ਦੀਪ ਸਿੱਧੂ ਦੇ ਦਿਹਾਂਤ ਨੂੰ ਪੰਜ ਮਹੀਨੇ ਹੋਏ ਪੂਰੇ, ਫ਼ਿਲਮ ਡਾਇਰੈਕਟਰ ਅਮਰਦੀਪ ਗਿੱਲ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ‘ਤੇਰੇ ਬਿਨਾਂ ਇਸ ਸ਼ਹਿਰ ‘ਚ ਰਹਿਣਾ ਬਹੁਤ ਔਖਾ ਲੱਗਦਾ’
ਦੀਪ ਸਿੱਧੂ (Deep Sidhu) ਜਿਸ ਦਾ ਕਿ 14 ਫਰਵਰੀ 2022 ਨੂੰ ਦਿਹਾਂਤ ਹੋ ਗਿਆ ਸੀ । ਦੀਪ ਸਿੱਧੂ ਨੇ ਵੀ ਬਹੁਤ ਛੋਟੀ ਜਿਹੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ । ਦੀਪ ਸਿੱਧੂ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਵੱਡੀ ਭੂਮਿਕਾ ਨਿਭਾਈ ਸੀ । ਦੀਪ ਸਿੱਧੂ ਨੂੰ ਜਿੱਥੇ ਰੀਨਾ ਰਾਏ ਬੜੀ ਹੀ ਸ਼ਿੱਦਤ ਦੇ ਨਾਲ ਯਾਦ ਕਰਦੀ ਰਹਿੰਦੀ ਹੈ । ਉਹ ਅਕਸਰ ਦੀਪ ਸਿੱਧੂ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।
Image Source: Twitter
ਹੁਣ ਰੀਨਾ ਰਾਏ ਤੋਂ ਬਗੈਰ ਵੀ ਇੱਕ ਸ਼ਖਸ ਅਜਿਹਾ ਜੋ ਦੀਪ ਸਿੱਧੂ ਨੂੰ ਬਹੁਤ ਮਿਸ ਕਰਦਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਮਰਦੀਪ ਗਿੱਲ ਦੀ ।ਫ਼ਿਲਮ ਡਾਇਰੈਕਟਰ ਅਮਰਦੀਪ ਗਿੱਲ ਨੇ ਦੀਪ ਸਿੱਧੂ ਨੂੰ ਯਾਦ ਕਰਦੇ ਹੋਏ ਬੜੀ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਅੱਜ ਤੈਨੂੰ ਗਏ ਨੂੰ ਪੂਰੇ 5 ਮਹੀਨੇ ਹੋ ਗਏ ' ਤੇ ਤੇਰੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਮੈਂ ਮੁੰਬਈ ਆਇਆ ਹਾਂ ।
image From instagram
ਮੁੰਬਈ ਤੈਨੂੰ ਕਿੰਨੀ ਪਿਆਰੀ ਸੀ ਇਹ ਮੈਨੂੰ ਅਤੇ ਤੈਨੂੰ ਨੇੜਿਓ ਜਾਨਣ ਵਾਲੇ ਸਾਰਿਆਂ ਨੂੰ ਹੀ ਪਤਾ ਹੈ । ਮੁੰਬਈ ਮੈਨੂੰ ਵੀ ਬਹੁਤ ਪਿਆਰੀ ਹੈ ਪਰ ਤੇਰੇ ਬਿਨਾਂ ਇਸ ਸ਼ਹਿਰ ' ਚ ਰਹਿਣਾ ਮੇਰੇ ਲਈ ਬਹੁਤ ਔਖਾ ਹੈ । ਮੈਂ ਪਿਛਲੇ ੭ ਸਾਲ ਤੋਂ ਮੁੰਬਈ ਰਹਿਨਾ ਹਾਂ ਅਤੇ ਲਗਭਗ ੫ ਸਾਲ ਆਪਾਂ ਇਕੱਠੇ ਇਸ ਸ਼ਹਿਰ ' ਚ ਰਹੇ ਹਾਂ ਪਰ ਹੁਣ .... !
ਹੁਣ ਏਥੇ ਤੂੰ ਨਹੀਂ ਹੈਂ , ਹੁਣ ਏਥੇ ਤੇਰੀ ਤੇਜ਼ ਦੌੜਦੀ ਕਾਰ ਨਹੀਂ ਹੈ .. ਤੇ ਹੋਰ ਬਹੁਤ ਕੁੱਝ ਜੋ ਤੇਰੇ ਕਾਰਨ ਇਸ ਸ਼ਹਿਰ ਅਤੇ ਇਸ ਦੁਨੀਆਂ ' ਚ ਨਹੀਂ ਹੈ , ਮੈਨੂੰ ਬਹੁਤ ਯਾਦ ਆਉਂਦਾ ਹੈ , ਮੈਨੂੰ ਬਹੁਤ ਰਵਾਉਂਦਾ ਹੈ’ ! ਅਮਰਦੀਪ ਗਿੱਲ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਦੀਪ ਸਿੱਧੂ ਦੇ ਪ੍ਰਸ਼ੰਸ਼ਕ ਵੀ ਭਾਵੁਕ ਹੋ ਰਹੇ ਹਨ ।
View this post on Instagram