉਂਦੇ ਹੋਏ ਸਲਮਾਨ ਖ਼ਾਨ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ "ਮੈਂ ਪਿਤਾ ਬਣਨਾ ਚਾਹੁੰਦਾ ਹਾਂ ਅਤੇ ਇਹ ਹੋ ਸਕਦਾ ਹੈ ਕਿ ਬਿਨਾਂ ਵਿਆਹ ਕੀਤੇ ਹੀ ਮੈਂ ਸਿੰਗਲ ਫਾਦਰ ਬਣਾਂ"। ਲੱਗਦਾ ਹੈ ਕਿ ਹੁਣ ਸਲਮਾਨ ਖ਼ਾਨ ਨੇ ਵੀ ਪਿਤਾ ਬਣਨ ਦਾ ਫੈਸਲਾ ਕਰ ਲਿਆ ਹੈ । संबंधित इमेज
 

0 Comments
0

You may also like