ਵੱਡੇ ਗਾਇਕਾਂ ਨੂੰ ਕਈ ਹਿੱਟ ਗੀਤ ਦੇਣ ਵਾਲੇ ਗੀਤਕਾਰ ਜਾਨੀ ਲੈ ਕੇ ਆ ਰਹੇ ਨੇ ਆਪਣੀ ਆਵਾਜ਼ ‘ਚ ਗਾਇਆ ਪਹਿਲਾ ਗੀਤ

written by Lajwinder kaur | May 15, 2019

ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਜਾਨੀ ਜੋ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜੀ ਹਾਂ ਉਨ੍ਹਾਂ ਦੀ ਕਲਮ ਜੋ ਨਿਕਲੇ ਗੀਤ ਕਈ ਨਾਮੀ ਗਾਇਕਾਂ ਦੀ ਕਾਮਯਾਬੀ ਦੇ ਹਿੱਸਾ ਬਣੇ ਹਨ। ਐਮੀ ਵਿਰਕ, ਬੀ ਪਰਾਕ, ਹਾਰਡੀ ਸੰਧੂ, ਸੁਨੰਦਾ ਸ਼ਰਮਾ, ਸੁੱਖੀ ਆਦਿ ਕਈ ਹੋਰ ਨਾਮੀ ਗਾਇਕਾਂ ਜਾਨੀ ਦੇ ਲਿਖੇ ਗੀਤ ਗਾ ਚੁੱਕੇ ਹਨ।

ਹੋਰ ਵੇਖੋ:ਪਰਮੀਸ਼ ਵਰਮਾ ਦੇ ਇਸ ਐਡਵੈਂਚਰ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ, ਦੇਖੋ ਵੀਡੀਓ ਗੀਤਕਾਰ ਜਾਨੀ ਆਪਣਾ ਪਹਿਲਾਂ ਗੀਤ ‘ਜਾਨੀ ਵੇ ਜਾਨੀ’ ਲੈ ਕੇ ਆ ਰਹੇ ਹਨ। ਜਿਸ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਗੀਤ ਨੂੰ ਜਾਨੀ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਜੇ ਗੱਲ ਕਰੀਏ ਗੀਤ ਦੇ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਪੋਸਟਰ ‘ਚ ਜਾਨੀ ਦੀ ਸੰਜੀਦਾ ਲੁੱਕ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘I wouldn't say that its a story of everyone but many around you... not a commercial thing but pure feeling of regrets... hit ya flop ptaa nai par you all gonna love it’
ਜਾਨੀ ਦੇ ਇਸ ਗੀਤ ਦੇ ਬੋਲ ਖੁਦ ਜਾਨੀ ਨੇ ਹੀ ਲਿਖੇ ਹਨ ਤੇ ਇਸ ਗੀਤ ‘ਚ ਉਨ੍ਹਾਂ ਦਾ ਸਾਥ ਗਾਇਕਾ ਅਫਸਾਨਾ ਖ਼ਾਨ ਦੇਣਗੇ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਸੁੱਖੀ ਮਿਊਜ਼ਿਕਲ ਡੌਕਟਰਜ ਨੇ ਦਿੱਤਾ ਹੈ ਤੇ ਕੰਪੋਜ਼ਿੰਗ ਬੀ ਪਰਾਕ ਨੇ ਕੀਤੀ ਹੈ। ਇਸ ਗੀਤ ਦੀ ਵੀਡੀਓ ਨੂੰ ਮਸ਼ਹੂਰ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਤਿਆਰ ਕੀਤੀ ਹੈ। ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਆਪਣੇ ਲਿਖੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਜਾਨੀ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲ ਜਿੱਤ ਪਾਉਣਗੇ।

0 Comments
0

You may also like