ਆਪਣੀ ਇੱਕ ਖਾਸ ਵੀਡਿਓ ਕਰਕੇ ਪਾਪੂਲਰ ਹੋਏ ਸਨ ਜੈਕੀ ਸ਼ਰਾਫ, ਦੇਖੋ ਵੀਡਿਓ 

written by Rupinder Kaler | February 01, 2019

ਬਾਲੀਵੁੱਡ ਵਿੱਚ ਆਪਣੇ ਸਟਾਇਲ ਲਈ ਪਹਿਚਾਨੇ ਜਾਣ ਵਾਲੇ ਅਦਾਕਾਰ ਜੈਕੀ ਸ਼ਰਾਫ ਦਾ ਬਾਲੀਵੁੱਡ ਦਾ ਸਫਰ ਬਹੁਤ ਹੀ ਅਨੋਖਾ ਰਿਹਾ ਹੈ । ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਜੈਕੀ ਜੱਗੂ ਦਾਦਾ ਦੇ ਨਾਂ ਨਾਲ ਮਸ਼ਹੂਰ ਸਨ । ਦੱਸਿਆ ਜਾਂਦਾ ਹੈ ਕਿ ਦੇਵਾ ਨੰਦ ਦੀ ਇੱਕ ਸ਼ੂਟਿੰਗ ਦੇ ਦੌਰਾਨ ਜਦੋਂ ਦੇਵ ਸਾਹਿਬ ਦੀ ਨਜ਼ਰ ਉਹਨਾਂ ਤੇ ਪਈ ਤਾਂ ਉਹਨਾਂ ਨੂੰ ਇੱਕ ਛੋਟੇ ਜਿਹੇ ਰੋਲ ਦਾ ਆਫਰ ਦਿੱਤਾ ਗਿਆ ਸੀ ਜਿਸ ਨੂੰ ਨਿਭਾਅ ਕੇ ਜੈਕੀ ਸ਼ਰਾਫ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । https://www.youtube.com/watch?v=VE-J41BRKEc ਪਰ ਜੈਕੀ ਸਭ ਤੋਂ ਜ਼ਿਆਦਾ ਆਪਣੀ ਉਸ ਵੀਡਿਓ ਕਰਕੇ ਪਾਪੂਲਰ ਹੋਏ ਸਨ ਜਿਹੜਾ ਕਿ ਪਲਸ ਪੋਲੀਓ ਅਭਿਆਨ ਦੀ ਜਾਣਕਾਰੀ ਦੇਣ ਲਈ ਤਿਆਰ ਕੀਤਾ ਗਿਆ ਸੀ । ਇਸ ਵੀਡਿਓ ਦੇ ਕੁਝ ਕਲਿੱਪ ਇਸ ਤਰ੍ਹਾਂ ਦੇ ਸਾਹਮਣੇ ਆਏ ਸਨ ਜਿਹਨਾਂ ਵਿੱਚ ਜੈਕੀ ਨੂੰ ਹਿੰਦੀ ਬੋਲਣ ਵਿੱਚ ਕਾਫੀ ਦਿੱਕਤ ਮਹਿਸੂਸ ਹੋ ਰਹੀ ਸੀ । ਇੱਥੇ ਹੀ ਬਸ ਨਹੀਂ ਉਹ ਇਸ ਵੀਡਿਓ ਵਿੱਚ ਅਪਸ਼ਬਦ ਵੀ ਬੋਲਦੇ ਹੋਏ ਨਜ਼ਰ ਆ ਰਹੇ ਹਨ ।

0 Comments
0

You may also like