ਕੀ ਐਕਟਿੰਗ ਤੋਂ ਬਾਅਦ ਸ਼ੈੱਫ ਬਣਨ ਦੀ ਤਿਆਰੀ ਕਰ ਰਹੇ ਨੇ ਸ਼ਾਹਰੁਖ ਖ਼ਾਨ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | October 08, 2022 05:49pm

Shah Rukh Khan News : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਪਠਾਨ ਅਤੇ ਜਵਾਨ ਨੂੰ ਲੈ ਕੇ ਸੁਰਖੀਆਂ 'ਚ ਬਣੇ ਹਨ। ਸ਼ਾਹਰੁਖ ਖ਼ਾਨ ਅੱਜ ਆਪਣੀ ਗੌਰੀ ਖ਼ਾਨ ਦਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ, ਪਰ ਇਸੇ ਵਿਚਾਲੇ ਸ਼ਾਹੁਰਖ ਨੂੰ ਲੈ ਕੇ ਇੱਕ ਹੋਰ ਨਵੀਂ ਖ਼ਬਰ ਸਾਹਮਣੇ ਆਈ ਹੈ। ਖ਼ਬਰ ਇਹ ਹੈ ਕਿ ਫ਼ਿਲਮ ਜਵਾਨ ਦੀ ਸ਼ੂਟਿੰਗ ਖ਼ਤਮ ਮਗਰੋਂ ਸ਼ਾਹਰੁਖ ਖ਼ਾਨ ਇੱਕ ਖ਼ਾਸ ਰੈਸਿਪੀ ਸਿੱਖਣਾ ਚਾਹੁੰਦੇ ਹਨ।

Image Source: Twitter

ਸ਼ਾਹਰੁਖ ਖ਼ਾਨ ਵੱਲੋਂ ਰੈਸਿਪੀ ਸਿੱਖਣ ਨੂੰ ਲੈ ਕੇ ਸਾਹਮਣੇ ਆਈ ਖ਼ਬਰ ਉੱਤੇ ਫੈਨਜ਼ ਆਪੋ ਆਪਣੇ ਤਰੀਕੇ ਨਾਲ ਕਿਆਸ ਲਗਾ ਰਹੇ ਹਨ। ਕੁਝ ਸੋਚ ਰਹੇ ਹਨ ਕਿ ਸ਼ਾਇਦ ਸ਼ਾਹਰੁਖ ਖ਼ਾਨ ਆਪਣੀ ਅਗਲੀ ਫ਼ਿਲਮ ਵਿੱਚ ਬਤੌਰ ਸ਼ੈੱਫ ਨਜ਼ਰ ਆਉਣਗੇ, ਆਖ਼ਿਰ ਇਸ ਮਾਮਲੇ ਦੀ ਸਚਾਈ ਕੀ ਹੈ ਆਓ ਜਾਣਦੇ ਹਾਂ।

Image Source: Twitter

ਸ਼ਾਹਰੁਖ ਖਾਨ ਲਗਭਗ ਚਾਰ ਸਾਲ ਦੇ ਬ੍ਰੇਕ ਤੋਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਬੇਸ਼ੱਕ ਇਸ ਸਾਲ ਉਹ ਇੱਕ ਕੈਮਿਓ ਰੋਲ ਵਿੱਚ ਨਜ਼ਰ ਆਏ ਹਨ, ਪਰ ਪ੍ਰਸ਼ੰਸਕ ਉਨ੍ਹਾਂ ਨੂੰ ਮੁੱਖ ਅਦਾਕਾਰ ਵਜੋਂ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਸ਼ਾਹਰੁਖ ਵੀ ਫ਼ਿਲਮ 'ਜਵਾਨ' ਦੀ ਤਿਆਰੀ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਸ ਦੇ ਨਾਲ ਹੀ ਉਸ ਨੇ ਅੱਗੇ ਦੀ ਪਲੈਨਿੰਗ ਵੀ ਕੀਤੀ ਹੋਈ ਹੈ। ਸ਼ਾਹਰੁਖ ਖਾਨ 'ਜਵਾਨ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਇੱਕ ਖ਼ਾਸ ਚਿਕਨ ਰੈਸਿਪੀ ਸਿੱਖਣ ਵਾਲੇ ਹਨ। ਹਾਲ ਹੀ 'ਚ ਇਸ ਗੱਲ ਦਾ ਖੁਲਾਸਾ ਖ਼ੁਦ ਕਿੰਗ ਖ਼ਾਨ ਨੇ ਕੀਤਾ ਹੈ।

Image Source: Twitter

ਹੋਰ ਪੜ੍ਹੋ: ਨੀਰੂ ਬਾਜਵਾ ਨੇ ਕੈਲੀਫ਼ੋਰਨੀਆ `ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਪ੍ਰਗਟਾਇਆ ਸੋਗ, ਕਿਹਾ-'ਬੇਹੱਦ ਦੁਖਦ ਹੈ ਇਹ ਘਟਨਾ'

ਫ਼ਿਲਮ 'ਜਵਾਨ' 'ਚ ਸ਼ਾਹਰੁਖ ਖਾਨ ਤੋਂ ਇਲਾਵਾ ਸਾਊਥ ਅਦਾਕਾਰਾ ਨਯਨਤਾਰਾ ਅਤੇ ਵਿਜੇ ਸੇਤੂਪਤੀ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਹਾਲ ਹੀ 'ਚ ਸ਼ਾਹਰੁਖ ਨੇ ਵਿਖੇ ਆਪਣੀ ਫ਼ਿਲਮ ਦਾ ਸ਼ੈਡਿਊਲ ਪੂਰਾ ਕੀਤਾ ਹੈ ਅਤੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਹੈ।ਸ਼ਾਹਰੁਖ ਖਾਨ ਨੇ ਟਵੀਟ ਕਰਕੇ ਫ਼ਿਲਮ ਨਾਲ ਜੁੜੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇਇਹ ਵੀ ਖੁਲਾਸਾ ਕੀਤਾ ਕਿ ਉਹ ਚਿਕਨ 65 ਦੀ ਰੈਸਿਪੀ ਸਿੱਖਣਾ ਚਾਹੁੰਦੇ ਹਨ। ਦੱਸ ਦੇਈਏ ਕਿ 'ਚਿਕਨ 65' ਚੇਨਈ ਦੀ ਇੱਕ ਖ਼ਾਸ ਚਿਕਨ ਡਿਸ਼ ਹੈ।

 

You may also like