ਆਮਿਰ ਖ਼ਾਨ ਦੀ ‘ਲਗਾਨ’ ਫ਼ਿਲਮ ਨੂੰ 20 ਸਾਲ ਹੋਏ ਪੂਰੇ, ਅਦਾਕਾਰ ਨੇ ਫੈਨਸ ਦਾ ਕੀਤਾ ਧੰਨਵਾਦ

written by Shaminder | June 16, 2021

ਆਮਿਰ ਖ਼ਾਨ ਦੀ ‘ਲਗਾਨ’ ਫ਼ਿਲਮ ਨੂੰ  20 ਸਾਲ ਪੂਰੇ ਹੋ ਚੁੱਕੇ ਹਨ । ਫ਼ਿਲਮ ਉਸ ਸਮੇਂ ਸੁਪਰਹਿੱਟ ਸਾਬਿਤ ਹੋਈ ਸੀ । ਇਸ ਫ਼ਿਲਮ ‘ਚ ਆਮਿਰ ਖ਼ਾਨ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ ।ਫ਼ਿਲਮ ਨੂੰ ਭਾਰਤ ‘ਚ ਟੈਕਸ ਫ੍ਰੀ ਕੀਤਾ ਗਿਆ ਸੀ। ਇਸ ਫ਼ਿਲਮ ਦੇ ਨਾਲ ਜੁੜਿਆ ਇੱਕ ਕਿੱਸਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਇਹ ਕਿੱਸਾ ਫ਼ਿਲਮ ਦੇ ਕਲਾਈਮੈਕਸ ਸੀਨ ਦੇ ਨਾਲ ਜੁੜਿਆ ਹੋਇਆ ਹੈ ।

Lagaan Image From Instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਦੀ ਰਿਲੀਜ਼ ਡੇਟ ਦਾ ਐਲਾਨ 
Aamir khan Image From Instagram
ਜਿਸ ‘ਚ ਬ੍ਰਿਟਿਸ਼ ਅਤੇ ਪਿੰਡ ਦੇ ਲੋਕਾਂ ਵਿਚਕਾਰ ਮੈਚ ਖੇਡਿਆ ਜਾਣਾ ਸੀ । ਇਸ ਮੈਚ ‘ਚ ਪਿੰਡ ਦੇ ਲੋਕਾਂ ਵੱਲੋਂ ਆਮਿਰ ਖਾਨ ਕਪਤਾਨ ਹੁੰਦੇ ਹਨ ਅਤੇ ਪਿੰਡ ਦੇ ਲੋਕਾਂ ਦੀ ਟੀਮ ਲੰਮੇ ਸੰਘਰਸ਼ ਤੋਂ ਬਾਅਦ ਜਿੱਤ ਜਾਂਦੀ ਹੈ । ਪਰ ਅਸਲ ‘ਚ ਅਜਿਹਾ ਨਹੀਂ ਸੀ, ਬ੍ਰਿਟਿਸ਼ ਖਿਡਾਰੀਆਂ ਨੂੰ ਹਾਰਨਾ ਮਨਜ਼ੂਰ ਨਹੀਂ ਸੀ ।
Lgaan Image From Instagram
15 ਜੂਨ ਨੂੰ ਆਮਿਰ ਖ਼ਾਨ ਦੀ ਲਗਾਨ ਫਿਲਮ ਨੂੰ  20 ਸਾਲ ਪੂਰੇ ਹੋ ਚੁੱਕੇ ਹਨ। ਇਸ ਫਿਲਮ ਦੀ ਕਾਮਯਾਬੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।‘ਲਗਾਨ’ ਫਿਲਮ ਦੀ  ਸਫ਼ਲਤਾ ਨੂੰ ਯਾਦ ਕਰਦੇ ਹੋਏ ਆਮਿਰ ਖ਼ਾਨ ਕਾਫੀ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ ’ਤੇ ਰੂ-ਬ-ਰੂ ਹੋ ਕੇ ‘ਲਗਾਨ’ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਖ਼ਾਸ ਗੱਲ ਤਾਂ ਇਹ ਹੈ ਕਿ ਆਮਿਰ ਖ਼ਾਨ ਦੁਆਰਾ ਪੋਸਟ ਕੀਤੇ ਗਏ ਇਸ ਵੀਡੀਓ ’ਚ ਇਹ ਇਕ ਆਰਮੀ ਆਫਿਸਰ ਦੀ ਵਰਦੀ ਪਹਿਨੇ ਹੋਏ ਹਨ। ਦੇਖੋਂ ਵੀਡੀਓ...  

0 Comments
0

You may also like