ਗੱਬਰ ਦੇ ਭਰਾ ਤੇ ਬਾਲੀਵੁੱਡ ਅਦਾਕਾਰ ਇਮਤਿਆਜ਼ ਖ਼ਾਨ ਦਾ ਹੋਇਆ ਦਿਹਾਂਤ, ਅਦਾਕਾਰਾਂ ਨੇ ਕੁਝ ਇਸ ਤਰ੍ਹਾਂ  ਪ੍ਰਗਟਾਇਆ ਦੁੱਖ

written by Lajwinder kaur | March 17, 2020

ਗੱਬਰ ਯਾਨੀ ਕਿ ਬਾਲੀਵੁੱਡ ਐਕਟਰ ਅਮਜਦ ਖ਼ਾਨ ਦੇ ਭਰਾ ਤੇ ਮਸ਼ਹੂਰ ਐਕਟਰ ਇਮਤਿਆਜ਼ ਖ਼ਾਨ (Imtiaz Khan) ਦਾ ਦਿਹਾਂਤ ਹੋ ਗਿਆ ਹੈ । ਇਮਤਿਆਜ਼ ਖ਼ਾਨ ਜੋ ਕਿ 15 ਮਾਰਚ ਨੂੰ ਪੰਜ ਤੱਤਾਂ ‘ਚ ਵਲੀਨ ਹੋ ਚੁੱਕੇ ਨੇ । ਦੱਸ ਦਈਏ ਉਹ ਟੀਵੀ ਅਦਾਕਾਰਾ ਕਰੁਤਿਕਾ ਦੇਸਾਈ (Krutika Desai) ਦੇ ਪਤੀ ਵੀ ਸਨ । ਬਾਲੀਵੁੱਡ ਸਿਤਾਰੇ ਇਮਤਿਆਜ਼ ਖ਼ਾਨ ਦੇ ਦਿਹਾਂਤ ‘ਤੇ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਦੁੱਖ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਦੇ ਰਾਹੀਂ ਕੀਤਾ ਹੈ ।  

ਬਾਲੀਵੁੱਡ ਐਕਟਰ ਜਾਵੇਦ ਜਾਫਰੀ ਨੇ ਇਮਤਿਆਜ਼ ਖ਼ਾਨ ਨੂੰ ਲੈ ਕੇ ਟਵੀਟ ਕੀਤਾ ਹੈ ਤੇ ਕੈਪਸ਼ਨ ‘ਚ ਲਿਖਿਆ ਹੈ -‘ਸੀਨੀਅਰ ਐਕਟਰ ਇਮਤਿਆਜ਼ ਖ਼ਾਨ ਦਾ ਦਿਹਾਂਤ.. ਉਨ੍ਹਾਂ ਦੇ ਨਾਲ ‘ਗੈਂਗ’ ਫ਼ਿਲਮ ‘ਚ ਕੰਮ ਕੀਤਾ ਸੀ । ਬਾਕਮਾਲ ਐਕਟਰ ਤੇ ਬਿਹਤਰੀਨ ਇਨਸਾਨ..ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ’
 
View this post on Instagram
 

Once upon a time!!! Rest in eternal peace my friend@Imtiaz Khan?

A post shared by Anju Mahendroo (@anjumahendroo) on

ਐਕਟਰੈੱਸ ਅੰਜੂ ਮਹੇਂਦਰੂ ਨੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇਮਤਿਆਜ਼ ਖ਼ਾਨ ਨੂੰ ਯਾਦ ਕਰਦੇ ਹੋਏ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਇੱਕ ਸਮੇਂ ਦੀ ਗੱਲ ਹੈ !!!  ਮੇਰੇ ਦੋਸਤ ਇਮਤਿਆਜ਼ ਖ਼ਾਨ  ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਣ’ ਇਮਤਿਆਜ਼ ਖ਼ਾਨ ਐਕਟਰ ਦੇ ਨਾਲ ਵਧੀਆ ਡਾਇਰੈਕਟਰ ਵੀ ਸਨ । ਉਹ ਹਲਚਲ, ਪਿਆਰ ਦੋਸਤ, ਨੂਰ ਜਹਾਂ ਤੇ ਗੈਂਗ ਵਰਗੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਨੇ ।

0 Comments
0

You may also like