ਜਾਨੀ ਨੂੰ ਮਿਲਿਆ ‘ਜਾਨ’! ਘਰ ਆਇਆ ਨੰਨ੍ਹਾ ਮਹਿਮਾਨ

Written by  Lajwinder kaur   |  May 02nd 2022 10:41 AM  |  Updated: May 02nd 2022 10:55 AM

ਜਾਨੀ ਨੂੰ ਮਿਲਿਆ ‘ਜਾਨ’! ਘਰ ਆਇਆ ਨੰਨ੍ਹਾ ਮਹਿਮਾਨ

ਲਓ ਜੀ ਪੰਜਾਬੀ ਮਿਊਜ਼ਿਕ ਜਗਤ 'ਚੋਂ ਗੁੱਡ ਨਿਊਜ਼ ਸਾਹਮਣੇ ਆ ਗਈ ਹੈ। ਗੀਤਕਾਰ ਤੇ ਗਾਇਕ ਜਾਨੀ ਦੇ ਘਰ ਨੰਨ੍ਹਾ ਮਹਿਮਾਨ ਆ ਗਿਆ ਹੈ। ਜਾਨੀ ਦੀ ਪਤਨੀ ਨੇਹਾ ਚੌਹਾਨ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਜਾਨੀ ਤੇ ਨੇਹਾ ਨੂੰ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।

Singer Jaani, wife Neha Chauhan blessed with a baby boy

ਹੋਰ ਪੜ੍ਹੋ : ਸਰਦਾਰੀ ਲੁੱਕ ‘ਚ ਨਜ਼ਰ ਆਈ ਨੀਰੂ ਬਾਜਵਾ, ਭਾਬੀ ਗੀਤ ‘ਤੇ ਗਾਇਕਾ ਅਮਰ ਨੂਰੀ ਦੇ ਨਾਲ ਬਣਾਇਆ ਮਜ਼ੇਦਾਰ ਵੀਡੀਓ

Jaani Baby

ਫ਼ਿਲਹਾਲ ਅਜੇ ਜਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਜਾਨੀ ਦੇ ਖਾਸ ਦੋਸਤ ਬੀ ਪਰਾਕ ਦੀ ਪਤਨੀ ਮੀਰਾ ਰਾਜਪੂਤ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਉੱਤੇ ਦੋ ਤਸਵੀਰਾਂ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ, ਕਿ ਜਾਨੀ ਤੇ ਨੇਹਾ ਮਾਪੇ ਬਣ ਗਏ ਨੇ। ਨੇਹਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ।

Jaani Baby-Neha

ਦੱਸ ਦਈਏ ਕੁਝ ਸਮੇਂ ਪਹਿਲਾਂ ਹੀ ਜਾਨੀ ਨੇ ਆਪਣੀ ਪਤਨੀ ਨੇਹਾ ਦੇ ਲਈ ਬੇਬੀ ਸ਼ਾਵਰ ਪਾਰਟੀ ਰੱਖੀ ਸੀ। ਜਿਸ ਦੀਆਂ ਤਸਵੀਰਾਂ ਵੀ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਜੇ ਗੱਲ ਕਰੀਏ ਜਾਨੀ ਦੇ ਮਿਊਜ਼ਿਕਲ ਸਫ਼ਰ ਦੀ ਤਾਂ ਉਨ੍ਹਾਂ ਨੇ 2012 ਵਿੱਚ ਇੱਕ ਧਾਰਮਿਕ ਗੀਤ “ਸੰਤ ਸਿਪਾਹੀ” ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ । ਹਾਲਾਂਕਿ, ਉਨ੍ਹਾਂ ਨੂੰ ਹਾਰਡੀ ਸੰਧੂ ਵੱਲੋਂ ਗਾਏ ਗੀਤ ‘ਸੋਚ’ ਤੋਂ ਪ੍ਰਸਿੱਧੀ ਮਿਲੀ ਸੀ । ਇਸ ਤੋਂ ਬਾਅਦ ਲਗਪਗ ਹਰ ਪੰਜਾਬੀ ਸਿੰਗਰ ਨੇ ਜਾਨੀ ਦੇ ਲਿਖੇ ਹੋਏ ਗੀਤ ਗਾਏ ਨੇ। ਉਨ੍ਹਾਂ ਦੇ ਲਿਖੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ।

ਹੋਰ ਪੜ੍ਹੋ : ਗੈਰੀ ਸੰਧੂ ਦੇ ਪੁੱਤਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਚਾਚੇ G Khan ਨਾਲ ਮਸਤੀ ਕਰਦਾ ਆਇਆ ਨਜ਼ਰ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network