ਜੈਕੀ ਸ਼ਰਾਫ ਦੀ ਪਤਨੀ ਦਾ ਸੀ ਇਸ ਅਦਾਕਾਰ ਨਾਲ ਅਫੇਅਰ, ਜ਼ੁਬਾਨ ਬੰਦ ਰੱਖਣ ਲਈ ਜੈਕੀ ਨੂੰ ਦੇਣੇ ਪਏ ਸਨ ਪੈਸੇ

written by Rupinder Kaler | August 31, 2020

ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਬਹੁਤ ਹੀ ਖੂਬਸੁਰਤ ਹੈ । ਭਾਵੇਂ ਉਹ ਫ਼ਿਲਮੀ ਦੁਨੀਆ ਤੋਂ ਕੋਸਾਂ ਦੂਰ ਹੈ, ਪਰ ਮਾਡਲਿੰਗ ਦੀ ਦੁਨੀਆ ਵਿੱਚ ਉੇਹਨਾਂ ਦਾ ਚੰਗਾ ਨਾਂਅ ਹੈ । ਆਇਸ਼ਾ ਫ਼ਿਲਮ ਸਟਾਈਲ ਦੇ ਐਕਟਰ ਸਾਹਿਲ ਖ਼ਾਨ ਨਾਲ ਅਫੇਅਰ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਆਈ ਸੀ । ਅਦਾਕਾਰ ਸਾਹਿਲ ਆਇਸ਼ਾ ਤੋਂ 17 ਸਾਲ ਛੋਟੇ ਹਨ ਤੇ ਉਸ ਦਾ ਨਾਂਅ ਆਇਸ਼ਾ ਨਾਲ ਜੁੜਿਆ ਸੀ । ਦਰਅਸਲ ਸਾਹਿਲ ਨੇ ਆਇਸ਼ਾ ਨਾਲ 2009 ਵਿੱਚ ਇੱਕ ਫ਼ਿਲਮ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ । ਇਸੇ ਦੌਰਾਨ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਏ ਤੇ ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ । ਜਦੋਂ ਸਾਹਿਲ ਤੇ ਆਇਸ਼ਾ ਵਿੱਚ ਆਰਥਿਕ ਲੈਣ ਦੇਣ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਤਾਂ ਦੋਹਾਂ ਨੇ ਇੱਕ ਦੂਜੇ ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਸਨ । ਆਇਸ਼ਾ ਦਾ ਇਲਜ਼ਾਮ ਸੀ ਕਿ ਸਾਹਿਲ ਨਿਵੇਸ਼ ਦੀ ਸਾਰੀ ਪੂੰਜੀ ਹੜੱਪ ਕਰ ਗਏ ਸਨ । ਇਸ ਮਾਮਲੇ ਨੂੰ ਵੱਧਦਾ ਦੇਖ ਜੈਕੀ ਸ਼ਰਾਫ ਨੂੰ ਅੱਗੇ ਆਉਣਾ ਪਿਆ ਸੀ । ਏਨਾਂ ਹੀ ਨਹੀਂ ਜੈਕੀ ਸ਼ਰਾਫ ਨੇ ਸਾਹਿਲ ਨੂੰ ਮੂੰਹ ਬੰਦ ਰੱਖਣ ਲਈ ਪੈਸੇ ਵੀ ਦਿੱਤੇ ਸਨ । https://www.instagram.com/p/BtUvZBOH1kb/

0 Comments
0

You may also like