Advertisment

ਗਾਇਕਾ ਕਨਿਕਾ ਕਪੂਰ ਕੀ ਦੂਜੀ ਵਾਰ ਕਰਵਾਉਣ ਜਾ ਰਹੀ ਹੈ ਵਿਆਹ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

author-image
By Pushp Raj
New Update
ਗਾਇਕਾ ਕਨਿਕਾ ਕਪੂਰ ਕੀ ਦੂਜੀ ਵਾਰ  ਕਰਵਾਉਣ ਜਾ ਰਹੀ ਹੈ ਵਿਆਹ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
Advertisment
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ (Kanika Kapoor) ਆਪਣੇ ਗੀਤ ਬੇਬੀ ਡਾਲ ਲਈ ਜਾਣੀ ਜਾਂਦੀ ਹੈ। ਇਹ ਗਾਇਕਾ ਆਪਣੀ ਪ੍ਰੋਫੇਸ਼ਨਲ ਲਾਈਫ ਦੇ ਨਾਲ-ਨਾਲ ਪਰਸਨਲ ਲਾਈਫ ਲਈ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਕਨਿਕਾ ਦੇ ਫੈਨਜ਼ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿ ਜਲਦ ਹੀ ਕਨਿਕਾ ਦੂਜਾ ਵਿਆਹ ਕਰਵਾਉਣ ਜਾ ਰਹੀ ਹੈ। publive-image ਦੱਸ ਦਈਏ ਕਿ ਗਾਇਕਾ ਕਨਿਕਾ ਕਪੂਰ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਰੁਬਰੂ ਹੁੰਦੀ ਹੈ ਤੇ ਉਸ ਦੀ ਵੱਡੀ ਫੈਨ ਫਾਲੋਇੰਗ ਹੈ। ਕਨਿਕਾ ਕਪੂਰ ਦੇ ਬਾਰੇ ਹੁਣ ਇਹ ਖ਼ਬਰਾਂ ਆ ਰਹੀਆਂ ਹਨ। ਕਨਿਕਾ ਜਲਦ ਹੀ ਘਰ ਵਸਾਉਣ ਵਾਲੀ ਹੈ। ਉਸ ਦਾ ਹੋਣ ਵਾਲਾ ਪਤੀ ਇੱਕ ਐਨਆਰਆਈ-ਬਿਜਨਸਮੈਨ ਹੈ ਅਤੇ ਇਹ ਦੋਵੇਂ ਮਈ ਵਿੱਚ ਵਿਆਹ ਕਰਵਾਉਣ ਦੀ ਤਿਆਰੀ ਕਰ ਰਹੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਕਨਿਕਾ ਕਪੂਰ ਦੇ ਪਤੀ ਦਾ ਨਾਂਅ ਗੌਤਮ ਹੈ ਅਤੇ ਉਹ ਇੱਕ ਐਨਆਰਆਈ-ਬਿਜਨਸਮੈਨ ਹੈ। ਗੌਤਮ ਲੰਡਨ ਦਾ ਵਸਨੀਕ ਹੈ। ਅਜਿਹੀਆਂ ਖਬਰਾਂ ਹਨ ਕਿ ਵਿਆਹ ਦੇ ਸਾਰੇ ਫੰਕਸ਼ਨ ਲੰਡਨ 'ਚ ਹੀ ਰੱਖੇ ਜਾਣਗੇ। ਇਹ ਜੋੜਾ ਲਗਭਗ ਇੱਕ ਸਾਲ ਤੋਂ ਇੱਕ ਦੂਜੇ ਨੂੰ ਡੇਟ ਕਰ ਰਿਹਾ ਹੈ ਅਤੇ ਪਿਛਲੇ ਛੇ ਮਹੀਨਿਆਂ ਤੋਂ ਦੋਵੇਂ ਆਪਣੇ ਵਿਆਹ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਕਨਿਕਾ ਨੇ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
Advertisment
publive-image ਹੋਰ ਪੜ੍ਹੋ : ਗਾਇਕਾ ਕਨਿਕਾ ਕਪੂਰ ਹੋਈ ਕੋਰੋਨਾ ਵਾਇਰਸ ਦੀ ਸ਼ਿਕਾਰ, ਕਨਿਕਾ ਦੀ ਲਾਪਰਵਾਹੀ ਦਾ ਲੋਕਾਂ ਨੇ ਉਡਾਇਆ ਇਸ ਤਰ੍ਹਾਂ ਮਜ਼ਾਕ ਕਨਿਕਾ ਕਪੂਰ ਨੇ ਆਪਣੇ ਵਿਆਹ ਨੂੰ ਲੈ ਕੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ 'ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਖ਼ਬਰ ਦਾ ਖੰਡਨ ਨਹੀਂ ਕੀਤਾ। ਉਸ ਨੇ ਕਿਹਾ, 'ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ।' ਖਾਸ ਗੱਲ ਇਹ ਹੈ ਕਿ ਕਨਿਕਾ ਦਾ ਇਹ ਦੂਜਾ ਵਿਆਹ ਹੋਵੇਗਾ। publive-image ਇਸ ਤੋਂ ਪਹਿਲਾਂ ਵੀ ਕਨਿਕਾ ਨੇ ਇੱਕ ਐਨਆਰਆਈ-ਬਿਜਨਸਮੈਨ ਰਾਜ ਚੰਦੌਕ ਨਾਲ ਵਿਆਹ ਕਰਵਾਇਆ ਸੀ , ਪਰ ਦੋਹਾਂ ਸਾਲ 2012 ਵਿੱਚ ਤਲਾਕ ਲੈ ਲਿਆ। ਇਨ੍ਹਾਂ ਦੋਹਾਂ ਦੇ ਤਿੰਨ ਬੱਚੇ ਵੀ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment