‘ਪਛਤਾਓਗੇ’ ਗਾਣੇ ਦੇ ਬੋਲਾਂ ਨੂੰ ਇਸ ਡਾਂਸਰ ਨੇ ਆਪਣੇ ਡਾਂਸ ਸਟੈੱਪਸ ਦੇ ਰਾਹੀਂ ਕੀਤਾ ਬਿਆਨ, ਜਾਨੀ ਨੇ ਸਾਂਝਾ ਕੀਤਾ ਵੀਡੀਓ

Written by  Lajwinder kaur   |  September 04th 2019 05:36 PM  |  Updated: September 04th 2019 05:36 PM

 ‘ਪਛਤਾਓਗੇ’ ਗਾਣੇ ਦੇ ਬੋਲਾਂ ਨੂੰ ਇਸ ਡਾਂਸਰ ਨੇ ਆਪਣੇ ਡਾਂਸ ਸਟੈੱਪਸ ਦੇ ਰਾਹੀਂ ਕੀਤਾ ਬਿਆਨ, ਜਾਨੀ ਨੇ ਸਾਂਝਾ ਕੀਤਾ ਵੀਡੀਓ

‘ਜਾਨੀ ਵੇ’ ਐਲਬਮ ਦਾ ਪਹਿਲਾ ਗੀਤ ‘ਪਛਤਾਓਗੇ’ ਨੇ ਸੋਸ਼ਲ ਮੀਡੀਆ ਉੱਤੇ ਤਹਿਲਕਾ ਮਚਾਇਆ ਹੋਇਆ ਹੈ। ਅਰਿਜੀਤ ਸਿੰਘ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ। ਜਿਸਦੇ ਚੱਲਦੇ ਲੋਕੀਂ ਆਪਣੇ-ਆਪਣੇ ਢੰਗ ਰਾਹੀਂ ਇਸ ਗੀਤ ਲਈ ਪਿਆਰ ਨੇ ਜ਼ਾਹਿਰ ਕਰ ਰਹੇ ਹਨ। ਇਸ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ। ਜਾਨੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਹੋਰ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ।

ਹੋਰ ਵੇਖੋ:ਆਰ ਨੇਤ ਦੇ ਬੋਲ ਕਰਾ ਰਹੇ ਨੇ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਤੋਂ ਰੂਬਰੂ, ਦੇਖੋ ਵੀਡੀਓ

ਇਹ ਵੀਡੀਓ ਇਕ ਸਟ੍ਰੀਟ ਡਾਂਸਰ ਦੀ ਹੈ। ਇਸ ਡਾਂਸਰ ਨੇ ਜਾਨੀ ਵੱਲੋਂ ਲਿਖੇ ਤੇ ਅਰਿਜੀਤ ਵੱਲੋਂ ਗਾਏ ਗਾਣੇ ‘ਪਛਤਾਓਗੇ’ ਨੂੰ ਆਪਣੇ ਡਾਂਸ ਸਟੈੱਪਸ ਰਾਹੀਂ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਜਿਸਦੇ ਚੱਲਦੇ ਜਾਨੀ ਨੇ ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਲਿਖਿਆ ਹੈ, ‘ਬਹੁਤ ਜ਼ਿਆਦਾ ਮਿਹਨਤ  !ਸੱਚੀ ਨੀਅਤ ਤੇ ਬਿਨ੍ਹਾਂ ਹੰਕਾਰ ਨਾਲ ਕੰਮ ਕਰੋਗੇ ਤਾਂ ਮੰਜ਼ਿਲ ਦਾ ਮਿਲਣਾ ਪੱਕਾ ! # ਪਛਤਾਓਗੇ ਗਲੀਆਂ ‘ਚ # ਹਰ ਥਾਂ! ਸਭ ਦਾ ਧੰਨਵਾਦ ਅਤੇ ਹਾਂ ਭਰਾ ਤੇਰੇ ਡਾਂਸ ਦਾ ਵੀ’

‘ਪਛਤਾਓਗੇ’ ਗਾਣੇ ਦੀ ਵੀਡੀਓ ‘ਚ ਬਾਲੀਵੁੱਡ ਦੇ ਦਿੱਗਜ ਅਦਾਕਾਰ ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਨੇ ਅਦਾਕਾਰੀ ਕੀਤੀ ਹੈ। ਇਸ ਤੋਂ ਇਲਾਵਾ ਗਾਣੇ ਦਾ ਮਿਊਜ਼ਿਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸੰਗੀਤਕਾਰ ਬੀ ਪਰਾਕ ਨੇ ਦਿੱਤਾ ਹੈ ਤੇ ਵੀਡੀਓ ਨੂੰ ਅਰਵਿੰਦਰ ਖਹਿਰਾ ਵੱਲੋਂ ਸ਼ਾਨਦਾਰ ਤਿਆਰ ਕੀਤੀ ਗਈ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network