ਕੀ ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਤੋਂ ਲੈ ਰਹੀ ਹੈ ਤਲਾਕ, ਅਸ਼ਲੀਲ ਵੀਡੀਓ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ ਰਾਜ

written by Rupinder Kaler | September 09, 2021

ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ (Raj Kundra) ਪਿਛਲੇ ਡੇਢ ਮਹੀਨੇ ਤੋਂ ਜੇਲ ‘ਚ ਹਨ। ਰਾਜ ਕੁੰਦਰਾ ਜੇਲ੍ਹ ਵਿੱਚੋਂ ਬਾਹਰ ਆਉਣ ਲਈ ਲਗਾਤਾਰ ਜਮਾਨਤ ਦੀ ਅਰਜੀ ਦੇ ਰਹੇ ਹਨ ਪਰ ਉਹਨਾਂ ਦੀ ਜਮਾਨਤ ਵਿੱਚ ਹਰ ਵਾਰ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ । ਪਰ ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਹਨ ਕਿ ਸ਼ਿਲਪਾ ਸ਼ੈੱਟੀ ਰਾਜ ਤੋਂ ਵੱਖ ਹੋਣ ਜਾ ਰਹੀ ਹੈ । ਸ਼ਿਲਪਾ (Shilpa Shetty) ਛੇਤੀ ਹੀ ਆਪਣੇ ਪਤੀ ਤੋਂ ਤਲਾਕ ਲੈ ਸਕਦੀ ਹੈ ।

Pic Courtesy: Instagram

ਹੋਰ ਪੜ੍ਹੋ :

ਅਮਰ ਸਿੰਘ ਚਮਕੀਲਾ ਨੂੰ ਹੀਰੋ ਲੈ ਕੇ ਹਿੰਦੀ ਫ਼ਿਲਮ ਬਨਾਉਣਾ ਚਾਹੁੰਦੀ ਸੀ ਬਾਲੀਵੁੱਡ ਦੀ ਇਹ ਹੀਰੋਇਨ

Shilpa Shetty -min Image From instagram

ਇਹਨਾਂ ਖਬਰਾਂ ਤੇ ਸ਼ਿਲਪਾ (Shilpa Shetty) ਨੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਇੱਕ ਬਿਆਨ ਕਈ ਮੁਸ਼ਕਿਲਾਂ ਖੜੀਆਂ ਕਰ ਸਕਦਾ ਹੈ । ਇਸ ਕਰਕੇ ਸ਼ਿਲਪਾ (Shilpa Shetty) ਨੇ ਇਸ ਮੁੱਦੇ ਤੇ ਚੁੱਪ ਰਹਿਣਾ ਹੀ ਠੀਕ ਸਮਝਿਆ ਹੈ । ਇਸ ਤਰ੍ਹਾਂ ਦੀਆਂ ਖ਼ਬਰਾਂ 2016 ਵਿੱਚ ਵੀ ਸਾਹਮਣੇ ਆਈਆਂ ਸਨ । ਉਸ ਸਮੇਂ ਸ਼ਿਲਪਾ ਨੇ ਬਿਆਨ ਜਾਰੀ ਕਰਕੇ ਸਭ ਦਾ ਮੂੰਹ ਬੰਦ ਕਰ ਦਿੱਤਾ ਸੀ ।

shilpashetty Pic Courtesy: Instagram

ਸ਼ਿਲਪਾ (Shilpa Shetty) ਨੇ ਕਿਹਾ ਸੀ ‘ਸਾਡੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕਿਉਂ ਹੋਵੇਗੀ …ਕੀ ਤੁਸੀਂ ਸਾਰੇ ਪਾਗਲ ਹੋ ….ਮੈਨੂੰ ਆਪਣੇ ਪਤੀ ਨਾਲ ਬਹੁਤ ਪਿਆਰ ਹੈ । ਉਹ ਮੇਰਾ ਸੋਲਮੇਟ ਹੈ । ਮੈਂ ਇਹਨਾਂ ਖਬਰਾਂ ਤੇ ਆਪਣੀ ਚੁੱਪੀ ਨਹੀਂ ਤੋੜੀ ਜਿਸ ਕਰਕੇ ਤੁਸੀਂ ਸਾਰਿਆਂ ਨੇ ਇਸ ਤੇ ਖਿਚੜੀ ਪਕਾ ਲਈ’ ।

 

0 Comments
0

You may also like