ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਖੋਲ ਰਹੇ ਨੇ ਇੱਕ ਦੂਜੇ ਦੀਆਂ ਪੋਲਾਂ, ਵੇਖੋ ਵੀਡੀਓ

Written by  Shaminder   |  October 01st 2019 01:26 PM  |  Updated: October 01st 2019 01:26 PM

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਖੋਲ ਰਹੇ ਨੇ ਇੱਕ ਦੂਜੇ ਦੀਆਂ ਪੋਲਾਂ, ਵੇਖੋ ਵੀਡੀਓ

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਗੀਤ 'ਜਾ ਕੇ ਚੰਡੀਗੜ੍ਹ' ਸਾਹਮਣੇ ਆ ਚੁੱਕਿਆ ਹੈ । ਇਸ ਗੀਤ 'ਚ ਦੋਵੇਂ ਇੱਕ ਦੂਜੇ ਦੀਆਂ ਪੋਲਾਂ ਖੋਲ ਰਹੇ ਨੇ । ਇਸ ਗੀਤ 'ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਿਟੀ ਬਿਊਟੀਫੁਲ ਯਾਨੀ ਕਿ ਚੰਡੀਗੜ੍ਹ ਵਰਗੇ ਸ਼ਹਿਰ 'ਚ ਜਾ ਕੇ ਕਿਸ ਤਰ੍ਹਾਂ ਮੁੰਡੇ ਐਸ਼ ਕਰਦੇ ਨੇ ਅਤੇ ਉਨ੍ਹਾਂ ਨੂੰ ਪੜ੍ਹਾਈ ਦਾ ਕੋਈ ਫਿਕਰ ਨਹੀਂ ਰਹਿੰਦਾ ।

ਹੋਰ ਵੇਖੋ:ਪੈਸੇ ਦੀ ਦੌੜ ਪਿੱਛੇ ਭੱਜਦੇ ਲੋਕਾਂ ਨੂੰ ਖ਼ਾਸ ਸੁਨੇਹਾ ਦੇ ਰਿਹਾ ਹੈ ਦੀਪ ਢਿੱਲੋਂ ਦਾ ਗੀਤ

ਇਸ ਦੇ ਨਾਲ ਹੀ ਕੁੜੀਆਂ ਵੀ ਚੰਡੀਗੜ੍ਹ 'ਚ ਪਹੁੰਚ ਕੇ ਫੈਸ਼ਨ ਦੇ ਮਾਮਲੇ 'ਚ ਸਭ ਨੂੰ ਮਾਤ ਦਿੰਦੀਆਂ ਨੇ ਅਤੇ ਫਿਰ ਆਪਣੇ ਹੀ ਦੋਸਤਾਂ ਨੂੰ ਟਿੱਚ ਜਾਣਦੀਆਂ ਨੇ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸਚਿਨ ਆਹੁਜਾ ਨੇ ਜਦਕਿ ਗੀਤ ਦੇ ਬੋਲ ਲਿਖੇ ਨੇ ਪ੍ਰੀਤ ਸੰਗਹੇੜੀ ਨੇ ਲਿਖੇ ਨੇ ।

deep dhillon and jaismeen jassi के लिए इमेज परिणाम

ਵੀਡੀਓ ਜੋਤ ਸੋਹਲ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਦੇ ਵੀਡੀਓ ਨੂੰ ਸਟੂਡੀਓ 'ਚ ਸ਼ੂਟ ਕੀਤਾ ਗਿਆ ਹੈ । ਇਸ ਗੀਤ 'ਚ ਬਹੁਤ ਹੀ ਖੂਬਸੂਰਤ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਪਿਆਰ ਮੁਹੱਬਤ ਦੀ ਸੱਚਾਈ  ਵਿਖਾਉਣ ਦਾ ਉਪਰਾਲਾ ਕੀਤਾ ਗਿਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network