
Pathaan Trailer: ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਫ਼ਿਲਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਹੈ। ਹਾਲਾਂਕਿ ਸ਼ਾਹਰੁਖ ਦੇ ਫੈਨਜ਼ ਉਨ੍ਹਾਂ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਿਵੇਂ-ਜਿਵੇਂ 'ਪਠਾਨ' ਫਿਲਮ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਤਿਉਂ-ਤਿਉਂ ਇਸ ਨਾਲ ਜੁੜੀ ਨਵੀਆਂ ਖ਼ਬਰਾਂ ਵੀ ਸਾਹਮਣੇ ਆ ਰਹੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਸਲਮਾਨ ਖ਼ਾਨ ਵੀ ਫ਼ਿਲਮ 'ਪਠਾਨ' ਦੇ ਟ੍ਰੇਲਰ ਦਾ ਹਿੱਸਾ ਹੋਣਗੇ।

ਫ਼ਿਲਮ 'ਪਠਾਨ' ਨੂੰ ਲੈ ਕੇ ਖਬਰਾਂ ਆਈਆਂ ਸਨ ਕਿ ਇਸ ਫ਼ਿਲਮ 'ਚ ਸਲਮਾਨ ਖ਼ਾਨ ਦਾ ਕੈਮਿਓ ਹੈ। ਹੁਣ ਇਸ ਸਬੰਧੀ ਕੁਝ ਨਵੀਂਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਸਲਮਾਨ ਖ਼ਾਨ ਵੀ ਫਿਲਮ 'ਪਠਾਨ' ਦੇ ਟ੍ਰੇਲਰ ਦਾ ਹਿੱਸਾ ਹੋਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਯਸ਼ਰਾਜ ਫਿਲਮਜ਼ ਦੇ ਇੱਕ ਸੂਤਰ ਨੇ ਦੱਸਿਆ, 'ਇਹ ਸਸਪੈਂਸ ਹੈ। ਆਦਿਤਿਆ ਚੋਪੜਾ ਆਪਣੀ ਫ਼ਿਲਮ ਦਾ ਸਸਪੈਂਸ ਬਰਕਰਾਰ ਰੱਖਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਫ਼ਿਲਮ ਦੇ ਦੋ ਟ੍ਰੇਲਰ ਐਡਿਟ ਕਰਵਾਏ ਹਨ। ਇੱਕ ਸਲਮਾਨ ਖ਼ਾਨ ਦੇ ਨਾਲ ਅਤੇ ਦੂਜਾ ਉਨ੍ਹਾਂ ਤੋਂ ਬਿਨਾਂ।

ਮੀਡੀਆ ਰਿਪੋਰਟਾਂ ਮੁਤਾਬਕ 'ਪਠਾਨ' ਫਿਲਮ ਮੇਕਰ ਆਦਿਤਿਆ ਚੋਪੜਾ ਦਾ ਆਈਡੀਆ ਹੈ ਕਿ 'ਪਠਾਨ' ਦੇ ਦੋ ਟ੍ਰੇਲਰ ਰਿਲੀਜ਼ ਕੀਤੇ ਜਾਣਗੇ, ਜਿਸ 'ਚ ਸਲਮਾਨ ਖ਼ਾਨ ਨੂੰ ਦਿਖਾਇਆ ਜਾਵੇਗਾ। ਉਹ ਉਨ੍ਹਾਂ ਬਾਰੇ ਕੁਝ ਵੀ ਨਹੀਂ ਦੱਸਣਗੇ।
ਆਦਿਤਿਆ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਲੋਕਾਂ ਦੀ ਫ਼ਿਲਮ ਦੀ ਕਹਾਣੀ 'ਚ ਦਿਲਚਸਪੀ ਬਣੀ ਰਹੇਗੀ। ਆਦਿਤਿਆ ਨੇ ਸ਼ਾਹਰੁਖ ਅਤੇ ਸਲਮਾਨ ਖ਼ਾਨ ਨਾਲ ਫ਼ਿਲਮ ਦੇ ਸਭ ਤੋਂ ਵਧੀਆ ਸੀਨ ਸ਼ੂਟ ਕੀਤੇ ਹਨ। ਫਿਲਹਾਲ ਦਰਸ਼ਕ ਇਸ ਫ਼ਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹੋਰ ਪੜ੍ਹੋ: ਫੁੱਟਬਾਲ ਮੈਚ ਦੇਖਣ ਪਹੁੰਚੇ ਆਲੀਆ ਭੱਟ ਤੇ ਰਣਬੀਰ ਕਪੂਰ, ਸਟੇਡੀਅਮ 'ਚ ਇੱਕ ਦੂਜੇ ਦਾ ਹੱਥ ਥਾਮੇ ਨਜ਼ਰ ਆਈ ਜੋੜੀ
ਕਿੰਗ ਖ਼ਾਨ ਦੇ ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਪਠਾਨ ਦਾ ਟ੍ਰੇਲਰ 10 ਜਨਵਰੀ ਨੂੰ ਰਿਲੀਜ਼ ਹੋਵੇਗਾ। 25 ਜਨਵਰੀ, 2023 ਨੂੰ ਇਹ ਫ਼ਿਲਮ ਹਿੰਦੀ ਸਣੇ ਤਮਿਲ ਅਤੇ ਤੇਲਗੂ ਭਾਸ਼ਾ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।'