ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਤੇ ਗੀਤਕਾਰ ਜਾਨੀ ਹੋਏ ਇੱਕਠੇ, ਕੀ ਲਿਆ ਰਹੇ ਹਨ ਕੋਈ ਨਵਾਂ ਪ੍ਰੋਜੈਕਟ !  

Written by  Rupinder Kaler   |  May 30th 2019 10:36 AM  |  Updated: May 30th 2019 10:36 AM

ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਤੇ ਗੀਤਕਾਰ ਜਾਨੀ ਹੋਏ ਇੱਕਠੇ, ਕੀ ਲਿਆ ਰਹੇ ਹਨ ਕੋਈ ਨਵਾਂ ਪ੍ਰੋਜੈਕਟ !  

ਬਾਲੀਵੁੱਡ ਵਿੱਚ ਪੰਜਾਬੀ ਕਲਾਕਾਰਾਂ ਦੀ ਲਗਾਤਾਰ ਚੜ੍ਹਾਈ ਹੁੰਦੀ ਜਾ ਰਹੀ ਹੈ । ਆਏ ਦਿਨ ਬਾਲੀਵੁੱਡ ਦੇ ਅਦਾਕਾਰਾਂ ਤੇ ਪਾਲੀਵੁੱਡ ਦੇ ਕਲਾਕਾਰ ਮਿਲ ਕੇ ਨਵੇਂ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ । ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ । ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਜਾਨੀ ਬਾਲੀਵੁੱਡ ਦੇ ਐਕਟਰ ਵਿੱਕੀ ਕੌਸ਼ਲ ਦੇ ਨਾਲ ਮਿਲਕੇ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ ।

https://www.instagram.com/p/Bw3nWZ2Js-_/?utm_source=ig_embed

ਇਸ ਦਾ ਹਾਲੇ ਕੋਈ ਆਫੀਸ਼ੀਅਲ ਐਲਾਨ ਤਾਂ ਨਹੀਂ ਹੋਇਆ ਪਰ ਜਾਨੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ  ਵਿੱਚ ਗੀਤਕਾਰ ਜਾਨੀ , ਵਿੱਕੀ ਕੌਸ਼ਲ ਅਤੇ ਵੀਡੀਓ ਨਿਰਦੇਸ਼ਕ ਅਰਵਿੰਦ ਖਹਿਰਾ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਜਾਨੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਜਾਨੀ ਨੇ ਲਿਖਿਆ ਹੈ ਕਿ "Something out of d box for uhh all ??? one n only super duper talented "

https://www.instagram.com/p/ByCvXi2pabg/?utm_source=ig_embed

ਜਾਨੀ ਦੀ ਇਸ ਪੋਸਟ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ਉਹ ਇਸ ਪੋਸਟ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ । ਵਿੱਕੀ ਕੌਸ਼ਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਵਿੱਕੀ ਦੀ ਕੁਝ ਦਿਨ ਪਹਿਲਾਂ ਹੀ ਉਰੀ ਫ਼ਿਲਮ ਰਿਲੀਜ਼ ਹੋਈ ਸੀ । ਬਾਕਸ ਆਫ਼ਿਸ ਤੇ ਇਹ ਫ਼ਿਲਮ ਕਾਫੀ ਹਿੱਟ ਰਹੀ ਹੈ ਤੇ ਹੁਣ ਜਾਨੀ ਨਾਲ ਵਿੱਕੀ ਕੌਸ਼ਲ ਵੱਲੋਂ ਤਸਵੀਰ ਖਿਚਵਾਉਣਾ ਇਹ ਸਾਫ ਕਰਦਾ ਹੈ ਕਿ ਇਹ ਤਿੱਕੜੀ ਮਿਲਕੇ ਜ਼ਰੂਰ ਕੋਈ ਖਿੱਚੜੀ ਪਕਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network