ਧੀ ਈਸ਼ਾ ਅੰਬਾਨੀ ਦੇ ਵਿਆਹ 'ਤੇ ਜਦੋਂ ਮੁਕੇਸ਼ ਅੰਬਾਨੀ ਨੇ ਲਗਾਏ ਠੁਮਕੇ ,ਨੀਤਾ ਅੰਬਾਨੀ ਨੇ ਵੀ ਨੱਚ ਨੱਚ ਪੱਟੀ ਧਰਤੀ ,ਵੇਖੋ ਤਾਜ਼ਾ ਵੀਡਿਓਜ਼

Written by  Shaminder   |  December 12th 2018 11:12 AM  |  Updated: December 12th 2018 11:12 AM

ਧੀ ਈਸ਼ਾ ਅੰਬਾਨੀ ਦੇ ਵਿਆਹ 'ਤੇ ਜਦੋਂ ਮੁਕੇਸ਼ ਅੰਬਾਨੀ ਨੇ ਲਗਾਏ ਠੁਮਕੇ ,ਨੀਤਾ ਅੰਬਾਨੀ ਨੇ ਵੀ ਨੱਚ ਨੱਚ ਪੱਟੀ ਧਰਤੀ ,ਵੇਖੋ ਤਾਜ਼ਾ ਵੀਡਿਓਜ਼

ਦੁਨੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੇ ਵਿਆਹ ਦਾ ਜਸ਼ਨ ਜ਼ੋਰਾ ਸੋਰਾ ਨਾਲ ਚੱਲ ਰਿਹਾ ਹੈ । ਈਸ਼ਾ ਅੱਜ ਆਨੰਦ ਪੀਰਾਪਲ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ ।ਬੀਤੇ ਦਿਨ ਰਾਜਸਥਾਨ ਵਿੱਚ ਸੰਗੀਤ ਸੈਰੇਮਨੀ ਹੋਈ ਹੈ । ਇਸ ਮੌਕੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ ਸਨ ।ਇਸ ਤੋਂ ਇਲਾਵਾ ਅੰਬਾਨੀ ਪਰਿਵਾਰ ਨੇ ਵੀ ਠੁਮਕੇ ਲਗਾਏ ।

ਹੋਰ ਵੇਖੋ :ਓਮਾਨ ਤੋਂ ਹਨੀਮੂਨ ਮਨਾ ਕੇ ਵਾਪਸ ਪਰਤ ਰਹੀ ਪ੍ਰਿਯੰਕਾ ,ਵੇਖੋ ਵੀਡਿਓ

https://www.instagram.com/p/BrQhJGgDbu8/

ਮੁਕੇਸ਼ ਅੰਬਾਨੀ ਨੇ ਵੀ ਇਸ ਮੌਕੇ 'ਤੇ ਡਾਂਸ ਕੀਤਾ ਅਤੇ ਉਹ ਆਪਣੀ ਧੀ ਨਾਲ ਸਟੇਜ 'ਤੇ ਪਰਫਾਰਮੈਂਸ ਦੇਣ ਆਏ ਸਨ । ਇਸ ਮੌਕੇ ਈਸ਼ਾ ਬੇਹੱਦ ਖੁਬਸੂਰਤ ਲੱਗ ਰਹੀ ਸੀ ਅਤੇ ਇਨ੍ਹਾਂ ਪਲਾਂ ਦੇ ਗਵਾਹ ਬਣੇ ਮਹਿਫਿਲ 'ਚ ਮੌਜੂਦ ਲੱਖਾਂ ਲੋਕ । ਜਿਨਾਂ ਨੂੰ ਇਸ ਵਿਆਹ ਦਾ ਸੱਦਾ ਭੇਜਿਆ ਗਿਆ ਸੀ । ਇਸ ਵਿਆਹ ਸਮਾਰੋਹ 'ਚ ਟੀਨਾ ਅੰਬਾਨੀ ਵੀ ਡਾਂਸ ਕਰਦੀ ਹੋਈ ਦਿਖਾਈ ਦਿੱਤੀ ।

https://www.instagram.com/p/BrQe9s4DwNQ/

ਅਸੀਂ ਤੁਹਾਨੂੰ ਵਿਖਾ ਰਹੇ ਹਾਂ ਇਸ ਵਿਆਹ ਦੀਆਂ ਕੁਝ ਤਾਜ਼ਾ ਤਸਵੀਰਾਂ। ਲੋਕਾਂ ਵੱਲੋਂ ਇਸ ਵਿਆਹ ਨੂੰ ਲੈ ਕੇ ਕਾਫੀ ਉਤਸੁਕਤਾ ਹੈ ਅਤੇ ਲੋਕ ਦੇਸ਼ ਦੇ ਇਸ ਸਭ ਤੋਂ ਵੱਡੇ ਉਦਯੋਗਪਤੀ ਦੀ ਧੀ ਦੇ ਵਿਆਹ ਦੀਆਂ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਨੇ ।

ਸੋ ਅਸੀਂ ਵੀ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਵਿਆਹ ਦੀਆਂ ਤਾਜ਼ਾ ਤਸਵੀਰਾਂ ।ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਆਨੰਦ ਪੀਰਾਮਲ ਦੇ ਘਰ ਨੂੰ ਵੀ ਦੁਲਹਨ ਵਾਂਗ ਸਜਾਇਆ ਗਿਆ ਹੈ ਅਤੇ ਕਰੋੜਾਂ ਰੁਪਏ ਇਸ ਵਿਆਹ 'ਤੇ ਖਰਚ ਕੀਤੇ ਜਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network