Advertisment

ਗਾਇਕਾ ਦੀਪ ਅਮਨ ਨੂੰ ਕਿਉਂ ਪੈ ਗਈ ਲਾਲ ਬੱਤੀ ਵਾਲੀ ਗੱਡੀ ਦੀ ਜ਼ਰੂਰਤ….!

author-image
By Rupinder Kaler
New Update
ਗਾਇਕਾ ਦੀਪ ਅਮਨ ਨੂੰ ਕਿਉਂ ਪੈ ਗਈ ਲਾਲ ਬੱਤੀ ਵਾਲੀ ਗੱਡੀ ਦੀ ਜ਼ਰੂਰਤ….!
Advertisment
ਦੀਪ ਅਮਨ ਦੇ ਨਵੇਂ ਗਾਣੇ ‘ਜਾਮ’ ਨੂੰ ਹਰ ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਦੀਪ ਅਮਨ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗਾਣੇ ਬੋਲ ਹਰ ਇੱਕ ਨੂੰ ਥਿਰਕਣ ਲਈ ਮਜ਼ਬੂਰ ਕਰ ਦਿੰਦੇ ਹਨ । ਇਸ ਗਾਣੇ ਵਿੱਚ ਪੰਜਾਬੀ ਮੁਟਿਆਰ ਦੇ ਹੁਸਨ ਤੇ ਉਸ ਦੀ ਅਣਖ ਦੀ ਗੱਲ ਕੀਤੀ ਗਈ ਹੈ । https://www.instagram.com/p/B55IrNGFaLX/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਅਰਜਨ ਵਿਰਕ ਨੇ ਲਿਖੇ ਹਨ ਤੇ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ । ਗੀਤ ਦੀ ਵੀਡੀਓ ਬੰਟੀ ਅਰੋੜਾ ਨੇ ਤਿਆਰ ਕੀਤੀ ਹੈ । ਦੀਪ ਅਮਨ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਉਹਨਾਂ ਦਾ ਗਾਣਾ ਜੱਟੀ ਦੇ ਅਸੂਲ ਆਇਆ ਸੀ । ਇਸ ਗਾਣੇ ਨੂੰ ਵੀ ਉਹਨਾਂ ਦੇ ਪ੍ਰਸ਼ੰਸਕਾਂ ਦਾ ਚੰਗਾ ਪਿਆਰ ਮਿਲਿਆ ਸੀ । ਇਸ ਤੋਂ ਇਲਾਵਾ ਉਹਨਾਂ ਦਾ ਗਾਣੇ ਫੈਸਲੇ ਵੀ ਹਿੱਟ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment