
ਜੈਕੀ ਚੇਨ ਫਿਲਮੀ ਜਗਤ ਦਾ ਇੱਕ ਅਜਿਹਾ ਨਾਂਅ ਹੈ ਜੋ ਨਾਂ ਮਹਿਜ਼ ਆਪਣੀ ਜ਼ਬਰਦਸਤ ਅਦਾਕਾਰੀ ਲਈ ਬਲਕਿ ਆਪਣੀ ਕਾਮੇਡੀ ਰਾਹੀਂ ਆਪਣੇ ਫੈਨਜ਼ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਉਹ ਇੱਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਲਗਭਗ ਹਰ ਦੇਸ਼ ਦੇ ਲੋਕ ਪਸੰਦ ਕਰਦੇ ਹਨ। ਅੱਜ ਜੈਕੀ ਚੇਨ ਦਾ ਜਨਮਦਿਨ ਹੈ, ਉਨ੍ਹਾਂ ਦੇ ਜਨਮਦਿਨ 'ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਜੈਕੀ ਚੇਨ ਦਾ ਬਾਲੀਵੁੱਡ ਨਾਲ ਖ਼ਾਸ ਰਿਸ਼ਤਾ ਹੈ।
ਮਹਿਜ਼ ਪੰਜ ਸਾਲ ਦੀ ਛੋਟੀ ਉਮਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਾਂਗਕਾਂਗ ਦੇ ਮਾਰਸ਼ਲ ਕਲਾਕਾਰ ਨੇ ਹੁਣ ਤੱਕ ਲਗਭਗ 131 ਫਿਲਮਾਂ ਵਿੱਚ ਕੰਮ ਕੀਤਾ ਹੈ। ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਜੈਕੀ ਦਾ ਅੱਜ (7 ਅਪ੍ਰੈਲ) 68ਵਾਂ ਜਨਮਦਿਨ ਹੈ। ਹਾਲਾਂਕਿ ਤੁਸੀਂ ਜੈਕੀ ਚੈਨ ਬਾਰੇ ਬਹੁਤ ਕੁਝ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਇਸ ਪਸੰਦੀਦਾ ਅਦਾਕਾਰ ਦਾ ਭਾਰਤ ਨਾਲ ਖਾਸ ਸਬੰਧ ਹੈ।
68 ਸਾਲਾ ਜੈਕੀ ਚੈਨ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਜੈਕੀ ਚੈਨ ਨੇ ਜੂਡੋ, ਤਾਈਕਵਾਂਡੋ ਸਮੇਤ ਮਾਰਸ਼ਲ ਆਰਟਸ ਦੇ ਕਈ ਹੋਰ ਰੂਪ ਸਿੱਖੇ ਹਨ। ਜੈਕੀ ਚੈਨ ਨੇ ਹਾਂਗਕਾਂਗ ਸਿਨੇਮਾ ਵਿੱਚ 70 ਅਤੇ 80 ਦੇ ਦਹਾਕੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ 90 ਦੇ ਦਹਾਕੇ ਤੱਕ ਉਹ ਇੱਕ ਵੱਡੇ ਸਟਾਰ ਬਣ ਗਏ ਸਨ। ਤੁਸੀਂ ਜੈਕੀ ਚੈਨ ਨੂੰ ਕਈ ਐਕਸ਼ਨ ਫਿਲਮਾਂ 'ਚ ਵੱਡੇ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਦੇਖਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਭਾਰਤੀ ਸਿਤਾਰਿਆਂ ਨਾਲ ਸਕ੍ਰੀਨ ਵੀ ਸ਼ੇਅਰ ਕੀਤੀ ਹੈ। ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਈ ਹੋਵੇਗੀ ਪਰ ਇਹ ਬਿਲਕੁੱਲ ਸੱਚ ਹੈ। ਤੁਹਾਡੇ ਪਸੰਦੀਦਾ ਐਕਸ਼ਨ ਐਕਟਰ ਨੇ ਬਾਲੀਵੁੱਡ ਐਕਸ਼ਨ ਹੀਰੋ ਸੋਨੂੰ ਸੂਦ ਨਾਲ ਕੰਮ ਕੀਤਾ ਹੈ।
ਹੋਰ ਪੜ੍ਹੋ : ਬੇਟੇ ਨਾਲ ਭਾਰਤੀ ਤੇ ਹਰਸ਼ ਦੀ ਪਹਿਲੀ ਫੈਮਿਲੀ ਫੋਟੋ ਆਈ ਸਾਹਮਣੇ, ਫੈਨਜ਼ ਦੇ ਰਹੇ ਵਧਾਈਆਂ
2017 ਦੀ ਕਾਮੇਡੀ ਐਕਸ਼ਨ ਫਿਲਮ 'ਕੁੰਗ ਫੂ ਪਾਂਡਾ' 'ਚ ਇਹ ਚੀਨੀ ਸਟਾਰ ਬਾਲੀਵੁੱਡ ਅਦਾਕਾਰਾਂ ਨਾਲ ਕੰਮ ਕਰਦਾ ਨਜ਼ਰ ਆਇਆ ਸੀ। ਫਿਲਮ ਇੱਕ ਪੁਰਾਤੱਤਵ ਵਿਗਿਆਨ ਦੇ ਪ੍ਰੋਫੈਸਰ, ਜੈਕ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਭਾਰਤ ਦੇ ਗੁਆਚੇ ਹੋਏ ਖਜ਼ਾਨੇ ਦੀ ਖੋਜ ਕਰਨ ਲਈ ਇੱਕ ਭਾਰਤੀ ਪ੍ਰੋਫੈਸਰ ਨਾਲ ਮਿਲ ਕੇ ਕੰਮ ਕਰਦਾ ਹੈ। ਇਨ੍ਹਾਂ ਦੋਹਾਂ ਕਲਾਕਾਰਾਂ ਦੇ ਨਾਲ ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਅਤੇ ਅਮਾਇਰਾ ਦਸਤੂ ਵੀ ਇਸ 'ਚ ਨਜ਼ਰ ਆਈਆਂ ਹਨ। ਫਿਲਮ ਦੀ ਸ਼ੂਟਿੰਗ ਅੱਧੀ ਚੀਨ ਅਤੇ ਅੱਧੀ ਭਾਰਤ ਵਿੱਚ ਹੋਈ ਹੈ।
ਜੈਕੀ ਚੈਨ ਫਿਲਮ 'ਕੁੰਗ ਫੂ ਯੋਗਾ' 'ਚ ਦਿਸ਼ਾ ਪਟਾਨੀ ਨਾਲ ਡਾਂਸ ਕਰਦੇ ਵੀ ਨਜ਼ਰ ਆਏ ਸਨ। ਪਰ ਕੀ ਤੁਸੀਂ ਜਾਣਦੇ ਹੋ ਕਿ ਆਪਣੇ ਖਤਰਨਾਕ ਐਕਸ਼ਨ ਨਾਲ ਪੂਰੀ ਦੁਨੀਆ 'ਚ ਮਸ਼ਹੂਰ ਜੈਕੀ ਚੈਨ ਡਾਂਸ ਕਰਨ ਤੋਂ ਡਰਦੇ ਹਨ। ਭਾਰਤ ਵਿੱਚ ਫਿਲਮ ਦਾ ਪ੍ਰਚਾਰ ਕਰਦੇ ਹੋਏ ਜੈਕੀ ਚੈਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਭਾਰਤੀ ਫਿਲਮਾਂ ਵਿੱਚ ਡਾਂਸ ਗਾਣੇ ਐਕਸ਼ਨ ਨਾਲੋਂ ਜ਼ਿਆਦਾ ਔਖੇ ਲੱਗਦੇ ਹਨ। ਜੈਕੀ ਨੇ ਕਿਹਾ ਸੀ ਕਿ 'ਮੇਰੇ ਤੋਂ ਵੱਧ ਮੇਰਾ ਸਿਰ ਨਹੀਂ ਹਿੱਲਦਾ। ਮੈਂ ਕੋਰੀਓਗ੍ਰਾਫਰ ਨੂੰ ਕਿਹਾ ਕਿ ਉਹ ਮੈਨੂੰ ਆਸਾਨ ਕਦਮ ਦੱਸੇ।