Advertisment

ਜੈਕਲੀਨ ਦੀ ਵਰਕਆਊਟ ਵੀਡੀਓ ਹੋਈ ਵਾਇਰਲ, ਦੇਖਦੇ ਹੀ ਫੈਨਜ਼ ਬੋਲੇ OMG

author-image
By Gourav Kochhar
New Update
ਜੈਕਲੀਨ ਦੀ ਵਰਕਆਊਟ ਵੀਡੀਓ ਹੋਈ ਵਾਇਰਲ, ਦੇਖਦੇ ਹੀ ਫੈਨਜ਼ ਬੋਲੇ OMG
Advertisment

ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦੇ ਡਾਂਸ ਦੀ ਤਾਂ ਪੂਰੀ ਦੁਨੀਆ ਦੀਵਾਨ ਹੈ। ਉੱਥੇ ਹੀ ਜੈਕਲੀਨ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਟ 'ਤੇ ਵਰਕਆਊਟ ਕਰਦਿਆਂ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸਨੂੰ ਦੇਖ ਫੈਨਜ਼ ਹੈਰਾਨ ਰਹਿ ਗਏ। ਦਰਸਅਲ, ਜੈਕਲੀਨ Jacqueline Fernandez ਨੇ ਵੀਡੀਓ 'ਚ ਆਪਣੀ ਫਲੈਕਸੀਬਿਲਿਟੀ ਦਾ ਇਕ ਬਿਹਤਰੀਨ ਨਮੂਨਾ ਆਪਣੇ ਫੈਨਜ਼ 'ਚ ਸ਼ੇਅਰ ਕੀਤਾ ਹੈ।

Advertisment
https://www.instagram.com/p/Bj353g9nWLJ/

ਇਹ ਵੀਡੀਓ ਸ਼ੇਅਰ ਕਰਦੇ ਹੋਏ ਜੈਕਲੀਨ ਨੇ ਲਿਖਿਆ ਕਿ ਮੈਂ ਖੁਦ ਨਹੀਂ ਜਾਣਦੀ ਸੀ ਕਿ ਮੈਂ ਇੰਨਾ ਵਧੀਆ ਸਪਲਿਟ ਕਰ ਸਕਦੀ ਹਾਂ, ਗੁਰੂ, ਅਧਿਆਪਕ ਅਤੇ ਮੇਂਟਰ ਹੀ ਤੁਹਾਡੇ 'ਚੋਂ ਬੈਸਟ ਹੁਨਰ ਬਾਹਰ ਲਿਆ ਸਕਦੇ ਹਨ। ਉਹ ਹੀ ਹਨ ਜੋ ਤੁਹਾਨੂੰ ਤੁਹਾਡੀ ਸੀਮਾ ਤੋਂ ਅੱਗੇ ਜਾਣ ਲਈ ਮਦਦ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਤੁਹਾਡੇ 'ਤੇ ਯਕੀਨ ਹੁੰਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਜੈਕਲੀਨ Jacqueline Fernandez ਆਪਣੇ ਵਰਕਆਊਟ ਵੀਡੀਓਜ਼ ਨਾਲ ਸੁਰਖੀਆਂ ਬਟੌਰ ਚੁੱਕੀ ਹੈ।

https://www.instagram.com/p/BhYNUfPnu6j/

ਫਿਲਮਾਂ ਦੀ ਗੱਲ ਕਰੀਏ ਤਾਂ ਜੈਕਲੀਨ Jacqueline Fernandez ਜਲਦ ਹੀ 'ਰੇਸ 3' 'ਚ ਅਹਿਮ ਭੂਮਿਕਾ ਨਿਭਾਉਦੀਂ ਨਜ਼ਰ ਆਵੇਗੀ। ਇਸ ਫਿਲਮ 'ਚ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼, ਬੌਬੀ ਦਿਓਲ Bobby Deol, ਅਨਿਲ ਕਪੂਰ, ਡੇਜ਼ ਸ਼ਾਹ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Jacqueline
Advertisment

Stay updated with the latest news headlines.

Follow us:
Advertisment
Advertisment
Latest Stories
Advertisment