ਪੰਜਾਬੀ ਗਾਇਕ 'ਜੇ ਲੱਕੀ' ਦੀਆਂ ਕਿਹੜੀਆਂ ਗੱਲਾਂ ਕਰਕੇ ਹੋਈਆਂ ਬ੍ਰੇਕ ਯਾਰੀਆਂ

written by Lajwinder kaur | January 17, 2019

ਪੰਜਾਬੀ ਗਾਇਕ ਜੇ ਲੱਕੀ ‘ਵਾਟਰ’ ਗੀਤ ਤੋਂ ਬਾਅਦ ਆਪਣੀ ਨਵੀਂ ਪੇਸ਼ਕਸ਼ ‘ਬ੍ਰੇਕ ਯਾਰੀਆਂ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਏ ਨੇ। ਜੇ ਲੱਕੀ ਜੋ ਕਿ ਆਪਣੀ ਦਮਦਾਰ ਆਵਾਜ਼ ਨਾਲ ਯਾਰਾਂ ਦੋਸਤਾਂ ਦੇ ਲਈ ਇਹ ਗੀਤ ਲੈ ਕੇ ਆਏ ਹਨ।

https://www.youtube.com/watch?time_continue=102&v=Dtqx2B8v1HU

ਹੋਰ ਵੇਖੋ: ਸੱਜਣ ਅਦੀਬ ਮੁਟਿਆਰ ਦੀ ਕਿਹੜੀ ਕਿਹੜੀ ਆਦਵਾਂ ਗਿਣਵਾ ਰਹੇ ਨੇ

ਇਸ ਗੀਤ ਦਾ ਮਿਊਜ਼ਿਕ ਗੀਤਾਂ ਦੀ ਮਸ਼ੀਨ ਦੀਪ ਜੰਡੂ ਨੇ ਦਿੱਤਾ ਹੈ। ਜੇ ਗੱਲ ਕਰੀਏ ਗੀਤ ਦੀ ਤਾਂ ਜੇ ਲੱਕੀ ਦੀ ਆਵਾਜ਼ ਤੇ ਦੀਪ ਜੰਡੂ ਦੇ ਮਿਊਜ਼ਿਕ ਨੇ ਪੂਰੀ ਅੱਤ ਹੀ ਕਰਵਾਈ ਹੋਈ ਹੈ।

https://www.instagram.com/p/BstBZM9BO3P/

ਹੋਰ ਵੇਖੋ: ਹਿਮਾਂਸ਼ੀ ਖੁਰਾਣਾ ਲੈ ਕੇ ਆ ਰਹੀ ਹੈ ‘ਆਈ ਲਾਈਕ ਇਟ’

ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਦਾ ਲਿੰਕ ਸ਼ੇਅਰ ਕੀਤਾ ਹੈ। ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਗਿਆ। ‘ਬ੍ਰੇਕ ਯਾਰੀਆਂ’ ਗੀਤ ਦੀ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਜੇ ਲੱਕੀ ਹਮੇਸ਼ਾਂ ਯਾਰਾਂ ਦੇ ਪੱਖ ‘ਚ ਹੀ ਖੜ੍ਹੇਗਾ, ਜਿਸ ਦੇ ਚੱਲਦੇ ਉਹ ਆਪਣੀ ਗਰਲ ਫ੍ਰੈਂਡ ਨੂੰ ਛੱਡ ਦਿੰਦਾ ਹੈ। ਇਸ ਗੀਤ ਦੇ ਬੋਲ ਕਰਨ ਔਜਲਾ ਵੱਲੋਂ ਲਿਖੇ ਗਏ ਨੇ ਤੇ ਗੀਤ ਦਾ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਇਸ ਗੀਤ ਨੂੰ ਰਾਇਲ ਮਿਊਜ਼ਿਕ ਗੈਂਗ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਾਵਾਂ ਹੁੰਗਾਰਾ ਮਿਲ ਰਿਹਾ ਹੈ।

You may also like