Advertisment

6 ਸਾਲਾਂ ਦਾ ਸ਼ਾਨਦਾਰ ਸਫ਼ਰ, ਜਾਣੋ! ਕਲਮ ਦਾ ਕਲਾਕਾਰ- ਕੀ ਨਵਾਂ ਲੈ ਕੇ ਆ ਰਿਹਾ ਹੈ ਇਸ ਸਾਲ

author-image
By Gulshan Kumar
New Update
6 ਸਾਲਾਂ ਦਾ ਸ਼ਾਨਦਾਰ ਸਫ਼ਰ, ਜਾਣੋ! ਕਲਮ ਦਾ ਕਲਾਕਾਰ- ਕੀ ਨਵਾਂ ਲੈ ਕੇ ਆ ਰਿਹਾ ਹੈ ਇਸ ਸਾਲ
Advertisment

ਕਿਸ ਨੂੰ ਪਤਾ ਸੀ ਕਿ ਗਿੱਦੜਬਾਹਾ ਦਾ ਇਕ ਆਮ ਜਿਹਾ ਮੁੰਡਾ ਆਪਣੀ ਕਲਮ ਨਾਲ ਇਤਿਹਾਸ ਰੱਚ ਦੇਵੇਗਾ…? ਕਿਸ ਨੂੰ ਪਤਾ ਸੀ ਕਿ ਗਿੱਦੜਬਾਹਾ ਦਾ ਇਕ ਆਮ ਜਿਹਾ ਮੁੰਡਾ ਆਪਣੇ ਪਹਿਲੇ ਗਾਣੇ ਸੋਚ ਨਾਲ ਹੀ ਸਟਾਰ ਬਣ ਜਾਵੇਗਾ…? ਕਿਸ ਨੂੰ ਪਤਾ ਸੀ ਕਿ ਗਿੱਦੜਬਾਹਾ ਦਾ ਇਕ ਆਮ ਜਿਹਾ ਮੁੰਡਾ ਇਕ ਦਿਨ ਸਾਰਿਆਂ ਦੇ ਦਿਲਾਂ ਦਾ ਜਾਨੀ ਬਣ ਜਾਵੇਗਾ। ਜਿਸ ਨੇ ਲਿਖੀ ਆਪਣੀ ਕਿਸਮਤ ਦੀ ਆਪਣੇ ਹੱਥੀ ਕਹਾਣੀ- ਉਹ ਹੈ ਗੀਤਕਾਰ-ਜਾਨੀ। Jaani ਦਾ ਸੰਗੀਤਕ ਸਫ਼ਰ ਸ਼ੁਰੂ ਹੋਇਆ ਸੀ ਧਾਰਮਿਕ ਗੀਤ ਸੰਤ ਸਿਪਾਹੀ ਦੇ ਨਾਲ, ਪਰ ਉਹਨਾਂ ਦੀ ਕਲਮ ਨੂੰ ਪਹਿਚਾਣ ਮਿਲੀ ਮੇਨ ਸਟਰੀਮ ਸਿੰਗਿਗ ਚ ਆਉਣ ਤੋਂ ਬਾਦ।

Advertisment

ਹਾਰਡੀ ਸੰਧੂ ਦੀ ਆਵਾਜ਼ ਵਿੱਚ ਆਇਆ ਉਹਨਾਂ ਦਾ ਪਹਿਲਾ ਗਾਣਾ ਸੋਚ ਸੂਪਰ ਡੂਪਰ ਹਿੱਟ ਰਿਹਾ। ਇਸ ਗੀਤ ਦੇ ਯੂ ਟਿਉਬ ਵਿਉਜ਼ 5 ਕਰੋੜ ਤੋਂ ਵੀ ਵੱਧ ਹਨ। ਇਸ ਗੀਤ ਦੇ ਬਾਦ ਜਾਨੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਤੇ ਉਹ ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਹਰ ਸਿੰਗਰ ਦੀ ਪਹਿਲੀ ਪਹਿਚਾਣ ਬਣ ਗਿਆ। ਜਾਨੀ Jaani ਦੇ ਹਿੱਟ ਗੀਤਾਂ ਦੀ ਲਿਸਟ ਲੰਬੀ ਹੈ। ਜੋਕਰ, ਸਾੜੀ ਵਾਲੀ ਗਰਲ, ਤਾਰਾ, ਜੈਗੁਆਰ, ਸੁਫ਼ਨਾ, ਨਾ ਜੀ ਨਾ, ਮੇਰੇ ਕੋਲ, ਉਹ ਕਿੱਥੇ, ਯਾਰ ਮਤਲਬੀ, ਔਲ ਬਲੈਕ, ਹੌਰਨ ਬਲੋ, ਸੁਰਮਾ ਟੂ ਸੈਂਡਲਸ, ਔਸਕਰ, ਇਕ ਵਾਰੀ ਹੋਰ ਸੋਚ ਲੈ, ਬੱਚਾ, ਬੈਕ ਬੋਨ, ਮੰਨ ਭਰਿਆ, ਕਿਸਮਤ, ਬੇਵਫ਼ਾਈ, ਯਾਰ ਨੀ ਮਿਲਿਆ, ਜਾਨੀ ਤੇਰਾ ਨਾ, ਦਿਲ ਤੋਂ ਬਲੈਕ, ਡੂ ਯੂ ਨੋ ਵਰਗੇ ਹੋਰ ਵੀ ਗੀਤ ਉਹਨਾਂ ਦੇ ਇਸ ਸ਼ਾਨਦਾਰ ਸਫ਼ਰ ਦੀ ਗਵਾਹੀ ਭਰਦੇ ਨੇ।

Jaani-Jaani

ਹੁਣ ਤਾਂ ਆਲਮ ਇਹ ਹੈ ਕਿ ਜੇ ਗਾਣੇ ਵਿਚ ਜਾਨੀ ਦਾ ਨਾਮ ਹੈ, ਉਹ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਿੱਟ ਹੋ ਜਾਂਦਾ ਹੈ । ਫ਼ਿਲਹਾਲ ਜੇ ਜਾਨੀ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਉਹ ਖੂਬਸੂਰਤ ਪਹਾੜਾਂ ਦੀ ਖੂਬਸੂਰਤ ਚੁੱਪ ਵਿਚ ਇਕਾਂਤ ਵਿੱਚ ਬੈਠੇ ਗੀਤ ਲ਼ਿਖਦੇ ਤੇ ਗਾਉਂਦੇ ਨਜ਼ਰ ਆ ਰਹੇ ਨੇ। ਜਾਨੀ ਅੱਜ ਕੱਲ ਆਪਣੀ ਪੋਈਟਰੀ ਗਾ ਕੇ ਫ਼ੇਸਬੁੱਕ ਪੇਜ਼ ਤੇ ਸ਼ੇਅਰ ਕਰ ਰਹੇ ਹਨ। ਪਿਛਲੇ ਦਿਨੀ ਹੀ ਉਹਨਾਂ ਨੇ ਆਪਣੀ ਇਕ ਵੀਡੀਉ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਇਸ ਸਾਲ ਜ਼ਿਆਦਾਤਰ ਸੈਡ ਸੌਂਗ ਲੈ ਕੇ ਆਉਣਗੇ। ਤਾਂ ਲਉ ਜੀ ਫ਼ੇਰ ਸੈਡ ਸੌਂਗਸ ਲਵਰਸ ਹੋ ਜਾਉ ਤਿਆਰ ਜਾਨੀ ਦੇ ਨਵੇਂ ਨਵੇਂ ਗਾਣਿਆ ਲਈ।

Jaani-Jaani Edited By: Gourav Kochhar
Advertisment

Stay updated with the latest news headlines.

Follow us:
Advertisment
Advertisment
Latest Stories
Advertisment