ਜੈਕੀ ਸ਼ਰਾਫ ਨੇ ਨਵੀਂ ਉਮਰ ਦੇ ਬੱਚਿਆਂ ਨੂੰ ਦਿੱਤੀ ਸਲਾਹ, ਕਿਹਾ ਹੈਲਮਟ ਪਹਿਨਣ 'ਚ ਕੀ ਸ਼ਰਮ ਆਉਂਦੀ ਹੈ, ਦੇਖੋ ਵੀਡੀਓ

written by Aaseen Khan | February 16, 2019

ਜੈਕੀ ਸ਼ਰਾਫ ਨੇ ਨਵੀਂ ਉਮਰ ਦੇ ਬੱਚਿਆਂ ਨੂੰ ਦਿੱਤੀ ਸਲਾਹ, ਕਿਹਾ ਹੈਲਮਟ ਪਹਿਨਣ ਕੀ ਸ਼ਰਮ ਆਉਂਦੀ ਹੈ, ਦੇਖੋ ਵੀਡੀਓ : ਬਾਲੀਵੁੱਡ ਦੇ ਦਿੱਗਜ ਅਦਾਕਾਰ ਜੈਕੀ ਸ਼ਰਾਫ ਜਿਹੜੇ ਵੀਰਵਾਰ ਨੂੰ ਇੱਕ ਸ਼ੋਸ਼ਲ ਇਵੈਂਟ 'ਤੇ ਪਹੁੰਚੇ, ਜਿੱਥੇ ਉਹਨਾਂ ਨੇ ਨਵੀਂ ਉਮਰ ਦੇ ਬੱਚਿਆਂ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਧਿਆਨ ਨਾਲ ਵਾਹਨ ਚਲਾਉਣ ਦੀ ਸਲਾਹ ਦਿੱਤੀ ਹੈ। ਜੈਕੀ ਸ਼ਰਾਫ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਐਕਟਿਵ ਰਹਿੰਦੇ ਹਨ। ਉਹਨਾਂ ਨੇ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

 
View this post on Instagram
 

Protect yourself for your family

A post shared by Jackie Shroff (@apnabhidu) on

ਉਹ ਇਸ ਤੇ ਆਏ ਦਿਨ ਹੀ ਕੋਈ ਨਾ ਕੋਈ ਫੋਟੋ ਅਤੇ ਵੀਡੀਓ ਪੋਸਟ ਕਰਦੇ ਹੀ ਰਹਿੰਦੇ ਹਨ। ਉਹਨਾਂ ਨੇ ਇਸ ਵਾਰ ਸਾਵਧਾਨੀ ਨਾਲ ਡਰਾਈਵ ਕਰਨ ਲਈ ਸਲਾਹ ਦਿੱਤੀ ਹੈ। ਜੈਕੀ ਸ਼ਰਾਫ ਦੇ ਬੋਲਣ ਦੇ ਤਰੀਕੇ ਨੂੰ ਤਾਂ ਹਰ ਕੋਈ ਪਸੰਦ ਕਰਦਾ ਹੀ ਹੈ। ਇਹ ਹੀ ਵਜ੍ਹਾ ਹੈ ਕਿ ਉਹਨਾਂ ਨੇ ਬੜੇ ਹੀ ਪਿਆਰ ਨਾਲ ਰੋਡ ਸੇਫਟੀ 'ਤੇ ਇੱਕ ਅਜਿਹਾ ਸਵਾਲ ਪੁੱਛਿਆ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਬਿਲਕੁਲ ਸਹੀ ਸਵਾਲ ਕੀਤਾ ਹੈ। ਹੋਰ ਵੇਖੋ : ਅਕਸ਼ੇ ਕੁਮਾਰ ਨਾਲ ਸੈਰ ‘ਤੇ ਜਾਂਦੇ ਹੋਏ ਇਹ ਕੀ ਕਰਨ ਲੱਗੀ ਪਤਨੀ ਟਵਿੰਕਲ ਖੰਨਾ, ਦੇਖੋ ਵੀਡੀਓ
 
View this post on Instagram
 

Pathakha phod magar ek plant bhi paal... #HappyDiwali

A post shared by Jackie Shroff (@apnabhidu) on

ਜੈਕੀ ਸ਼ਰਾਫ ਨੇ ਆਪਣੇ ਤਰੀਕੇ ਨਾਲ ਕਿਹਾ ਹੈ ਕਿ ਸਭ ਤੋਂ ਨਾਜ਼ੁਕ ਚੀਜ਼ ਕੱਚ ਨਹੀਂ ਦਿਮਾਗ ਹੈ ਯਾਨੀ ਸਿਰ ਹੈ, ਕੀ ਹੈਲਮਟ ਪਹਿਨਣ ਨੂੰ ਸ਼ਰਮ ਆਉਂਦੀ ਹੈ ? ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਦਿੱਤਾ ਹੈ, ਆਪਣੇ ਪਰਿਵਾਰ ਲਈ ਆਪਣੇ ਆਪ ਦੀ ਸੁਰੱਖਿਆ ਕਰੋ। ਜੈਕੀ ਸ਼ਰੀਫ ਆਪਣੀ ਐਕਟਿੰਗ ਦੇ ਨਾਲ ਨਾਲ ਆਪਣੇ ਇਸੇ ਤਰਾਂ ਦੇ ਸਾਦਗੀ ਨਾਲ ਰਹਿਣ ਅਤੇ ਬੋਲਣ ਲਈ ਜਾਣੇ ਜਾਂਦੇ ਹਨ।

0 Comments
0

You may also like