'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਦਯਾ ਬੇਨ ਦੂਜੀ ਵਾਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ

written by Lajwinder kaur | May 25, 2022

Taarak Mehta Ka Ooltah Chashmah: ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਦਯਾ ਬੇਨ ਦੇ ਕਿਰਦਾਰ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਦਿਸ਼ਾ ਵਕਾਨੀ ਨੂੰ ਪ੍ਰਸ਼ੰਸਕਾਂ ਨੇ ਲੰਬੇ ਸਮੇਂ ਤੋਂ ਯਾਦ ਕਰ ਰਹੇ ਨੇ। ਦਿਸ਼ਾ ਸਾਲ 2017 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਬੇਟੀ ਦੀ ਜਨਮ ਤੋਂ ਬਾਅਦ ਦਿਸ਼ਾ ਮੈਟਰਨਿਟੀ ਲੀਵ 'ਤੇ ਚਲੀ ਗਈ। ਸਾਰਿਆਂ ਨੂੰ ਲੱਗਦਾ ਸੀ ਕਿ ਦਿਸ਼ਾ ਬੇਟੀ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਹੀ ਸ਼ੋਅ 'ਚ ਵਾਪਸੀ ਕਰੇਗੀ ਪਰ ਅਜਿਹਾ ਨਹੀਂ ਹੋਇਆ।

ਹੋਰ ਪੜ੍ਹੋ : ਕਾਨਸ 'ਚ ਦੀਪਿਕਾ ਪਾਦੁਕੋਣ ਲਈ ਆਫਤ ਬਣਿਆ ਆਊਟਫਿੱਟ, ਅਦਾਕਾਰਾ ਡਰੈੱਸ ਨੂੰ ਸੰਭਾਲ-ਸੰਭਾਲ ਹੋਈ ਪ੍ਰੇਸ਼ਾਨ

'Taarak Mehta Ka Ooltah Chashmah' star Disha Vakani aka 'Daya Ben' blessed with a baby boy Image Source: Twitter

ਇੰਨਾ ਹੀ ਨਹੀਂ ਦਿਸ਼ਾ ਅਜੇ ਤੱਕ ਸ਼ੋਅ 'ਚ ਵਾਪਸ ਨਹੀਂ ਆਈ ਹੈ। ਇੰਨਾ ਹੀ ਨਹੀਂ, ਕਈ ਵਾਰ ਇਹ ਵੀ ਕਿਹਾ ਗਿਆ ਸੀ ਕਿ ਦਿਸ਼ਾ ਸ਼ੋਅ 'ਤੇ ਨਹੀਂ ਆਵੇਗੀ ਅਤੇ ਉਸ ਦੀ ਜਗ੍ਹਾ ਕੋਈ ਹੋਰ ਆਵੇਗਾ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਸਨ ਕਿ ਦਿਸ਼ਾ ਸ਼ੋਅ 'ਚ ਵਾਪਸੀ ਕਰੇਗੀ। ਉੱਥੇ ਹੀ, ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਦਿਸ਼ਾ ਇੱਕ ਵਾਰ ਫਿਰ ਮਾਂ ਬਣ ਗਈ ਹੈ।

ਦਿਸ਼ਾ ਇਸ ਵਾਰ ਬੇਬੀ ਬੁਆਏ ਦੀ ਮਾਂ ਬਣ ਗਈ ਹੈ। ਕੁਝ ਦਿਨ ਪਹਿਲਾਂ ਉਸ ਨੇ ਬੇਟੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੇ ਪਤੀ ਅਤੇ ਕਾਰੋਬਾਰੀ ਮਯੂਰ ਪੰਡਯਾ ਅਤੇ ਉਨ੍ਹਾਂ ਦੇ ਭਰਾ ਅਭਿਨੇਤਾ ਮਯੂਰ ਵਕਾਨੀ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

'Taarak Mehta Ka Ooltah Chashmah' star Disha Vakani aka 'Daya Ben' blessed with a baby boy Image Source: Twitter

ਤੁਹਾਨੂੰ ਦੱਸ ਦੇਈਏ ਕਿ ਸਾਲ 2021 'ਚ ਦਿਸ਼ਾ ਨੂੰ ਆਪਣੇ ਪਤੀ ਨਾਲ ਇਕ ਫੈਮਿਲੀ ਫੰਕਸ਼ਨ 'ਚ ਦੇਖਿਆ ਗਿਆ ਸੀ ਅਤੇ ਉਸ ਸਮੇਂ ਅਦਾਕਾਰਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ। ਸ਼ੋਅ 'ਚ ਸੁੰਦਰ ਲਾਲ ਦਾ ਕਿਰਦਾਰ ਨਿਭਾਉਣ ਵਾਲੇ ਦਿਸ਼ਾ ਦੇ ਭਰਾ ਮਯੂਰ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿ ਮੈਂ ਫਿਰ ਤੋਂ ਮਾਮਾ ਬਣ ਗਿਆ ਹਾਂ। 2017 'ਚ ਦਿਸ਼ਾ ਦੇ ਘਰ ਬੇਟੀ ਅਤੇ ਹੁਣ ਬੇਟੇ ਦਾ ਜਨਮ ਹੋਇਆ ਹੈ। ਮੈਂ ਬਹੁਤ ਖੁਸ਼ ਹਾਂ'

'Taarak Mehta Ka Ooltah Chashmah' star Disha Vakani aka 'Daya Ben' blessed with a baby boy Image Source: Twitter

ਹੁਣ ਦੇਖਦੇ ਹਾਂ ਕਿ ਦਿਸ਼ਾ ਆਖਿਰ ਕਦੋਂ ਸ਼ੋਅ 'ਚ ਐਂਟਰੀ ਕਰੇਗੀ। ਵੈਸੇ ਵੀ ਇਸ ਸਮੇਂ ਮੇਕਰਸ ਲਈ ਦਯਾ ਬੇਨ ਨੂੰ ਸ਼ੋਅ 'ਚ ਵਾਪਸੀ ਕਰਨਾ ਜ਼ਰੂਰੀ ਹੈ ਕਿਉਂਕਿ ਹੌਲੀ-ਹੌਲੀ ਕਈ ਕਲਾਕਾਰ ਸ਼ੋਅ ਛੱਡ ਰਹੇ ਹਨ। ਹਾਲ ਹੀ 'ਚ ਸ਼ੋਅ 'ਚ ਤਾਰਕ ਮਹਿਤਾ ਦਾ ਕਿਰਦਾਰ ਨਿਭਾਉਣ ਵਾਲੇ ਸ਼ੈਲੇਸ਼ ਲੋਢਾ ਦੇ ਸ਼ੋਅ ਛੱਡਣ ਦੀ ਖਬਰ ਸਾਹਮਣੇ ਆਈ ਹੈ।

ਹੋਰ ਪੜ੍ਹੋ : ਬਲਜੀਤ ਕੌਰ ਨੇ ਰਚਿਆ ਇਤਿਹਾਸ! 25 ਦਿਨਾਂ ਵਿੱਚ 8 ਹਜ਼ਾਰ ਮੀਟਰ ਦੀ 4 ਚੋਟੀ ਚੜ੍ਹਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ

You may also like