ਮਿੰਦੋ ਤਸੀਲਦਾਰਨੀ ਫ਼ਿਲਮ 'ਚ 'ਜੀਤੋ' ਦੇ ਕਿਰਦਾਰ ਨਾਲ ਈਸ਼ਾ ਰਿਖੀ ਜਿੱਤੇਗੀ ਸਭ ਦਾ ਦਿਲ

Written by  Aaseen Khan   |  June 12th 2019 11:01 AM  |  Updated: June 12th 2019 11:06 AM

ਮਿੰਦੋ ਤਸੀਲਦਾਰਨੀ ਫ਼ਿਲਮ 'ਚ 'ਜੀਤੋ' ਦੇ ਕਿਰਦਾਰ ਨਾਲ ਈਸ਼ਾ ਰਿਖੀ ਜਿੱਤੇਗੀ ਸਭ ਦਾ ਦਿਲ

ਮਿੰਦੋ ਤਸੀਲਦਾਰਨੀ ਫ਼ਿਲਮ 'ਜੀਤੋ' ਦੇ ਕਿਰਦਾਰ ਨਾਲ ਈਸ਼ਾ ਰਿਖੀ ਜਿੱਤੇਗੀ ਸਭ ਦਾ ਦਿਲ : ਪੰਜਾਬੀ ਅਦਾਕਾਰਾ ਈਸ਼ਾ ਰਿਖੀ ਜਿਹੜੇ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਮਿੰਦੋ ਤਸੀਲਦਾਰਨੀ' 'ਚ ਜੀਤੋ ਨਾਮ ਦਾ ਕਿਰਦਾਰ ਨਿਭਾ ਰਹੇ ਹਨ। ਈਸ਼ਾ ਇਸ ਫ਼ਿਲਮ 'ਚ ਰਾਜਵੀਰ ਜਵੰਦਾ ਦੇ ਨਾਲ ਲੀਡ ਰੋਲ 'ਚ ਨਜ਼ਰ ਆਉਣ ਜਾ ਰਹੇ ਹਨ। ਈਸ਼ਾ ਦਾ ਕਹਿਣਾ ਹੈ ਕਿ ਜੀਤੋ ਨਾਮ ਦਾ ਇਹ ਕਰੈਕਟਰ ਉਹਨਾਂ ਦੇ ਦਿਲ ਦੇ ਬਹੁਤ ਕਰੀਬ ਹੈ। ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਹ ਕਿਰਦਾਰ ਸਭ ਨੂੰ ਬਹੁਤ ਪਸੰਦ ਆਉਣ ਵਾਲਾ ਹੈ। ਦੱਸ ਦਈਏ ਮਿੰਦੋ ਤਸੀਲਦਾਰਨੀ ਫ਼ਿਲਮ 'ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ।

ਈਸ਼ਾ ਰਿਖੀ ਦੇ ਫ਼ਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬੀ ਫ਼ਿਲਮ ਜੱਟ ਬੁਆਏਜ਼ ਪੁੱਤ ਜੱਟਾਂ ਦੇ ਨਾਲ ਫ਼ਿਲਮਾਂ 'ਚ ਕਦਮ ਰੱਖਿਆ ਸੀ। ਉਸ ਤੋਂ ਬਾਅਦ ਅਮਰਿੰਦਰ ਗਿੱਲ ਦੀ ਫ਼ਿਲਮ ਹੈਪੀ ਗੋ ਲੱਕੀ, ਯਾਰ ਕਮੀਨੇ, ਅਰਦਾਸ ਅਤੇ ਦੋ ਦੂਣੀ ਪੰਜ ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ।

ਹੋਰ ਵੇਖੋ : ਫਿਲਮ 'ਜਿੰਦ ਜਾਨ' ਦੇ ਸੈੱਟ 'ਤੇ ਰਾਜਵੀਰ ਜਵੰਦਾ ਤੇ ਜਸਵਿੰਦਰ ਭੱਲਾ ਦੀਆਂ ਕਲੋਲਾਂ, ਦੇਖੋ ਵੀਡੀਓ

ਈਸ਼ਾ ਰਿਖੀ ਬਾਲੀਵੁੱਡ 'ਚ ਵੀ ਫ਼ਿਲਮ ਨਵਾਬਜ਼ਾਦੇ 'ਚ ਕੰਮ ਕਰ ਚੁੱਕੇ ਹਨ। ਮਿੰਦੋ ਤਸੀਲਦਾਰਨੀ 'ਚ ਰਾਜਵੀਰ ਜਵੰਦਾ ਨਾਲ ਪਹਿਲੀ ਵਾਰ ਈਸ਼ਾ ਸਕਰੀਨ ਸਾਂਝੀ ਕਰਨ ਜਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network