ਕੀ ਸਾਰਾ ਗੁਰਪਾਲ ਦਾ ਹੋਇਆ ਵਿਆਹ? ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | March 20, 2022

ਸਾਰਾ ਗੁਰਪਾਲ Sara Gurpal ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਇਸ ਤਸਵੀਰ ਚ ਦੁਲਹਨ ਬਣੀ ਸਾਰਾ ਲਾਵਾਂ ਲੈਂਦੀ ਹੋਈ ਨਜ਼ਰ ਆ ਰਹੀ ਹੈ। ਸਾਰਾ ਨੇ ਸਟਾਈਲਿਸ਼ ਲਹਿੰਗਾ ਪਾਇਆ ਹੋਇਆ ਹੈ । ਤਸਵੀਰ 'ਚ ਉਨ੍ਹਾਂ ਦੇ ਨਾਲ ਲਾੜਾ ਦਿਖਾਈ ਦੇ ਰਿਹਾ ਹੈ, ਪਰ ਲਾੜੇ ਦੀ ਪਿੱਠ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਤੇ ਕਲਾਕਾਰ ਇਸ ਪੋਸਟ ਉੱਤੇ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

inside image of sara gurpal wedding pic

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਸਾਥੀਆਂ ਦੇ ਨਾਲ ਤੂੰਬੀ ਵਜਾਉਂਦੇ ਹੋਏ ਗਾਇਆ ਗੀਤ ‘ਹੇਏ ਨੀ ਤੇਰੇ ਹੈਪੀ ਬਰਥਡੇਅ ‘ਤੇ’, ਗਾਇਕ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਸਾਰਾ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਕੈਪਸ਼ਨ 'ਚ ਸਿਰਫ ਰਿੰਗ ਤੇ ਕਿਊਟ ਸਮਾਇਲ ਵਾਲਾ ਇਮੋਜ਼ੀ ਸ਼ੇਅਰ ਕੀਤਾ ਹੈ। ਗਾਇਕ ਜੱਸੀ ਗਿੱਲ ਨੇ ਵੀ ਕਮੈਂਟ ਕਰਕੇ ਮੁਬਾਰਕਬਾਦ ਲਿਖਿਆ ਹੈ। ਟੀਵੀ ਅਦਾਕਾਰਾ ਰੁਬੀਨਾ ਦਿਲੈਕ ਇਹ ਤਸਵੀਰ ਦੇਖ ਕੇ ਹੈਰਾਨ ਹੋਈ ਤੇ ਉਸ ਨੇ What???? ਲਿਖਿਆ ਹੈ। ਚੱਲੋ ਤੁਹਾਨੂੰ ਦੱਸ ਦਿੰਦੇ ਹਾਂ  ਇਹ ਤਸਵੀਰ ਸਾਰਾ ਗੁਰਪਾਲ ਤੇ ਜੱਸੀ ਗਿੱਲ ਦੇ ਆਉਣ ਵਾਲੇ ਗੀਤ ਤੋਂ ਹੈ। ਦੋਵਾਂ ਕਲਾਕਾਰ ਬਹੁਤ ਜਲਦ ਵਿਆਹ ਸੌਂਗ ਲੈ ਕੇ ਆ ਰਹੇ ਹਨ। ਪ੍ਰਸ਼ੰਸਕ ਵੀ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਹਨ।

sara gurpal

ਹੋਰ ਪੜ੍ਹੋ : ਲੇਖ਼ ਫ਼ਿਲਮ ਦਾ ਨਵਾਂ ਗੀਤ ‘BEWAFAI KAR GAYA’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਰੌਣਕ ਤੇ ਰਾਜਵੀਰ ਦੇ ਪਿਆਰ ਦੀ ਦਾਸਤਾਨ, ਦੇਖੋ ਵੀਡੀਓ

ਜੇ ਗੱਲ ਕਰੀਏ ਸਾਰਾ ਗੁਰਪਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੀ ਹੋਈ ਹੈ। ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ 'ਚ ਅਦਾਕਾਰੀ ਕੀਤੀ ਹੈ। ਉਨ੍ਹਾਂ ਨੇ ਲਗਭਗ ਹਰ ਪੰਜਾਬੀ ਗਾਇਕ ਦੇ ਨਾਲ ਕੰਮ ਕੀਤਾ ਹੈ। ਅਦਾਕਾਰਾ ਹੋਣ ਦੇ ਨਾਲ ਉਹ ਗਾਇਕਾ ਵੀ ਹੈ। ਉਹ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਏਨੀਂ ਦਿਨੀਂ ਉਹ ਫ਼ਿਲਮ ‘ਜ਼ਿੱਦੀ ਜੱਟ’ ਸ਼ੂਟਿੰਗ ਕਰ ਰਹੀ ਹੈ।

 

View this post on Instagram

 

A post shared by Sara Gurpal (@saragurpals)

 

 

View this post on Instagram

 

A post shared by Sara Gurpal (@saragurpals)

You may also like