ਅਣਖ ਤੇ ਸਰਦਾਰੀ ਦੀਆਂ ਗੱਲਾਂ ਕਰਦਾ ‘ਦਲੇਰੀਆਂ’ ਗਾਣਾ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  September 02nd 2019 10:59 AM  |  Updated: September 02nd 2019 10:59 AM

ਅਣਖ ਤੇ ਸਰਦਾਰੀ ਦੀਆਂ ਗੱਲਾਂ ਕਰਦਾ ‘ਦਲੇਰੀਆਂ’ ਗਾਣਾ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

ਲਓ ਜੀ ਜੱਦੀ ਸਰਦਾਰ ਫ਼ਿਲਮ ਦਾ ਇੱਕ ਹੋਰ ਸ਼ਾਨਦਾਰ ਗੀਤ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਦਮਦਾਰ ਆਵਾਜ਼ ‘ਚ ਦਲੇਰੀਆਂ ਗਾਣਾ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕਿਆ ਹੈ। ਇਸ ਗਾਣੇ ਨੂੰ ਰਿਲੀਜ਼ ਹੋਇਆ ਅਜੇ ਕੁਝ ਹੀ ਸਮਾਂ ਹੋਇਆ ਹੈ, ਪਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

ਹੋਰ ਵੇਖੋ:‘ਮੁੰਡੇ ਖੁੰਡੇ’ ਗਾਣੇ ਨਾਲ ਅੱਤ ਕਰਵਾਉਂਦੇ ‘ਸਾਰਥੀ ਕੇ’ ਦੇ ਨਵੇਂ ਗੀਤ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਅਣਖਾਂ ਤੇ ਸਰਦਾਰੀਆਂ ਦੀਆਂ ਗੱਲਾਂ ਕਰਦੇ ਇਸ ਗਾਣੇ ਦੇ ਬੋਲ ਸੁੱਚਾ ਯਾਰ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ ਨਾਮੀ ਮਿਊਜ਼ਿਕ ਜੋੜੀ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ। ਗਾਣੇ ਨੂੰ ਸਿੱਪੀ ਗਿੱਲ, ਦਿਲਪ੍ਰੀਤ ਢਿਲੋਂ ਤੇ ਸਾਵਨ ਰੂਪੋਵਾਲੀ ਉੱਤੇ ਫਿਲਮਾਇਆ ਗਿਆ ਹੈ।

‘ਜੱਦੀ ਸਰਦਾਰ’ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾ ਜਾਵੇਗਾ। ਇਸ ਫ਼ਿਲਮ ‘ਚ ਕਈ ਹੋਰ ਦਿੱਗਜ ਅਦਾਕਾਰ ਗੱਗੂ ਗਿੱਲ, ਹੌਬੀ ਧਾਲੀਵਾਲ, ਗੁਰਮੀਤ ਸਾਜਨ, ਅਨੀਤਾ ਦੇਵਗਨ ਅਤੇ ਧੀਰਜ ਕੁਮਾਰ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ‘ਸੌਫਟ ਦਿਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਇਹ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network